ਪੁਲਿਸ ਕਰੇਗੀ ਹਨੀ ਸਿੰਘ ਨੂੰ ਗ੍ਰਿਫਤਾਰ, ਅਦਾਲਤੀ ਹੁਕਮਾਂ ਤੋਂ ਬਾਅਦ ਕਾਰਵਾਈ ਸ਼ੁਰੂ

TeamGlobalPunjab
2 Min Read

ਲਖਨਊ : ਜਦੋਂ ਕਿਸੇ ਮਸ਼ਹੂਰ ਰੈਪਰ ਅਤੇ ਕਲਾਕਾਰ ਦਾ ਨਾਮ ਆਉਂਦਾ ਹੈ ਤਾਂ ਪ੍ਰਸਿੱਧ ਰੈਪਰ ਹਨੀ ਸਿੰਘ ਦਾ ਨਾਮ ਤਾਂ ਆਪ ਮੁਹਾਰੇ ਜ਼ੁਬਾਨ ‘ਤੇ ਆ ਜਾਂਦਾ ਹੈ ਅਤੇ ਇਹੀ ਕਾਰਨ ਹੈ ਕਿ ਉਹ ਹਰ ਦਿਨ ਸੁਰਖੀਆਂ ‘ਚ  ਰਹਿੰਦਾ ਹੈ। ਪਰ ਇਸ ਵਾਰ ਉਹ ਕਿਸੇ ਹੋਰ ਵਜ੍ਹਾ ਕਾਰਨ ਹੀ ਮੀਡੀਆ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣਿਆ ਹੈ। ਜੀ ਹਾਂ ਬਲਾਤਕਾਰ ਦੇ ਕਬੂਲਨਾਮੇ ਨੂੰ ਗਾ–ਗਾ ਕੇ ਲੋਕਾਂ ‘ਚ ਪੇਸ਼ ਕਰਨ ਵਾਲੇ ਹਨੀ ਸਿੰਘ ਵਿਰੁੱਧ ਇੱਥੋਂ ਦੀ ਅਦਾਲਤ ਨੇ ਸਖਤ ਰੁੱਖ ਅਪਣਾਉਂਦਿਆਂ ਉਸ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।

ਦੱਸ ਦਈਏ ਕਿ ਭਾਵੇਂ ਕਿ ਇਹ ਗੀਤ ਸਾਲ 2008 ਵਿੱਚ ਯੂਟਿਊਬ ‘ਤੇ ਆ ਕੇ ਹਿੱਟ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਅਮੀਤਾਭ ਠਾਕੁਰ ਨਾਮ ਦੇ ਇੱਕ ਸਖ਼ਸ਼ ਹਨੀ ਸਿੰਘ ਦੇ ਖਿਲਾਫ ਨੇ ਗੋਮਤੀਨਗਰ ਥਾਣੇ ‘ਚ ਪਰਚਾ 31 ਦਸੰਬਰ 2012 ਨੂੰ ਦਰਜ ਕਰਵਾਇਆ ਸੀ। ਉਸ ਵੇਲੇ ਠਾਕੁਰ ਦਾ ਦੋਸ਼ ਸੀ ਕਿ ਹਨੀ ਸਿੰਘ ਨੇ ‘ਮੈਂ ਹੂੰ ਬਲਾਤਕਾਰੀ’ ਜਿਹਾ ਗੀਤ ਗਾ ਕੇ ਔਰਤਾਂ ਦੀ ਬੇਇੱਜ਼ਤੀ ਕੀਤੀ ਹੈ। ਠਾਕੁਰ ਵੱਲੋਂ ਦਾਇਰ ਕੀਤੇ ਗਏ ਇਸ ਕੇਸ ‘ਤੇ ਕਾਰਵਾਈ ਕਰਦਿਆਂ ਅਦਾਲਤ ਨੇ ਅਗਲੀ ਸੁਣਵਾਈ ਆਉਂਦੀ 11 ਸਤੰਬਰ ਵਾਲੇ ਦਿਨ ਰੱਖੀ ਹੈ, ਫਿਲਹਾਲ ਅਦਾਲਤ ਨੇ ਹਨੀ ਸਿੰਘ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਵਿਚਾਰ ਵਟਾਂਦਰੇ ਤੋਂ ਬਾਅਦ 27 ਜੂਨ 2013 ਨੂੰ ਪੁਲਿਸ ਨੇ ਅਸ਼ਲੀਲਤਾ ਫੈਲਾਉਣ ਵਿਰੁੱਧ ਆਈਪੀਸੀ ਦੀਆਂ ਧਾਰਾਵਾਂ 292, 293 ਅਤੇ 294 ਤਹਿਤ ਮਾਮਲਾ ਦਰਜ ਕੀਤਾ ਸੀ। ਜਿਸ ‘ਤੇ ਕਾਰਵਾਈ ਕਰਦਿਆਂ ਮੁੱਖ ਨਿਆਇਕ ਮੈਜਿਸਟ੍ਰੇਟ ਨੇ 23 ਦਸੰਬਰ 2013 ਨੂੰ ਹਨੀ ਸਿੰਘ ਨੂੰ ਪੇਸ਼ ਹੋਣ ਲਈ ਸੰਮਣ ਭੇਜੇ ਪਰ ਇਸ ਦੇ ਬਾਵਜੂਦ ਵੀ ਹਨੀ ਸਿੰਘ ਪੇਸ਼ ਨਹੀਂ ਹੋਏ। ਜਿਸ ਤੋਂ ਬਾਅਦ ਉਸ ਦੇ ਖਿਲਾਫ ਅਦਾਲਤ ਨੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਗਏ ਹਨ।

ਇੱਥੇ ਇਹ ਵੀ ਯਾਦ ਕਰਵਾਉਣਯੋਗ ਹੈ ਕਿ ਕੁਝ ਦਿਨ ਪਹਿਲਾਂ ਹਨੀ ਸਿੰਘ ਵਿਰੁੱਧ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਮਨੀਸ਼ਾ ਗੁਲਾਟੀ ਨੇ ਵੀ ਇੱਕ ਇਹੋ ਜਿਹੇ ਗੀਤ ਦੀ ਮੁਖਾਲਫਤ ਕਰਦਿਆਂ ਪੰਜਾਬ ਦੇ ਡੀਜੀਪੀ ਅਤੇ ਮੁੱਖ ਮੰਤਰੀ ਨੂੰ ਕਾਰਵਾਈ ਕਰਨ ਲਈ ਕਿਹਾ ਸੀ ਜਿਸ ਤੋਂ ਬਾਅਦ ਹਨੀ ਸਿੰਘ ਦੇ ਖਿਲਾਫ ਮੱਖਣਾ ਗੀਤ ਨੂੰ ਲੈ ਕੇ ਮਾਮਲਾ ਦਰਜ ਕੀਤਾ ਸੀ।

- Advertisement -

Share this Article
Leave a comment