ਘਿਓ ਤੇ ਮੱਖਣ ’ਚੋਂ ਤੁਸੀਂ ਕਿਸਨੂੰ ਦਿੰਦੇ ਹੋ ਵਧੇਰੇ ਤਰਜੀਹ ?

TeamGlobalPunjab
1 Min Read

ਡੈਸਕ :- ਘਿਓ ਤੇ ਮੱਖਣ ’ਚੋਂ ਸਿਹਤ ਲਈ ਕੀ ਬਿਹਤਰ ਹੈ, ਤੁਸੀਂ ਵੀ ਅਕਸਰ ਇਸ ਸਬੰਧੀ ਸੋਚਦੇ ਹੋਵੋਗੇ। ਦਰਅਸਲ ਘਿਓ ਸਾਫ਼ ਮੱਖਣ ਦੀ ਸ਼ਕਲ ਹੈ ਤੇ ਜ਼ਿਆਦਾਤਰ ਭਾਰਤੀ ਘਰਾਂ ’ਚ ਹਰਮਨ ਪਿਆਰਾ ਹੈ। ਇਸ ਦੀ ਵਰਤੋਂ ਕਈ ਤਰ੍ਹਾਂ ਦੀਆਂ ਮਿਠਾਈਆਂ, ਦਾਲ਼, ਕਰੀ ’ਚ ਕੀਤੀ ਜਾਂਦੀ ਹੈ। ਭਾਰਤ ’ਚ ਮੱਖਣ ਨਾਲੋਂ ਘਿਓ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਹੈ।

ਘਿਓ ਤੇ ਮੱਖਣ ਦੋਵੇਂ ਹੀ ਗਊ ਜਾਂ ਮੱਝ ਦੇ ਦੁੱਧ ਤੋਂ ਬਣਦੇ ਹਨ। ਚਿਕਨਾਈ ਤੇ ਪੋਸ਼ਣ ਦੀ ਮਾਤਰਾ ਪੱਖੋਂ ਦੋਵਾਂ ਦਾ ਦਰਜਾ ਬਰਾਬਰ ਹੈ । ਦੁੱਧ ਤੋਂ ਬਣੇ ਪ੍ਰੋਡਕਟ ’ਚ ਮੌਜੂਦ ਲੈਕਟੋਜ਼ ਸ਼ੂਗਰ ਤੋਂ ਖ਼ਾਲੀ ਹੁੰਦਾ ਹੈ। ਘਿਓ ’ਚ ਲੈਕਟੋਜ਼ ਸ਼ੂਗਰ ਤੇ ਪ੍ਰੋਟੀਨ ਕੇਸੀਨ ਹੁੰਦਾ ਹੈ।

ਦੋਵੇਂ ਨੂੰ ਸਟੋਰੇਜ ਦੀ ਗੱਲ ਕਰੀਏ ਤਾਂ ਘਿਓ ਨੂੰ ਕਮਰੇ ਦੇ ਆਮ ਤਾਪਮਾਨ ’ਤੇ ਦੋ-ਤਿੰਨ ਮਹੀਨਿਆਂ ਲਈ ਸਟੋਰ ਕੀਤਾ ਜਾ ਸਕਦਾ ਹੈ; ਜਦ ਕਿ ਮੱਖਣ ਨੂੰ ਫ਼੍ਰਿੱਜ ’ਚ ਰੱਖਣਾ ਚਾਹੀਦਾ ਹੈ। ਘਿਓ ਵਿੱਚ 60 ਫ਼ੀਸਦੀ ਸੈਚੂਰੇਟਡ ਚਿਕਨਾਈ ਹੁੰਦੀ ਹੈ ਤੇ ਹਰੇਕ 100 ਗ੍ਰਾਮ ਪ੍ਰਤੀ ਕਿਲੋਗ੍ਰਾਮ 900 ਕੈਲੋਰੀ ਮਿਲਦੀ ਹੈ। ਉੱਧਰ ਮੱਖਣ ਟ੍ਰਾਂਸ ਫ਼ੈਟ ਦਾ 3 ਗ੍ਰਾਮ, ਸੈਚੂਰੇਟਡ ਫ਼ੈਟ ਦਾ 51 ਫ਼ੀਸਦੀ ਤੇ ਪ੍ਰਤੀ 100 ਗ੍ਰਾਮ ’ਤੇ 717 ਕਿਲੋ ਕੈਲੋਰੀ ਹੁੰਦਾ ਹੈ।

Share this Article
Leave a comment