ਭਾਰਤ ‘ਚ ਹਰ ਘੰਟੇ ਇਸ ਬੀਮਾਰੀ ਕਾਰਨ ਜਾਂਦੀ ਹੈ 14 ਬੱਚਿਆਂ ਦੀ ਜਾਨ

TeamGlobalPunjab
2 Min Read

ਨਾਈਜੀਰੀਆ ਤੋਂ ਬਾਅਦ ਨਿਮੋਨੀਆ ਕਾਰਨ ਜਾਨ ਗਵਾਉਣ ਵਾਲੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆ ਦੇ ਮਾਮਲੇ ‘ਚ ਭਾਰਤ ਦੂੱਜੇ ਸਥਾਨ ਉੱਤੇ ਹੈ। ਇਸ ਰੋਗ ਦਾ ਇਲਾਜ ਸੰਭਵ ਹੋਣ ਦੇ ਬਾਵਜੂਦ ਵੀ ਵਿਸ਼ਵ ਪੱਧਰ ‘ਤੇ ਹਰ 39 ਸਕਿੰਟ ਵਿੱਚ ਇੱਕ ਬੱਚੇ ਦੀ ਮੌਤ ਹੁੰਦੀ ਹੈ।
ਸੰਯੁਕਤ ਰਾਸ਼ਟਰ ਦੀ ਇੱਕ ਨਵੀਂ ਰਿਪੋਰਟ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ।

ਸੰਯੁਕਤ ਰਾਸ਼ਟਰ ਬਾਲ ਫੰਡ ( ਯੂਨੀਸੈਫ਼ ) ਨੇ ਕਿਹਾ ਕਿ ਪਿਛਲੇ ਸਾਲ ਸੰਸਾਰਿਕ ਪੱਧਰ ‘ਤੇ ਨਿਮੋਨੀਆ ਕਾਰਨ ਪੰਜ ਸਾਲ ਤੋਂ ਘੱਟ ਉਮਰ ਦੇ 8,00,000 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋਈ ਜਾਂ ਇੰਝ ਕਹਿ ਲਵੋ ਕਿ ਹਰ 39 ਸਕਿੰਟ ਵਿੱਚ ਇੱਕ ਬੱਚੇ ਦੀ ਮੌਤ ਹੋਈ।

ਨਿਮੋਨੀਆ ਕਾਰਨ ਜਿਨ੍ਹਾਂ ਬੱਚਿਆਂ ਦੀ ਮੌਤ ਹੋਈ ਉਨ੍ਹਾਂ ‘ਚੋਂ ਜ਼ਿਆਦਾਤਰ ਦੀ ਉਮਰ ਦੋ ਸਾਲ ਤੋਂ ਘੱਟ ਸੀ ਅਤੇ 1,53,000 ਬੱਚਿਆਂ ਦੀ ਮੌਤ ਜਨਮ ਦੇ ਪਹਿਲੇ ਮਹੀਨੇ ਵਿੱਚ ਹੀ ਹੋ ਗਈ।

ਨਿਮੋਨੀਆ ਕਾਰਨ ਸਭ ਤੋਂ ਜ਼ਿਆਦਾ ਬੱਚਿਆਂ ਦੀ ਮੌਤ ਨਾਈਜੀਰੀਆ ਵਿੱਚ ਹੋਈ। ਇੱਥੇ ਇਹ ਗਿਣਤੀ 1,62,000 ਰਹੀ। ਇਸ ਤੋਂ ਬਾਅਦ ਦੂਜੇ ਨੰਬਰ ਤੇ 1,27,000 ਮੌਤਾਂ ਦੇ  ਨਾਲ ਭਾਰਤ, 58,000 ਮੌਤਾਂ ਪਾਕਿਸਤਾਨ ਵਿੱਚ ਦਰਜ ਕੀਤੀਆਂ ਗਈਆਂ।

- Advertisement -

ਨਿਮੋਨੀਆ ਦੇ ਕਾਰਨ ਹੋਣ ਵਾਲੀ ਮੌਤ ਤੇ ਗਰੀਬੀ ਦੇ ਵਿੱਚ ਵੀ ਮਜਬੂਤ ਸੰਬੰਧ ਹੈ। ਪੀਣ ਲਾਇਕ ਪਾਣੀ ਤੱਕ ਪਹੁੰਚ, ਸਮਰੱਥ ਸਿਹਤ ਦੇਖਭਾਲ ਨਾ ਹੋਣਾ, ਪੋਸ਼ਣ ਦੀ ਕਮੀ ਅਤੇ ਹਵਾ ਪ੍ਰਦੂਸ਼ਣ ਦੇ ਕਾਰਨ ਇਸ ਰੋਗ ਦਾ ਖਤਰਾ ਵੱਧ ਜਾਂਦਾ ਹੈ। ਨਿਮੋਨੀਆ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ‘ਚੋਂ ਅੱਧੀ ਵਜ੍ਹਾ ਹਵਾ ਪ੍ਰਦੂਸ਼ਣ ਹੈ।

ਦੱਸ ਦੇਈਏ ਅਗਲੇ ਸਾਲ ਜਨਵਰੀ ਵਿੱਚ ਸਪੇਨ ਵਿਖੇ ‘ਗਲੋਬਲ ਫੋਰਮ ਆਨ ਚਾਈਲਡਹੁਡ ਨਿਮੋਨੀਆ ‘ਤੇ ਸਭਾ ਹੋਵੇਗੀ ਜਿਸ ਵਿੱਚ ਵਿਸ਼ਵਭਰ ਦੇ ਆਗੂ ਸ਼ਾਮਲ ਹੋਣਗੇ।

Share this Article
Leave a comment