ਕੀ ਚੌਲ ਖਾਣਾ ਹੋ ਸਕਦਾ ਹੈ ਤੁਹਾਡੇ ਸਰੀਰ ਲਈ ਹਾਨੀਕਾਰਕ?

TeamGlobalPunjab
2 Min Read

ਨਿਊਜ਼ ਡੈਸਕ: ਲਗਭਗ ਹਰ ਕੋਈ ਚੌਲ ਖਾਣਾ ਪਸੰਦ ਕਰਦਾ ਹੈ ਤੇ ਕੁਝ ਅਜਿਹੇ ਲੋਕਾਂ ਵੀ ਹਨ ਜਿਨ੍ਹਾਂ ਦਾ ਬਿਨਾਂ ਚੌਲ ਖਾਦੇ ਢਿੱਡ ਨਹੀ ਭਰਦਾ। ਅਕਸਰ ਕੁੱਝ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਖੁਰਾਕ ਚੌਲਾਂ ਤੋਂ ਬਿਨਾਂ ਅਧੂਰੀ ਹੁੰਦੀ ਹੈ ਅਤੇ ਕੁੱਝ ਲੋਕਾਂ ਨੂੰ ਲੱਗਦਾ ਹੈ ਕਿ ਚੌਲ ਖਾਣ ਨਾਲ ਜਲਦੀ ਭੁੱਖ ਲੱਗਦੀ ਹੈ, ਪਰ ਕਈ ਖੋਜਾਂ ਦਰਸਾਉਂਦੀ ਹਨ ਕਿ ਜੇਕਰ ਤੁਸੀਂ ਹਰ ਰੋਜ਼ ਚਿੱਟੇ ਚੌਲ ਖਾਂਦੇ ਹੋ, ਤਾਂ ਇਹ ਤੁਹਾਡੇ ਸਿਹਤ ਲਈ ਨੁਕਸਾਨਦੇਹ ਹੋ ਸਕਦੇ ਹਨ। ਕਈ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਚੌਲਾਂ ਵਿੱਚ ਤੁਹਾਡੇ ਸਰੀਰ ਲਈ ਜ਼ਰੂਰੀ ਪੋਸ਼ਟਿਕ ਤੱਤ ਮੌਜੂਦ ਨਹੀ ਹੁੰਦੇ।

ਜਾਣੋ ਚਿੱਟੇ ਚੌਲਾਂ ‘ਚ ਕਿੰਨਾਂ ਹੁੰਦਾ ਹੈ ਪੋਸ਼ਣ :

ਜੇਕਰ ਪੋਸ਼ਟਿਕ ਤੱਤਾਂ ਦੀ ਗੱਲ ਕਰੀਏ ਤਾਂ ਯੂਐਸਡੀਏ ਫੂਡਡਾਟਾ ਸੈਂਟਰਲ ਦੇ ਅਨੁਸਾਰ, ਇੱਕ ਕੱਪ ਪਕਾਏ ਗਏ ਚੌਲਾਂ ਵਿੱਚ 53 ਗ੍ਰਾਮ ਕਾਰੋਬਹਾਈਡਰੇਟਸ, 2 ਗ੍ਰਾਮ ਕੈਲਸ਼ਿਅਮ, 2.72 ਗ੍ਰਾਮ ਆਇਰਨ, 15 ਗ੍ਰਾਮ ਮੈਗਨੀਸ਼ਿਅਮ, 4.39 ਗ੍ਰਾਮ ਪ੍ਰੋਟੀਨ ਅਤੇ 245 ਕੈਲੋਰੀ ਹੁੰਦੀ ਹੈ। ਇਹੀ ਕਾਰਨ ਹੈ ਕਿ ਚੌਲ ਜ਼ਿਆਦਾ ਮਾਤਰਾਂ ‘ਚ ਖਾਣ ਨਾਲ ਸਰੀਰ ‘ਚ ਕਈ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ।

ਉੱਚ ਕਾਰਬੋਹਾਈਡਰੇਟ ਸਮੱਗਰੀ:

- Advertisement -

ਚੌਲਾਂ ਵਿੱਚ ਬਹੁਤ ਸਾਰੇ ਕਾਰਬੋਹਾਈਡਰੇਟ ਪਾਏ ਜਾਂਦੇ। ਇਸ ਵਿੱਚ ਸਰੀਰ ਲਈ ਜ਼ਰੂਰੀ ਮਾਈਕ੍ਰੋਨਿਊਟ੍ਰੀਐਂਟ ਨਹੀਂ ਹੁੰਦੇ। ਕੁਝ ਰਿਪੋਰਟਾਂ ਅਨੁਸਾਰ, ਜੋ ਲੋਕ ਹਰ ਰੋਜ਼ ਚਿੱਟੇ ਚੌਲਾਂ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਚਿੱਟੇ ਚੌਲਾਂ ਦਾ ਜੀਆਈ ਲਗਭਗ 73 ਦਾ ਹੁੰਦਾ ਹੈ, ਜਿਸਦਾ ਮਤਲਬ ਹੈ ਕਿ ਇਹ ਖਾਣ ਨਾਲ ਬਲੱਡ ਸ਼ੂਗਰ ਵਿੱਚ ਅਚਾਨਕ ਵਾਧਾ ਹੋ ਸਕਦਾ ਹੈ।

ਭੂਰੇ ਚੌਲਾਂ ਲਈ ਪੋਸ਼ਣ ਸਬੰਧੀ ਜਾਣਕਾਰੀ: ਇੱਕ ਕੱਪ ਪਕਾਏ ਹੋਏ ਭੂਰੇ ਚੌਲਾਂ ‘ਚ ਕੈਲੋਰੀ 216, ਚਰਬੀ 1.8 ਗ੍ਰਾਮ, ਕਾਰਬੋਹਾਈਡਰੇਟਸ 44 ਗ੍ਰਾਮ, ਫਾਈਬਰ 3.5 ਗ੍ਰਾਮ, ਪ੍ਰੋਟੀਨ 5 ਗ੍ਰਾਮ ਹੁੰਦਾ ਹੈ। ਕੁੱਲ ਮਿਲਾ ਕੇ, ਭੂਰੇ ਚੌਲ ਇੱਕ ਸਿਹਤਮੰਦ ਵਿਕਲਪ ਹੈ। ਅਮਰੀਕਨ ਹਾਰਟ ਐਸੋਸੀੲਸ਼ਨ (ਏ.ਐੱਚ.ਏ) ਸਿਹਤ ਦੇ ਖਤਰਿਆਂ ਨੂੰ ਘੱਟ ਕਰਨ ਲਈ ਚਿੱਟੇ ਦੀ ਬਜਾਏ ਭੂਰੇ ਚੌਲ ਖਾਣ ‘ਤੇ ਜ਼ੋਰ ਦਿੰਦੀ ਹੈ, ਕਿਉਂਕਿ ਇਹ ਉੱਚ ਕੋਲੈਸਟ੍ਰੋਲ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਕਰਦੇ ਹਨ।

Share this Article
Leave a comment