ਜਲੇ ਹੋਏ ਖਾਣੇ ਨੂੰ ਸੁੱਟਣ ਦੀ ਥਾਂ ਇੰਝ ਕਰੋ ਇਸਤੇਮਾਲ, ਮਿਲਣਗੇ ਕਈ ਲਾਭ

TeamGlobalPunjab
2 Min Read

ਨਿਊਜ਼ ਡੈਸਕ: ਰਸੋਈ ‘ਚ ਖਾਣਾ ਬਣਾਉਂਦੇ ਸਮੇਂ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਬਜ਼ੀ ਜਾਂ ਚਾਵਲ ਸੜ ਜਾਂਦੇ ਹਨ। ਅਜਿਹੇ ‘ਚ ਸੜੇ ਹੋਏ ਖਾਣੇ ਨੂੰ ਅਕਸਰ ਸੁੱਟ ਦਿੱਤਾ ਜਾਂਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਚਾਵਲ, ਸਬਜ਼ੀ, ਬ੍ਰੈੱਡ ਵਰਗੀਆਂ ਚੀਜ਼ਾਂ ਸੜ ਜਾਣ ਤੋਂ ਬਾਅਦ ਵੀ ਘਰ ਦੇ ਹੀ ਕਈ ਕੰਮਾਂ ‘ਚ ਵਰਤੀਆਂ ਜਾ ਸਕਦੀਆਂ ਹਨ, ਜੋ ਕਿ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।

ਜਲੇ ਹੋਏ ਚਾਵਲ ਤੋ ਬਣਾਓ ਖਾਦ

ਜਲੇ ਹੋਏ ਚਾਵਲ ਅਕਸਰ ਕੂੜੇ ਵਿੱਚ ਸੁੱਟ ਦਿੱਤੇ ਜਾਂਦੇ ਹਨ, ਪਰ ਤੁਸੀਂ ਅਗਲੀ ਵਾਰ ਅਜਿਹਾ ਨਹੀਂ ਕਰ ਸਕੋਗੇ। ਤੁਸੀਂ ਇਨ੍ਹਾਂ ਚਾਵਲਾਂ ਦੀ ਵਰਤੋਂ ਖਾਦ ਦੇ ਰੂਪ ਵਿੱਚ ਕਰ ਸਕਦੇ ਹੋ। ਇਸ ਖਾਦ ਨੂੰ ਬਣਾਉਣ ਲਈ ਤੁਸੀਂ ਜਲੇ ਹੋਏ ਚਾਵਲ ਤੇ ਸਬਜ਼ੀ ਨੂੰ ਇੱਕ ਕੱਪੜੇ ਵਿੱਚ ਫੈਲਾ ਕੇ ਕੁਝ ਦੇਰ ਲਈ ਧੁੱਪ ਵਿੱਚ ਚੰਗੀ ਤਰ੍ਹਾਂ ਸੁੱਕਣ ਲਈ ਰੱਖ ਦਿਓ। ਇਸ ਤੋਂ ਬਾਅਦ ਇਸ ‘ਚ ਕੁਝ ਮਿੱਟੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ ਤੇ ਪੌਦਿਆਂ ਵਿੱਚ ਪਾ ਦੇਵੋ। ਇਸ ਆਰਗੈਨਿਕ ਖਾਦ ਦਾ ਇਸਤੇਮਾਲ ਕਰਨ ਨਾਲ ਪੌਦਿਆਂ ਦੀ ਗ੍ਰੋਥ ‘ਚ ਵਾਧਾ ਹੋ ਜਾਂਦਾ ਹੈ।

ਸੜੀ ਹੋਈ ਬ੍ਰੈੱਡ ਦੀ ਕਿੰਝ ਕਰੀਏ ਵਰਤੋ?

ਜੇਕਰ ਬਰੈੱਡ ਰੋਸਟ ਕਰਦੇ ਸਮੇਂ ਸੜ ਗਏ ਹਨ ਤਾਂ ਉਸ ਨੂੰ ਸੁੱਟਣ ਦੀ ਜਗ੍ਹਾ ਭਾਂਡੇ ਸਾਫ ਕਰਨ ਲਈ ਇਸਤੇਮਾਲ ਕਰੋ। ਇਸ ਸੜੀ ਹੋਈ ਬਰੈੱਡ ਨੂੰ ਮਿਕਸਰ ਵਿੱਚ ਪਾ ਕੇ ਬਰੀਕ ਪੀਸ ਕੇ ਰੱਖ ਲਵੋ। ਇਸ ‘ਚ ਦੋ ਚੱਮਚ ਨਮਕ ਪਾ ਲਵੋ ਅਤੇ ਇਸ ਨਾਲ ਭਾਂਡਿਆਂ ਨੂੰ ਸਾਫ ਕਰਨ ਨਾਲ ਚਮਕ ਆ ਜਾਂਦੀ ਹੈ।

ਕੀੜੇ ਭਜਾਉਣ ਲਈ

ਜਲੇ ਹੋਏ ਖਾਣੇ ਦੀ ਵਰਤੋਂ ਤੁਸੀਂ ਘਰ ਦੇ ਬਗੀਚੇ ਤੋਂ ਕੀੜੇ ਮਕੌੜਿਆਂ ਨੂੰ ਭਜਾਉਣ ਲਈ ਵੀ ਕਰ ਸਕਦੇ ਹੋ। ਇਸ ਦੇ ਲਈ ਜਲੇ ਹੋਏ ਬਰੈੱਡ ਤੇ ਚਾਹ ਪੱਤੀ ਨੂੰ ਮਿਕਸਰ ‘ਚ ਪੀਸ ਲਵੋ, ਇਸ ਤੋਂ ਬਾਅਦ ਕੁਝ ਘੰਟੇ ਧੁੱਪ ਵਿੱਚ ਸੁੱਕਣ ਲਈ ਰੱਖ ਲਵੋ। ਇਸ ਵਿੱਚ ਇੱਕ ਤੋਂ ਦੋ ਚਮਚ ਬੇਕਿੰਗ ਸੋਡਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ। ਬੇਕਿੰਗ ਸੋਡਾ ਮਿਕਸ ਕਰਨ ਤੋਂ ਬਾਅਦ ਇਸ ਰਾਖ ਦਾ ਛਿੜਕਾਅ ਪੌਦਿਆਂ ਦੇ ਪੱਤਿਆਂ ਤੇ ਜੜ੍ਹਾਂ ਦੇ ਆਸ ਪਾਸ ਕਰ ਦਵੋ, ਇਸ ਨਾਲ ਕੀੜੇ ਕਦੇ ਵੀ ਪੌਦਿਆਂ ਨੂੰ ਨਹੀਂ ਲੱਗਣਗੇ।

Share This Article
Leave a Comment