ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟਵੀਟ ਕਰ ਆਪਣੇ ਫੈਨਸ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ। ਵਿਰਾਟ ਨੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਇੱਕ ਤਸਵੀਰ ਪੋਸਟ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ, ਜਨਵਰੀ 2021 ‘ਚ ਅਸੀ ਤਿੰਨ ਹੋ ਜਾਵਾਂਗੇ।
ਵਿਰਾਟ ਦੇ ਇਸ ਟਵੀਟ ਤੋਂ ਸਾਫ਼ ਹੋ ਗਿਆ ਹੈ ਕਿ ਅਦਾਕਾਰਾ ਅਨੁਸ਼ਕਾ ਅਤੇ ਵਿਰਾਟ ਦੇ ਘਰ ਜਲਦ ਹੀ ਨਵਾਂ ਮਹਿਮਾਨ ਆਉਣ ਵਾਲਾ ਹੈ। ਕੋਹਲੀ ਨੇ ਇਸ ਦੀ ਤਾਰੀਖ ਵੀ ਦੱਸ ਦਿੱਤੀ ਹੈ। ਇਸ ਦੇ ਮੁਤਾਬਕ ਜਨਵਰੀ ਵਿੱਚ ਇਸ ਸੈਲਿਬਰਟੀ ਕਪਲ ਦੇ ਘਰ ਨਵਾਂ ਮਹਿਮਾਨ ਆਵੇਗਾ।
And then, we were three! Arriving Jan 2021 ❤️🙏 pic.twitter.com/0BDSogBM1n
— Virat Kohli (@imVkohli) August 27, 2020
- Advertisement -
ਕੰਮ ਦੀ ਗੱਲ ਕਰੀਏ ਤਾਂ ਵਿਰਾਟ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਆਈਪੀਐਲ ਲਈ ਯੂਏਈ ਵਿੱਚ ਹਨ। ਵਿਰਾਟ ਰਾਇਲ ਚੈਲੇਂਜਰਸ ਬੈਂਗਲੋਰ ਦੇ ਕਪਤਾਨ ਹਨ ਅਤੇ 19 ਸਤੰਬਰ ਤੋਂ ਸ਼ੁਰੂ ਹੋ ਰਹੇ 13ਵੇਂ ਸੀਜ਼ਨ ਲਈ ਟੀਮ ਦੇ ਨਾਲ ਯੂਏਈ ਵਿੱਚ ਹਨ।
ਇਸ ਖਬਰ ਦੇ ਸਾਹਮਣੇ ਆਉਂਦੇ ਹੀ ਟਵੀਟਰ ‘ਤੇ ਦੋਵਾਂ ਨੂੰ ਲੋਕ ਵਧਾਈਆਂ ਦੇ ਰਹੇ ਹਨ। ਅਨੁਸ਼ਕਾ ਅਤੇ ਵਿਰਾਟ ਦਾ ਵਿਆਹ 11 ਨਵੰਬਰ 2017 ਵਿੱਚ ਹੋਈਆ ਸੀ। ਇਸ ਤੋਂ ਪਹਿਲਾਂ ਦੋਵਾਂ ਨੇ ਕਈ ਸਾਲ ਤੱਕ ਇੱਕ-ਦੂੱਜੇ ਨੂੰ ਡੇਟ ਕੀਤਾ।