ਕੋਰੋਨਾ ਤੋਂ ਠੀਕ ਹੋ ਚੁੱਕੇ ਲੋਕ ਵੀ ਫੈਲਾ ਸਕਦੇ ਨੇ ਸੰਕਰਮਣ!

TeamGlobalPunjab
2 Min Read

ਲੰਦਨ: ਬ੍ਰਿਟਿਸ਼ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕੇ ਮਰੀਜ਼ ਵੀ ਸੰਕਰਮਣ ਨੂੰ ਫੈਲਾ ਸਕਦੇ ਹਨ। ਬ੍ਰਿਟੇਨ ‘ਚ ਜਾਰੀ ਇਕ ਅਧਿਕਾਰਤ ਅਧਿਐਨ ਦੇ ਨਤੀਜਿਆਂ ਵਿੱਚ ਕਿਹਾ ਗਿਆ ਹੈ ਕਿ ਪਹਿਲਾਂ ਹੋ ਚੁੱਕਿਆ ਕੋਵਿਡ-19 ਦਾ ਸੰਕਰਮਣ ਘੱਟੋ-ਘੱਟ ਪੰਜ ਮਹੀਨਿਆਂ ਲਈ ਬਿਮਾਰੀ ਨਾਲ ਲੜਨ ਦੀ ਸਮਰੱਥਾ ਦਿੰਦਾ ਹੈ। ਇਸ ਦੌਰਾਨ ਉਹ ਵਿਅਕਤੀ ਫਿਰ ਤੋਂ ਸੰਕਰਮਿਤ ਨਹੀਂ ਹੋਵੇਗਾ, ਪਰ ਉਸ ਦੇ ਸੰਪਰਕ ‘ਚ ਆਉਣ ਵਾਲੇ ਦੂਜੇ ਲੋਕ ਇਸ ਦੀ ਲਪੇਟ ਵਿੱਚ ਆ ਸਕਦੇ ਹਨ।

ਪਬਲਿਕ ਹੈਲਥ ਇੰਗਲੈਂਡ ਦੇ ਅਧਿਐਨ ‘ਚ ਪਤਾ ਚੱਲਿਆ ਕਿ ਸੰਕਰਮਣ ਤੋਂ ਬਾਅਦ ਵਿਕਸਿਤ ਹੋਣ ਵਾਲੀ ਇਮਿਊਨਿਟੀ ਪ੍ਰਣਾਲੀ ਉਨ੍ਹਾਂ ਲੋਕਾਂ ਦੇ ਮੁਕਾਬਲੇ ਫਿਰ ਤੋਂ ਸੰਕਰਮਣ ਨਾਲ 83 ਫ਼ੀਸਦੀ ਸੁਰੱਖਿਆ ਪ੍ਰਦਾਨ ਕਰਦੀ ਹੈ, ਜਿਨ੍ਹਾਂ ਨੂੰ ਪਹਿਲਾਂ ਬਿਮਾਰੀ ਨਹੀਂ ਹੋਈ। ਅਧਿਐਨ ਦੇ ਨਤੀਜਿਆਂ ਮੁਤਾਬਕ ਪਹਿਲੀ ਵਾਰ ਸੰਕਰਮਿਤ ਹੋਣ ਤੋਂ ਬਾਅਦ ਘਟੋਂ-ਘੱਟ ਪੰਜ ਮਹੀਨਿਆਂ ਤੱਕ ਇਨਸਾਨਾਂ ‘ਚ ਇਸ ਬਿਮਾਰੀ ਨੂੰ ਰੋਕਣ ਦੀ ਸਮਰੱਥਾ ਰਹਿੰਦੀ ਹੈ।

ਹਾਲਾਂਕਿ ਮਾਹਰਾਂ ਨੇ ਚਿਤਾਵਨੀ ਦਿੱਤੀ ਕਿ ਜਿਨ੍ਹਾਂ ਲੋਕਾਂ ਅੰਦਰ ਬਿਮਾਰੀ ਨਾਲ ਲੜਨ ਵਾਲੀ ਸ਼ਕਤੀ ਪੈਦਾ ਹੋ ਗਈ ਹੈ, ਉਹ ਵੀ ਵਾਇਰਸ ਫੈਲਾ ਸਕਦੇ ਹਨ ਅਤੇ ਦੂਜਿਆਂ ਨੂੰ ਸੰਕਰਮਿਤ ਕਰਨ ਦਾ ਡਰ ਬਣਿਆ ਰਹਿੰਦਾ ਹੈ। ਚਿਕਿਤਸਕ ਸਲਾਹਕਾਰ ਪ੍ਰੋਫੈਸਰ ਸੂਜ਼ਨ ਹਾਪਕਿਨਜ਼ ਨੇ ਕਿਹਾ ਕਿ ਇਸ ਅਧਿਐਨ ਨਾਲ ਸਾਨੂੰ ਕੋਵਿਡ ਖ਼ਿਲਾਫ਼ ਐਂਟੀਬਾਡੀ ਸੁਰੱਖਿਆ ਕੁਦਰਤ ਦੀ ਹੁਣ ਤੱਕ ਦੀ ਸਭ ਤੋਂ ਸਾਫ਼ ਤਸਵੀਰ ਮਿਲੀ ਹੈ।

Share this Article
Leave a comment