ਨਿਊਜ਼ ਡੈਸਕ: ਆਯੁਰਵੈਦਿਕ ਗੁਣਾਂ ਨਾਲ ਭਰਪੂਰ ਕਾਲਾ ਲੂਣ ਭੋਜਨ ਨੂੰ ਸਵਾਦ ਦੇਣ ਤੋਂ ਲੈ ਕੇ ਸਰੀਰ ਨੂੰ ਸਿਹਤਮੰਦ ਬਣਾ ਕੇ ਰੱਖਣ ਤੱਕ ਕਈ ਤਰ੍ਹਾਂ ਨਾਲ ਫਾਇਦੇਮੰਦ ਹੈ। ਸਾਡੇ ਰਸੋਈ ਘਰ ਵਿੱਚ ਅਜਿਹੀਆਂ ਕਈ ਚੀਜਾਂ ਮੌਜੂਦ ਹੁੰਦੀਆਂ ਹਨ, ਜਿਨ੍ਹਾਂ ਦੇ ਫਾਇਦਿਆਂ ਤੋਂ ਅਸੀਂ ਅਣਜਾਣ ਰਹਿੰਦੇ ਹਾਂ। ਕਾਲੇ ਲੂਣ ਦੀ ਕਹਾਣੀ ਵੀ ਕੁੱਝ ਅਜਿਹੀ ਹੀ ਹੈ। ਕਾਲੇ ਲੂਣ ਨੂੰ ਹਿਮਾਲਿਅਨ ਸਾਲਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਮੁਖ ਰੂਪ ਵਿੱਚ ਭਾਰਤ, ਪਾਕਿਸਤਾਨ, ਬੰਗਲਾਦੇਸ਼, ਨੇਪਾਲ ਆਦਿ ਹਿਮਾਲਿਆ ਦੇ ਆਸਪਾਸ ਦੀਆਂ ਥਾਵਾਂ ਦੀਆਂ ਖਦਾਨਾਂ ਵਿੱਚ ਮਿਲਦਾ ਹੈ।
ਕਾਲੇ ਲੂਣ ਦੇ ਸੇਵਨ ਨਾਲ ਹੋਣ ਵਾਲੇ ਫਾਇਦੇ
-ਹਾਰਟ ਬਰਨ ਅਤੇ ਬਲੋਟਿੰਗ ਨੂੰ ਕਰਦਾ ਹੈ ਘੱਟ
-ਪਾਚਨ ਤੰਤਰ ਨੂੰ ਰੱਖਦਾ ਹੈ ਠੀਕ
-ਦਿਲ ਲਈ ਲਾਭਦਾਇਕ
-ਸੀਨੇ ਦੀ ਜਲਨ ਤੋਂ ਰਾਹਤ
-ਸ਼ੂਗਰ ਦੇ ਰੋਗੀਆਂ ਲਈ ਹੈ ਫਾਇਦੇਮੰਦ
-ਭਾਰ ਘੱਟ ਕਰਨ ਵਿੱਚ ਫਾਇਦੇਮੰਦ ਹੈ ਕਾਲ਼ਾ ਲੂਣ
-ਕਬਜ਼ ਤੋਂ ਰਾਹਤ
-ਚਮੜੀ ਲਈ ਵੀ ਸ਼ਾਨਦਾਰ ਹੈ ਕਾਲ਼ਾ ਲੂਣ
-ਵਾਲਾਂ ਲਈ ਵੀ ਹੈ ਕਾਰਗਰ
ਕਾਲੇ ਲੂਣ ਦੀ ਵਰਤੋ
-ਕਾਲੇ ਲੂਣ ਨੂੰ ਆਮ ਲੂਣ ਦੀ ਥਾਂ ਸਬਜ਼ੀ ਬਣਾਉਣ ਲਈ ਵਰਤਿਆ ਜਾ ਸਕਦਾ ਹੈ
-ਸਲਾਦ ‘ਤੇ ਛਿੜਕਿਆ ਜਾ ਸਕਦਾ ਹੈ
-ਨੀਂਬੂ ਪਾਣੀ ਬਣਾਉਣ ‘ਚ ਵੀ ਕਾਲੇ ਲੂਣ ਦਾ ਵਰਤੋ ਕੀਤੀ ਜਾ ਸਕਦੀ ਹੈ
-ਦਹੀ ਵੜੇ, ਭੇਲ ਪੁਰੀ ਅਤੇ ਪਾਨੀ ਪੁਰੀ ਵਿੱਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ
-ਪੁਦੀਨੇ ਦੀ ਚਟਨੀ ਬਣਾਉਣ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ
-ਚਾਟ ਮਸਾਲਾ ਅਤੇ ਪਾਵ ਭਾਜੀ ਵਿੱਚ ਵੀ ਕਾਲੇ ਲੂਣ ਦੀ ਵਰਤੋ ਕੀਤੀ ਜਾ ਸਕਦੀ ਹੈ