ਅਣਗਿਣਤ ਫਾਇਦਿਆਂ ਵਾਲੀ ਇੱਕ ਅਨੋਖੀ ਚਾਹ, ਜੋ ਬਚਾਵੇ ਕਈ ਬਿਮਾਰੀਆਂ ਤੋਂ 

TeamGlobalPunjab
2 Min Read

ਨਿਊਜ਼ ਡੈਸਕ:- ਨਿੰਮ ਸਾਡੇ ਲਈ ਕਈ ਤਰੀਕਿਆਂ ਨਾਲ ਕੰਮ ਕਰਦਾ ਹੈ। ਨਿੰਮ ਦੀ ਦਾਤਣ ਦੰਦਾਂ ਨੂੰ ਸਾਫ਼ ਤੇ ਤੰਦਰੁਸਤ ਰੱਖਣ ਵਿਚ ਲਾਭਦਾਇਕ ਹੈ, ਉਥੇ ਨਿੰਮ ਦਾ ਤੇਲ ਸ਼ਿੰਗਾਰ ਸਮਗਰੀ ‘ਚ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਨਿੰਮ ਦੀ ਚਾਹ ਕਈ ਤਰੀਕਿਆਂ ਨਾਲ ਵੀ ਫਾਇਦੇਮੰਦ ਹੁੰਦੀ ਹੈ। ਨਿੰਮ ਦੀ ਚਾਹ ਇਕ ਕੌੜੀ ਹਰਬਲ ਚਾਹ ਹੈ, ਜੋ ਕਿ ਆਯੁਰਵੈਦਿਕ ਦਵਾਈ ‘ਚ ਕਈ ਕਿਸਮਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਵਰਤੀ ਜਾਂਦੀ ਹੈ। ਨਿੰਮ ਸਰੀਰ ‘ਚ ਬੈਕਟੀਰੀਆ ਤੇ ਵਾਇਰਸਾਂ ਨਾਲ ਲੜਨ ‘ਚ ਕਾਰਗਰ ਹੈ। ਨਿੰਮ ਦੀ ਚਾਹ ਸਾਹ ਦੀ ਬਦਬੂ ਨੂੰ ਦੂਰ ਕਰਦੀ ਹੈ। ਇਸ ਦੇ ਨਾਲ, ਹੋਰ ਵੀ ਬਹੁਤ ਸਾਰੇ ਫਾਇਦੇ ਹਨ।

ਨਿੰਮ ਚਾਹ ਤਣਾਅ ਨੂੰ ਦੂਰ ਕਰਨ ‘ਚ ਮਦਦਗਾਰ ਹੈ। ਜੇ ਤੁਸੀਂ ਤਣਾਅ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ ਇਕ ਕੱਪ ਨਿੰਮ ਦੀ ਚਾਹ ਪੀ ਸਕਦੇ ਹੋ।

ਦੱਸ ਦਈਏ ਨਿੰਮ ਦੀ ਚਾਹ ਸਰੀਰ ‘ਚ ਵੱਧ ਰਹੇ ਕੈਂਸਰ ਸੈੱਲਾਂ ਦੇ ਗਠਨ ਨੂੰ ਰੋਕਣ ‘ਚ ਵੀ ਮਦਦਗਾਰ ਹੈ। ਇਕ ਕੱਪ ਨਿੰਮ ਚਾਹ ਤੁਹਾਨੂੰ ਇਸ ਤੋਂ ਬਚਾਉਣ ‘ਚ ਮਦਦਗਾਰ ਹੋ ਸਕਦੀ ਹੈ।

ਤੁਸੀਂ ਡੈਂਟਰਫ ਨਾਲ ਜੂਝ ਰਹੇ ਹੋ ਤਾਂ ਕੁਝ ਨਿੰਮ ਦੇ ਪੱਤੇ ਪਾਣੀ ‘ਚ ਉਬਾਲੋ। ਫਿਰ ਇਸ ਪਾਣੀ ਨੂੰ ਠੰਡਾ ਕਰੋ ਤੇ ਜਦੋਂ ਤੁਸੀਂ ਆਪਣੇ ਵਾਲਾਂ ਨੂੰ ਸ਼ੈਂਪੂ ਨਾਲ ਧੋਵੋ ਤਾਂ ਇਸ ਪਾਣੀ ਨਾਲ ਵਾਲਾਂ ਨੂੰ ਸਾਫ ਕਰੋ। ਤੁਹਾਡੀ ਸਮੱਸਿਆ ਹੱਲ ਹੋ ਜਾਵੇਗੀ।

- Advertisement -

ਗਰਭਵਤੀ ਔਰਤਾਂ ਰਹਿਣ ਦੂਰ ਨਿੰਮ ਦੀ ਚਾਹ ਕਈ ਤਰੀਕਿਆਂ ਨਾਲ ਲਾਭਕਾਰੀ ਹੈ। ਪਰ ਕੁਝ ਲੋਕਾਂ ਨੂੰ ਨਿੰਮ ਦੀ ਚਾਹ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਜਿਹੀ ਸਥਿਤੀ ‘ਚ ਗਰਭਵਤੀ ਔਰਤਾਂ ਨੂੰ ਇਸ ਦੀ ਵਰਤੋਂ ਕੇਵਲ ਡਾਕਟਰ ਦੀ ਸਲਾਹ ’ਤੇ ਹੀ ਕਰਨੀ ਚਾਹੀਦੀ ਹੈ।

ਇਸ ਤੋਂ ਇਲਾਵਾ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਨਿੰਮ ਦੀ ਚਾਹ ਨਹੀਂ ਲੈਣੀ ਚਾਹੀਦਾ। ਦੂਜੇ ਪਾਸੇ, ਜਿਨ੍ਹਾਂ ਨੂੰ ਹਾਲ ਹੀ ‘ਚ ਅੰਗਾਂ ਦੀ ਟ੍ਰਾਂਸਪਲਾਂਟੇਸ਼ਨ ਜਾਂ ਦੋ ਹਫ਼ਤਿਆਂ ਦੇ ਅੰਦਰ ਅੰਦਰ ਸਰਜਰੀ ਦੀ ਤਜਵੀਜ਼ ਕੀਤੀ ਗਈ ਹੈ, ਨੂੰ ਵੀ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਕਈ ਅਧਿਐਨਾਂ ‘ਚ ਪਤਾ ਲੱਗਾ ਹੈ ਕਿ ਨਿੰਮ ਵਿੱਚ ਐਂਟੀਬੈਕਟੀਰੀਅਲ, ਐਂਟੀਫੰਗਲ ਗੁਣ ਹੁੰਦੇ ਹਨ।

ਕੁਝ ਲੋਕ ਜ਼ਖਮਾਂ ਤੇ ਚਮੜੀ ਦੀਆਂ ਹੋਰ ਸਮੱਸਿਆਵਾਂ ‘ਚ ਵੀ ਨਿੰਮ ਦੀ ਵਰਤੋਂ ਕਰਦੇ ਹਨ।

Share this Article
Leave a comment