ਅਗਲੇ ਕੁਝ ਦਿਨਾਂ ਵਿੱਚ ਬਾਹਰੀ ਸਹੂਲਤਾਂ ਨੂੰ ਮੁੜ ਖੋਲ੍ਹਣ ਦੀ ਮਿਲ ਸਕਦੀ ਹੈ ਇਜ਼ਾਜ਼ਤ : ਕ੍ਰਿਸਟੀਨ ਐਲੀਅਟ

TeamGlobalPunjab
2 Min Read

ਟੋਰਾਂਟੋ: ਪ੍ਰੋਵਿੰਸ ਦੀ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਪ੍ਰੋਵਿੰਸ ਦੀ ਰੀਓਪਨਿੰਗ ਦਾ ਪਲੈਨ ਜਲਦ ਹੀ ਲਿਆਂਦਾ ਜਾਵੇਗਾ। ਉਨ੍ਹਾਂ ਆਖਿਆ ਕਿ ਓਨਟਾਰੀਓ ਨੂੰ ਸੇਫ ਤੇ ਧਿਆਨ ਨਾਲ ਖੋਲ੍ਹਣ ਲਈ ਉਹ ਚੀਫ ਮੈਡੀਕਲ ਆਫੀਸਰ ਆਫ ਹੈਲਥ ਤੇ ਮੈਡੀਕਲ ਮਾਹਿਰਾਂ ਨਾਲ ਰਲ ਕੇ ਕੰਮ ਕਰ ਰਹੀ ਹੈ।ਇਹ ਪੁੱਛੇ ਜਾਣ ਉੱਤੇ ਕਿ ਇਹ ਪਲੈਨ ਕਦੋਂ ਤੱਕ ਆ ਜਾਵੇਗਾ ਤਾਂ ਕ੍ਰਿਸਟੀਨ ਐਲੀਅਟ ਕੋਈ ਖਾਸ ਤਰੀਕ ਜਾਂ ਤਫਸੀਲ ਤਾਂ ਨਹੀਂ ਦੇ ਸਕੇ ਸਗੋਂ ਉਨ੍ਹਾਂ ਆਖਿਆ ਕਿ ਅਜਿਹਾ ਜਲਦ ਹੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸੈਕਟਰ ਦੇ ਹਿਸਾਬ ਨਾਲ ਹੋਵੇਗਾ।

ਇਸ ਦੌਰਾਨ ਪ੍ਰੀਮੀਅਰ ਡੱਗ ਫੋਰਡ ਦੇ ਆਫਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਜਦੋਂ ਪ੍ਰੋਵਿੰਸ ਦੇ ਵੱਖ-ਵੱਖ ਹਿੱਸਿਆਂ ਨੂੰ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਤਾਂ ਉਹ ਕਲਰ ਕੋਡ ਵਾਲੇ ਫਰੇਮਵਰਕ ਦੇ ਹਿਸਾਬ ਨਾਲ ਨਹੀਂ ਹੋਵੇਗੀ।ਕਿਊਬਿਕ ਵੱਲੋਂ ਆਪਣੇ ਰੀਓਪਨਿੰਗ ਪਲੈਨ ਦਾ ਐਲਾਨ ਅੱਜ ਕੀਤੇ ਜਾਣ ਦੀ ਸੰਭਾਵਨਾ ਹੈ। ਪ੍ਰੋਵਿੰਸ ਦੇ ਪ੍ਰੀਮੀਅਰ ਵੱਲੋਂ ਇਹ ਸੰਕੇਤ ਦਿੱਤਾ ਜਾ ਚੁੱਕਿਆ ਹੈ ਕਿ ਇਹ ਸਸਕੈਚਵਨ ਦੇ ਰੀਓਪਨਿੰਗ ਪਲੈਨ ਉੱਤੇ ਨਿਰਭਰ ਕਰੇਗਾ।

ਸੂਤਰਾਂ ਅਨੁਸਾਰ ਓਨਟਾਰੀਓ ਦੀ ਸਰਕਾਰ ਵੀਰਵਾਰ ਨੂੰ ਇਹ ਐਲਾਨ ਕਰਨ ਦੀ ਯੋਜਨਾ ਬਣਾ ਰਹੀ ਹੈ ਕਿ ਬਾਹਰੀ ਸਹੂਲਤਾਂ ਨੂੰ ਅਗਲੇ ਕੁਝ ਦਿਨਾਂ ਵਿੱਚ ਮੁੜ ਖੋਲ੍ਹਣ ਦੀ ਇਜ਼ਾਜ਼ਤ ਦਿੱਤੀ ਜਾਏਗੀ। 25 ਮਈ ਨੂੰ ਸੰਭਾਵਤ ਤਾਰੀਖ ਵਜੋਂ ਇਸ ਵਾਰ ਗੋਲਫ ਅਤੇ ਟੈਨਿਸ ਵਰਗੀਆਂ ਐਕਟੀਵਿਟੀਜ਼ ਸੂਬੇ ਵਿੱਚ ਦੁਬਾਰਾ ਸ਼ੁਰੂ ਹੋ ਸਕਦੀਆਂ ਹਨ। ਗੋਲਫ ਕੋਰਸ ਅਤੇ ਟੈਨਿਸ ਕੋਰਟਸ ਵਰਗੀਆਂ ਬਾਹਰੀ ਸਹੂਲਤਾਂ 16 ਅਪ੍ਰੈਲ ਤੋਂ ਬੰਦ ਕਰ ਦਿੱਤੀਆਂ ਗਈਆਂ ਸਨ। ਜਦੋਂ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਨੇ COVID ਮਾਮਲਿਆਂ ਦੀ ਤੀਜੀ ਲਹਿਰ ਨੂੰ ਰੋਕਣ ਦੇ ਉਦੇਸ਼ ਨਾਲ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਸੀ।

ਫੋਰਡ ਕੈਬਨਿਟ ਦੇ ਮੈਂਬਰ ਇਸ ਹਫਤੇ ਬਾਹਰੀ ਮਨੋਰੰਜਨ ਦੀ ਆਗਿਆ ਦੇਣ ਬਾਰੇ ਚਰਚਾ ਕਰ ਰਹੇ ਹਨ।

- Advertisement -

Share this Article
Leave a comment