ਦੱਖਣੀ ਚੀਨ ਸਾਗਰ ‘ਚ ਭਾਰਤ ਨੇ ਜੰਗੀ ਬੇੜਾ ਕੀਤਾ ਤਾਇਨਾਤ, ਚੀਨੀ ਫੌਜ ਹੋਈ ਬੇਚੈਨ

TeamGlobalPunjab
1 Min Read

ਨਵੀਂ ਦਿੱਲੀ : ਚੀਨ ਨਾਲ ਤਲਖੀ ਵਿਚਾਲੇ ਭਾਰਤ ਨੇ ਵੱਡਾ ਕਦਮ ਚੁੱਕਿਆ ਹੈ। ਭਾਰਤੀ ਜਲ ਸੈਨਾ ਨੇ ਵੱਡੀ ਪਹਿਲ ਕਰਦੇ ਹੋਏ ਦੱਖਣੀ ਚੀਨ ਸਾਗਰ ‘ਚ ਜੰਗੀ ਬੇੜਾ ਤਾਇਨਾਤ ਕਰ ਦਿੱਤਾ ਹੈ। ਇਸ ਜੰਗੀ ਬੇੜੇ ਦੀ ਤਾਇਨਾਤੀ ਦੇ ਨਾਲ ਹੀ ਭਾਰਤ ਹੁਣ ਦੱਖਣ ਤੱਕ ਚੀਨ ਨੂੰ ਅੱਖਾਂ ਦਿਖਾ ਸਕੇਗਾ।

ਭਾਰਤ ਦੇ ਇਸ ਕਦਮ ਨਾਲ ਚੀਨ ਨੂੰ ਕਾਫੀ ਬੇਚੈਨ ਹੋ ਗਿਆ ਹੈ। ਇਸ ਲਈ ਚੀਨ ਨੇ ਦੋਹਾਂ ਦੇਸ਼ਾਂ ਵਿਚਾਲੇ ਹੋਈ ਗੱਲਬਾਤ ਦੌਰਾਨ ਇਸ ਕਦਮ ‘ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ।

ਇਹ ਪਹਿਲੀ ਵਾਰ ਨਹੀਂ ਹੋਇਆ, ਚੀਨ ਲਗਾਤਾਰ ਇਸ ਖੇਤਰ ਵਿੱਚ ਭਾਰਤੀ ਜਲ ਸੈਨਾ ਦੇ ਜਹਾਜ਼ਾਂ ਦੀ ਮੌਜੂਦਗੀ ‘ਤੇ ਇਤਰਾਜ਼ ਜਤਾਉਂਦਾ ਰਿਹਾ ਹੈ। ਚੀਨ ਵੱਲੋਂ ਇਸ ਇਲਾਕੇ ‘ਚ 2009 ਤੋਂ ਸੈਨਿਕ ਅਤੇ ਬਨਾਵਟੀ ਟਾਪੂਆਂ ਦਾ ਇਸਤੇਮਾਲ ਕਰਕੇ ਕਾਫੀ ਵਿਸਤਾਰ ਕੀਤਾ ਗਿਆ ਹੈ।

15 ਜੂਨ ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ ‘ਚ ਚੀਨੀ ਸੈਨਿਕਾਂ ਦੇ ਨਾਲ ਹੋਈ ਹਿੰਸਕ ਝੜਪ ਤੋਂ ਬਾਅਦ ਭਾਰਤੀ ਜਲ ਸੈਨਾ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਜੰਗੀ ਬੇੜੇ ਦੀ ਤਾਇਨਾਤੀ ਕਾਰਨ ਚੀਨ ਚ ਬੇਚੈਨੀ ਦਾ ਮਾਹੌਲ ਹੈ। ਕਿਉਂਕਿ ਚੀਨ ਦੀ ਇੱਕ ਮਾਮੂਲੀ ਹਰਕਤ ‘ਤੇ ਵੀ ਭਾਰਤੀ ਫ਼ੌਜ ਸਖ਼ਤ ਕਾਰਵਾਈ ਕਰਨ ਲਈ ਤਿਆਰ ਹੈ।

- Advertisement -

Share this Article
Leave a comment