ਗਰਮੀਆਂ ‘ਚ ਇੰਝ ਦਿਮਾਗ ਨੂੰ ਤਾਜ਼ਾ ਰੱਖੇਗਾ ਮਸਲਾ ਨਿੰਬੂ ਸੋਡਾ, ਜਾਣੋ ਬਣਾਉਣ ਦਾ ਤਰੀਕਾ

TeamGlobalPunjab
2 Min Read

ਨਿਊਜ਼ ਡੈਸਕ : ਗਰਮੀਆਂ ਵਿੱਚ ਸਰੀਰ ਤੇ ਦਿਮਾਗ ਨੂੰ ਠੰਡਾ ਰੱਖਣ ਲਈ ਲੋਕ ਸਭ ਤੋਂ ਜ਼ਿਆਦਾ ਨਿੰਬੂ ਪਾਣੀ ਪੀਣਾ ਪਸੰਦ ਕਰਦੇ ਹਨ। ਭਾਰਤ ‘ਚ ਤੇਜ਼ ਧੁੱਪ ਤੇ ਗਰਮੀ ਤੋਂ ਰਾਹਤ ਪਾਉਣ ਲਈ ਨਿੰਬੂ ਪਾਣੀ ਇੱਕ ਚੰਗੀ ਡਰਿੰਕ ਮੰਨੀ ਜਾਂਦੀ ਹੈ। ਜੇਕਰ ਤੁਸੀਂ ਵੀ ਨਿੰਬੂ ਪਾਣੀ ਪੀਣ ਦੇ ਸ਼ੌਕੀਨ ਹੋ ਤਾਂ ਇਸ ਵਾਰ ਤੁਸੀਂ ਮਸਾਲਾ ਨਿੰਬੂ ਸੋਡਾ ਪੀ ਕੇ ਦੇਖੋ।

ਸਮੱਗਰੀ

ਨੀਂਬੂ ਦਾ ਰਸ – 1 ਚੱਮਚ

ਧਨੀਆ ਪਾਊਡਰ – 1 / 2 ਚੱਮਚ

- Advertisement -

ਕਾਲੀ ਮਿਰਚ ਪਾਊਡਰ – 1 / 2 ਚੱਮਚ

ਚੀਨੀ ਪਾਊਡਰ – 1 ਚੱਮਚ

ਚਾਟ ਮਸਾਲਾ – 1 / 2 ਚੱਮਚ

ਜੀਰਾ ਪਾਊਡਰ – 1 / 2 ਚੱਮਚ ਭੁੰਨਿਆ ਹੋਇਆ

ਬਰਫ ਦੀਆਂ ਟੁਕੜੀਆਂ

- Advertisement -

ਸੋਡਾ ਵਾਟਰ – 1 ਕੱਪ

ਮਸਾਲਾ ਨਿੰਬੂ ਸੋਡਾ ਬਣਾਉਣ ਦਾ ਤਰੀਕਾ

ਮਸਾਲਾ ਨਿੰਬੂ ਦੀ ਸ਼ਿਕੰਜਵੀ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਭਾਂਡੇ ਵਿੱਚ ਧਨੀਆ ਪਾਊਡਰ, ਕਾਲੀ ਮਿਰਚ ਪਾਊਡਰ ਆਦਿ ਮਸਾਲੇ ਪਾ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ। ਹੁਣ ਇਸ ਭਾਂਡੇ ਵਿੱਚ ਇੱਕ ਤੋਂ ਦੋ ਗਲਾਸ ਪਾਣੀ ਅਤੇ ਸੋਡਾ ਵਾਟਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਤੁਸੀਂ ਚਾਹੋ ਤਾਂ ਇਸ ਸਮੱਗਰੀ ਨੂੰ ਮਿਕਸਰ ‘ਚ ਵੀ ਪਾ ਕੇ ਮਿਕਸ ਕਰ ਸਕਦੇ ਹੋ। ਪਾਣੀ ਮਿਕਸ ਕਰਨ ਤੋਂ ਬਾਅਦ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਮਿਲਾਓ। ਨਿੰਬੂ ਦਾ ਰਸ ਮਿਕਸ ਕਰਨ ਤੋਂ ਬਾਅਦ ਮਿਸ਼ਰਣ ਨੂੰ ਗਲਾਸ ਵਿੱਚ ਪਾਓ ਤੇ ਉੱਪਰ ਚਾਟ ਮਸਾਲਾ, ਨਿੰਬੂ ਸਲਾਈਸ ਨਾਲ ਗਾਰਨਿਸ਼ ਕਰਕੇ ਸਰਵ ਕਰੋ।

Share this Article
Leave a comment