ਪੁਰਾਣੇ ਪਿਆਰ ਨੂੰ ਬਚਾਉਣ ਦੇ ਚੱਕਰਾਂ ‘ਚ ਕੁੜੀ ਨੇ ਕਰਲਿਆ ਲੱਖਾਂ ਨੁਕਸਾਨ!

TeamGlobalPunjab
2 Min Read

ਪ੍ਰੇਮੀ ਅਤੇ ਪ੍ਰੇਮੀਕਾ ਵਿਚਕਾਰ ਲਵ ਲੈਟਰ ਲਿਖਣ ਦਾ ਸਿਲਸਿਲਾ ਤਾਂ ਚਲਦਾ ਹੀ ਰਹਿੰਦਾ ਹੈ। ਪਰ ਜਦੋਂ ਉਹੀ ਪ੍ਰੇਮੀ ਅਤੇ ਪ੍ਰੇਮੀਕਾ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਹੈ ਜਾਂ ਫਿਰ ਅਣਬਣ ਹੋ ਜਾਂਦੀ ਹੈ ਤਾਂ ਹਾਲਾਤ ਇਹ ਬਣ ਜਾਂਦੇ ਹਨ ਇੱਕ ਦੂਜੇ ਵੱਲੋਂ ਦਿੱਤੇ ਲਵ ਲੈਟਰ ਵੀ ਉਹ ਅੱਗ ਲਾ ਕੇ ਸਾੜਨ ਲੱਗ ਪੈਂਦੇ ਹਨ। ਕੁਝ ਅਜਿਹਾ ਹੀ ਦੇਖਣ ਅਮਰੀਕਾ ਅੰਦਰ ਵੀ ਦੇਖਣ ਨੂੰ ਮਿਲਿਆ ਜਿੱਥੇ ਇੱਕ ਲੜਕੀ ਨੂੰ ਆਪਣੇ ਪ੍ਰੇਮੀ ਦੇ ਲਵ ਲੈਟਰ ਸਾੜਨੇ ਇਸ ਕਦਰ ਮਹਿੰਗੇ ਪੈ ਗਏ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

ਦਰਅਸਲ ਪਤਾ ਲੱਗਾ ਹੈ ਕਿ ਇੱਥੋਂ ਦੇ ਨੇਬ੍ਰਾਸਕਾ ਕਸਬੇ ਦੀ ਰਹਿਣ ਵਾਲੀ ਇੱਕ 19 ਕੁੜੀ ਆਪਣੇ ਘਰ ਅੰਦਰ ਆਪਣੇ ਸਾਬਕਾ ਪ੍ਰੇਮੀ ਦੇ ਪ੍ਰੇਮ ਪੱਤਰਾਂ ਨੂੰ ਅੱਗ ਲਾ ਰਹੀ ਸੀ, ਪਰ ਇਨ੍ਹਾਂ ਪੱਤਰਾਂ ਨੂੰ ਅੱਗ ਨਹੀਂ ਲੱਗ ਰਹੀ ਸੀ। ਇਸ ਤੋਂ ਬਾਅਦ ਉਹ ਕਈ ਕੋਸ਼ਿਸ਼ਾਂ ਕਰਨ ਤੋਂ ਬਾਅਦ ਪੱਤਰਾਂ ਨੂੰ ਫਰਸ਼ ‘ਤੇ ਛੱਡ ਕੇ ਹੀ ਸੌਂ ਗਈ। ਕੁਝ ਸਮੇਂ ਬਾਅਦ ਉਸ ਨੇ ਦੇਖਿਆ ਕਿ ਉਸ ਦੇ ਕਮਰੇ ਦੇ ਕਾਰਪੇਟ ਨੂੰ ਅੱਗ ਲੱਗ ਚੁਕੀ ਹੈ। ਇਹ ਦੇਖਦਿਆਂ ਹੀ ਲੜਕੀ ਘਬਰਾ ਗਈ ਅਤੇ ਉਸ ਨੇ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ।

- Advertisement -

ਘਟਨਾ ਦੀ ਸੂਚਨਾ ਮਿਲਦਿਆਂ ਹੀ ਅਧਿਕਾਰੀ ਤੁਰੰਤ ਉੱਥੇ ਪਹੁੰਚ ਗਏ ਅਤੇ ਅੱਗ ਨੂੰ ਬੁਝਾਇਆ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਅੱਗ ਲੱਗਣ ਨਾਲ ਘਰ ਅੰਦਰ ਪਏ 4 ਹਜ਼ਾਰ ਡਾਲਰ (ਭਾਰਤੀ ਕੀਮਤ ਦੋ ਲੱਖ 85 ਹਜ਼ਾਰ ਰੁ) ਦਾ ਨੁਕਸਾਨ ਜਰੂਰ ਹੋਇਆ ਹੈ।

Share this Article
Leave a comment