ਨਿਊਜ਼ ਡੈਸਕ: ਹਰ ਕੋਈ ਚਾਹੁੰਦਾ ਹੈ ਕਿ ਉਹ ਤੰਦਰੁਸਤ ਤੇ ਫਿੱਟ ਰਹੇ। ਕੁਝ ਲੋਕ ਇਸ ਦੇ ਲਈ ਡਾਈਟਿੰਗ ਵੀ ਕਰਦੇ ਹਨ ਪਰ ਮਾਹਿਰਾਂ ਦਾ ਮੰਨਣਾ ਹੈ ਪੂਰੀ ਨੀਂਦ ਤੇ ਜ਼ਿਆਦਾ ਪਾਣੀ ਪੀਣ ਨਾਲ ਤੁਹਾਡੀ ਸਿਹਤ ਚੰਗੀ ਰਹਿ ਸਕਦੀ ਹੈ। ਉੱਥੇ ਹੀ ਚੰਗੀ ਸਿਹਤ ਪਾਉਣ ਲਈ ਤੁਸੀਂ ਇਹ ਟਿਪਸ ਅਪਣਾ ਸਕਦੇ ਹੋ। ਫਿੱਟ ਰਹਿਣ ਲਈ ਜਾਂ ਵਜ਼ਨ ਘੱਟ ਕਰਨ ਲਈ ਡਾਈਟਿੰਗ ਦੀ ਜ਼ਰੂਰਤ ਨਹੀਂ ਤੁਸੀਂ ਸੰਤੁਲਿਤ ਭੋਜਨ ਲੈ ਕੇ ਵੀ ਵਜ਼ਨ ਘੱਟ ਕਰ ਸਕਦੇ ਹੋ ਅਤੇ ਫਿੱਟ ਰਹਿ ਸਕਦੇ ਹੋ।
ਜਾਣੋ ਟਿਪਸ
-ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ‘ਚ ਲੋਕ ਆਪਣੀ ਨੀਂਦ ਨਾਲ ਸਮਝੌਤਾ ਕਰਦੇ ਹਨ, ਜੋ ਕਿ ਬਹੁਤ ਨੁਕਸਾਨਦਾਇਕ ਹੈ। ਤੁਹਾਡੇ ਸਰੀਰ ਨੂੰ ਕੰਮ ਕਰਨ ਦੇ ਨਾਲ ਪੂਰੀ ਨੀਂਦ ਦੀ ਵੀ ਜ਼ਰੂਰਤ ਹੈ। ਵਿਅਕਤੀ ਨੂੰ ਹਰ ਦਿਨ 7 ਤੋਂ 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਇਸ ਨਾਲ ਤੁਹਾਡਾ ਸਰੀਰ ਤੇ ਦਿਮਾਗ ਵੀ ਸਿਹਤਮੰਦ ਰਹੇਗਾ।
-ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਪਾਣੀ ਦੀ ਬਹੁਤ ਜ਼ਰੂਰਤ ਹੈ। ਹਾਈਡ੍ਰੇਸ਼ਨ ਨਾਲ ਤੁਹਾਡੇ ਸਰੀਰ ਨੂੰ ਤਾਕਤ ਤੇ ਸਹਿਣ ਸ਼ਕਤੀ ਮਿਲਦੀ ਹੈ। ਇਸ ਦੇ ਨਾਲ ਹੀ ਤੁਸੀਂ ਕਈ ਬੀਮਾਰੀਆਂ ਤੋਂ ਦੂਰ ਰਹਿੰਦੇ ਹੋ ਤਾਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ।
-ਇੱਕੋ ਸਮੇਂ ‘ਚ ਜ਼ਿਆਦਾ ਮਾਤਰਾ ਵਿੱਚ ਖਾਣਾ ਖਾਣ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ। ਫਿੱਟਨੈੱਸ ਲਈ ਹਮੇਸ਼ਾਂ ਥੋੜੀ-ਥੋੜੀ ਦੇਰ ‘ਚ ਘੱਟ ਮਾਤਰਾ ਵਿੱਚ ਖਾਣਾ ਖਾਣਾ ਚਾਹੀਦਾ ਹੈ।
-ਸ਼ੂਗਰ ਦੀ ਥਾਂ ਰੁੱਖਾਂ ਤੋਂ ਨਿਕਲਣ ਵਾਲੇ ਕੁਦਰਤੀ ਸਵੀਟਨਰ ਦਾ ਇਸਤੇਮਾਲ ਕਰਨ ਦੇ ਵੀ ਕਈ ਫਾਇਦੇ ਹਨ। ਸਟੀਵੀਆ ਇੱਕ ਕੁਦਰਤੀ ਸਵੀਟਨਰ ਹੈ ਜੋ ਸ਼ੂਗਰ ਤੋਂ 200 ਜਾਂ 300 ਗੁਣਾ ਮਿੱਠਾ ਹੁੰਦਾ ਹੈ। ਸਟੀਵੀਆ ਦਾ ਸੇਵਨ ਤੁਹਾਨੂੰ ਇੱਕ ਸਿਹਤਮੰਦ ਜੀਵਨ ਸ਼ੈਲੀ ਦੇ ਨਾਲ ਮੋਟਾਪਾ ਅਤੇ ਦਿਲ ਦੀ ਬਿਮਾਰੀ ਤੋਂ ਦੂਰ ਰੱਖਦਾ ਹੈ।
-ਹਰ ਰੋਜ਼ ਇਕ ਗਿਲਾਸ ਜੂਸ ਦਾ ਸੇਵਨ ਕਰੋ। ਇਹ ਤੁਹਾਡੇ ਲਈ ਸਿਹਤਮੰਦ ਅਤੇ ਤੁਹਾਨੂੰ ਜਵਾਨ ਰੱਖਦਾ ਹੈ।