ਦੇਖੋ ਕੈਨੇਡੀਅਨ ਫੌਜੀਆਂ ਨੇ ਭੰਗੜਾਂ ਪਾ ਕੇ ਕਿੰਝ ਹਿਲਾਈ ਕੈਨੇਡਾ ਦੀ ਧਰਤੀ, ਵੀਡੀਓ

TeamGlobalPunjab
1 Min Read

ਟੋਰਾਂਟੋ: ਦੁਨੀਆ ਭਰ ‘ਚ ਵੱਖਰੀ ਪਹਿਚਾਣ ਬਣਾਉਣ ਵਾਲੇ ਪੰਜਾਬੀਆਂ ਨੇ ਵਿਦੇਸ਼ਾਂ ‘ਚ ਵੀ ਆਪਣੀ ਮਿਹਨਤ ‘ਤੇ ਮਿੱਠੇ ਸੁਭਾਅ ਨਾਲ ਅੰਗਰੇਜਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਵਿਦੇਸ਼ਾਂ ‘ਚ ਚੰਗੀਆਂ ਪੋਸਟਾਂ ‘ਤੇ ਸਿੱਖ ਆਗੂ ਆਪਣੇ ਵਿਰਸੇ ਨੂੰ ਅੱਗੇ ਵਧਾਉਂਦੇ ਹੋਏ ਉੱਥੋਂ ਦੇ ਲੋਕਾਂ ਨੂੰ ਜਾਣੂ ਕਰਵਾਉਂਦੇ ਰਹਿੰਦੇ ਹਨ। ਇਸੇ ਤਰਾਂ ਕੈਨੇਡੀਅਨ ਫੌਜ ਨੂੰ ਯੂਕੋਨ ਅਧਾਰਿਤ ਭੰਗੜਾ ਟੀਚਰ ਗੁਰਦੀਪ ਪੰਧੇਰ ਨੇ ਭੰਗੜਾ ਸਿਖਾਇਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਪੰਜਾਬੀਆਂ ਵਲੋਂ ਇਸ ਵੀਡੀਓ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ।

ਜੇਕਰ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਵੀਡੀਓ ਨੂੰ ਹਜ਼ਾਰਾਂ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ। ਤੁਹਾਨੂੰ ਦੱਸ ਦੇਈਏ ਕਿ ਭੰਗੜੇ ਦੀ ਇਹ ਵੀਡੀਓ ਕੈਨੇਡਾ ਦੀ ਫੋਰਸ ਦੇ ਵਿਕਟੋਰੀਆ ਬੇਸ ‘ਤੇ ਫਿਲਮਾਈ ਗਈ ਹੈ। ਜਿਸ ਨੂੰ ਲੋਕਾਂ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੀ ਫੌਜੀਆਂ ਨਾਲ ਇਸ ਤਰ੍ਹਾਂ ਦੀਆਂ ਕਈ ਵੀਡੀਓ ਸ਼ੇਅਰ ਕਰ ਚੁੱਕੇ ਹਨ।

https://www.facebook.com/GurdeepPandher/videos/648476428999032/

ਦੱਸਣਯੋਗ ਹੈ ਕਿ 1 ਜੁਲਾਈ ਨੂੰ ਕੈਨੇਡਾ ਡੇਅ ਹੈ, ਜਿਸ ਨੂੰ ਲੈ ਕੇ ਪੂਰੇ ਕੈਨੇਡਾ ਵਾਸੀਆਂ ਵਿਚ ਭਾਰੀ ਉਤਸ਼ਾਹ ਹੈ। ਦੱਸਿਆ ਜਾ ਰਿਹਾ ਹੈ ਕਿ ਕੈਨੇਡੀਅਨ ਫੌਜ ਵਲੋਂ ਸ਼ਾਇਦ ਕੈਨੇਡਾ ਡੇਅ ‘ਤੇ ਇਸ ਵਾਰ ਭੰਗੜਾ ਪਾਇਆ ਜਾਵੇਗਾ।

Share this Article
Leave a comment