ਨਿਊਜ਼ ਡੈਸਕ: ਜੇਕਰ ਤੁਸੀਂ ਵੀ ਆਪਣੇ ਵਧ ਰਹੇ ਮੋਟਾਪੇ ਜਾਂ ਭਾਰ ਕਾਰਨ ਪਰੇਸ਼ਾਨ ਹੋ ਤਾਂ ਆਪਣੀ ਡਾਈਟ ਵਿੱਚ ਥੋੜ੍ਹਾ ਬਦਲਾਅ ਕਰਕੇ ਦੇਖੋ। ਅਕਸਰ ਲੋਕ ਨਾਸ਼ਤੇ ਜਾਂ ਲੰਚ ਵਿੱਚ ਕਣਕ ਦੇ ਆਟੇ ਨਾਲ ਬਣੀਆਂ ਰੋਟੀਆਂ ਦਾ ਸੇਵਨ ਕਰਦੇ ਹਨ। ਪਰ ਜਿਹੜੇ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੀ ਡਾਈਟ ਵਿੱਚ ਕਣਕ ਦੀ ਥਾਂ ਹੋਰ ਅਨਾਜ ਦੇ ਆਟੇ ਨਾਲ ਬਣੀਆਂ ਰੋਟੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਭਾਰ ਘਟਾਉਣ ਦੀ ਇੱਛਾ ਰੱਖਣ ਵਾਲੇ ਲੋਕ ਆਪਣੀ ਡਾਈਟ ‘ਚ ਕਿਹੜੇ ਆਟੇ ਦੀਆਂ ਰੋਟੀਆਂ ਸ਼ਾਮਲ ਕਰਨ।
ਓਟਸ ਦਾ ਆਟਾ –
ਓਟਸ ਦਾ ਆਟਾ ਕਾਰਬੋਹਾਈਡ੍ਰੇਟ ਨਾਲ ਭਰਪੂਰ ਹੋਣ ਦੇ ਨਾਲ ਸਰੀਰ ‘ਚ ਕੋਲੈਸਟਰੋਲ ਲੈਵਲ ਨੂੰ ਘੱਟ ਕਰਕੇ ਦਿਲ ਨੂੰ ਸਿਹਤਮੰਦ ਬਣਾ ਕੇ ਰੱਖਣ ‘ਚ ਮਦਦ ਕਰਦਾ ਹੈ। ਓਟਸ ਦੇ ਆਟੇ ਨਾਲ ਬਣੀਆਂ ਰੋਟੀਆਂ ਦਾ ਸੇਵਨ ਕਰਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਤੇ ਵਿਅਕਤੀ ਨੂੰ ਵਾਰ-ਵਾਰ ਭੁੱਖ ਨਹੀਂ ਲਗਦੀ ਜਿਸ ਨਾਲ ਭਾਰ ਘਟਾਉਣ ਵਿੱਚ ਆਸਾਨੀ ਹੁੰਦੀ ਹੈ।
ਰਾਗੀ (Finger millet) ਦਾ ਆਟਾ –
ਰਾਗੀ ਸਰੀਰ ਨੂੰ ਆਇਰਨ, ਕੈਲਸ਼ੀਅਮ ਅਤੇ ਫਾਈਬਰ ਵਰਗੇ ਪੋਸ਼ਕ ਤੱਤ ਪ੍ਰਦਾਨ ਕਰਨ ਦੇ ਨਾਲ ਵਿਅਕਤੀ ਦੇ ਵਧੇ ਹੋਏ ਭਾਰ ਨੂੰ ਘਟਾਉਣ ਲਈ ਚੰਗਾ ਅਨਾਜ ਮੰਨਿਆ ਜਾਂਦਾ ਹੈ। ਰਾਗੀ ਵਿਚ ਮੌਜੂਦ traiphoton ਨਾਮ ਦਾ ਐਮੀਨੋ ਐਸਿਡ ਭੁੱਖ ਨੂੰ ਘੱਟ ਕਰ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। ਵਿਟਾਮਿਨ ਸੀ ਨਾਲ ਭਰਪੂਰ ਰਾਗੀ ਆਇਰਨ ਅਤੇ ਫਾਇਬਰ ਦਾ ਵੀ ਇੱਕ ਚੰਗਾ ਸਰੋਤ ਹੈ ਜੋ ਖਾਣਾ ਪਚਾਉਣ ਵਿੱਚ ਮਦਦ ਕਰਦਾ ਹੈ।
ਬਾਜਰੇ (Pearl millet)ਦਾ ਆਟਾ –
ਬਾਜਰੇ ਦਾ ਆਟਾ ਗਲੂਟਨ ਫਰੀ ਹੋਣ ਦੇ ਨਾਲ ਫਾਈਬਰ, ਮੈਗਨੀਸ਼ੀਅਮ ਅਤੇ ਹੋਰ ਜ਼ਰੂਰੀ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ। ਜੋ ਭੁੱਖ ਨੂੰ ਕੰਟਰੋਲ ਕਰਕੇ ਵਿਅਕਤੀ ਨੂੰ ਵਾਧੂ ਕੈਲਰੀ ਨਹੀਂ ਲੈਣ ਦਿੰਦਾ। ਜਿਸ ਵਜ੍ਹਾ ਕਾਰਨ ਵਿਅਕਤੀ ਨੂੰ ਭਾਰ ਘਟਾਉਣ ਵਿੱਚ ਆਸਾਨੀ ਹੁੰਦੀ ਹੈ।
ਜਵਾਰ ਦਾ ਆਟਾ –
ਬਾਜਰੇ ਦੀ ਤਰ੍ਹਾਂ ਹੀ ਜਵਾਰ ਦਾ ਆਟਾ ਵੀ ਗਲੂਟਨ ਫਰੀ ਹੁੰਦਾ ਹੈ। ਇਸ ਵਿੱਚ ਮੌਜੂਦ ਪ੍ਰੋਟੀਨ, ਮਿਨਰਲਸ ਅਤੇ ਵਿਟਾਮਿਨ ਨਾ ਸਿਰਫ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ ਸਗੋਂ ਡਾਇਬਿਟੀਜ਼ ਨੂੰ ਵੀ ਕੰਟਰੋਲ ਰੱਖਦੇ ਹਨ। ਜਵਾਰ ਦੇ ਆਟੇ ਨਾਲ ਬਣੀਆਂ ਰੋਟੀਆਂ ਦਾ ਸੇਵਨ ਕਰਨ ਨਾਲ ਵਿਅਕਤੀ ਦਾ ਭੁੱਖ ‘ਤੇ ਕੰਟਰੋਲ ਰਹਿੰਦਾ ਹੈ ਤੇ ਉਸ ਨੂੰ ਜੰਕ ਫੂਡ ਖਾਣ ਤੋਂ ਬਚਾਉਂਦਾ ਹੈ।
ਬਦਾਮ ਦਾ ਆਟਾ –
ਬਦਾਮ ਦੇ ਆਟੇ ਨਾਲ ਬਣੀਆਂ ਰੋਟੀਆਂ ਨੂੰ Keto diet ਲੈਣ ਵਾਲੇ ਲੋਕ ਵੀ ਆਪਣੇ ਖਾਣੇ ਵਿੱਚ ਸ਼ਾਮਲ ਕਰ ਸਕਦੇ ਹਨ। ਬਦਾਮ ਦੇ ਆਟੇ ਵਿੱਚ ਫਾਈਬਰ, ਕਾਰਬਨ ਦੀ ਮਾਤਰਾ ਘੱਟ ਹੁੰਦੀ ਹੈ, ਜਦਕਿ ਇਸ ਵਿਚ ਮੌਜੂਦ ਹੈਲਦੀ ਫੈਟ ਅਤੇ ਪ੍ਰੋਟੀਨ ਸਰੀਰ ਨੂੰ ਪੋਸ਼ਣ ਦੇਣ ਦੇ ਨਾਲ ਵਿਅਕਤੀ ਦਾ ਪੇਟ ਦੇਰ ਤੱਕ ਭਰਿਆ ਰੱਖਦੇ ਹਨ।
Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.