ਹਲਦੀ ਤੋਂ ਲੈਕਟੋ-ਖਮੀਰੀਕਰਨ ਕਿਰਿਆਸ਼ੀਲ ਪੇਅ ਪਦਾਰਥ ਤਕਨਾਲੋਜੀ

TeamGlobalPunjab
5 Min Read

– ਪਰਮਪਾਲ ਸਹੋਤਾ

– ਗੁਲਾਬ ਪਾਂਡਵ

– ਅਵਨੀਤ ਕੌਰ ਮੱਕੜ

ਹਾਲਾਂਕਿ ਕੁਦਰਤੀ ਅਤੇ ਰਵਾਇਤੀ ਖਮੀਰੀਕਰਨ ਨੂੰ ਸਿਹਤ ਵਰਧਕ ਮੰਨਿਆ ਜਾਂਦਾ ਹੈ ਲੇਕਿਨ ਪੈਥੋਜੈਨਿਕ ਮਾਈਕ੍ਰੋਆਰਗੇਨਿਜਮਜ ਆਪਣੇ ਹਮੇਸਾ ਮੌਜੂਦ ਰਹਿਣ ਦੇ ਸੁਭਾਅ ਕਾਰਨ ਤਿਆਰ ਹੋਏ ਉਤਪਾਦ ਨੂੰ ਖਰਾਬ (ਜਹਿਰੀਲਾ) ਕਰਨ ਦਾ ਕਾਰਨ ਬਣ ਜਾਂਦੇ ਹਨ। ਸੋ ਸਮੇਂ ਦੀ ਲੋੜ ਮੁਤਾਬਿਕ ਇਹਨਾਂ ਭੋਜਨ ਪਦਾਰਥਾਂ ਨੂੰ ਮਾਈਕ੍ਰੋਬਾਇਓਲੋਜੀਕਲ ਸੁਰੱਖਿਆ ਪ੍ਰਦਾਨ ਕਰਨੀ ਜਰੂਰੀ ਹੋ ਗਈ ਹੈ ਅਤੇ ਰਵਾਇਤੀ ਢੰਗ ਨਾਲ ਖਮੀਰ ਕੀਤੇ ਉਤਪਾਦਾਂ ਦੀ ਸਾਖ ਨੂੰ ਮੁੜ ਕਾਇਮ ਰੱਖਣ ਲਈ ਸਾਨੂੰ ਨੁਕਸਾਨ ਪਹੁੰਚਾਉਣ ਵਾਲੀ (ਹਾਨੀਕਾਰਕ) ਖਮੀਰੀਕਰਨ ਪ੍ਰਕਿਰਿਆ ਦੀ ਥਾਂ ਫੰਕਸਨਲ (ਕਿਰਿਆਸੀਲ) ਸਟਾਰਟਰ ਕਲਚਰ ਦੇ ਰਾਹੀ ਨਿਯੰਤ੍ਰਿਤ ਖਮੀਰੀਕਰਨ ਪ੍ਰਕ੍ਰਿਆ ਨੂੰ ਲਾਗੂ ਕਰਨਾ ਪਵੇਗਾ।

- Advertisement -

ਹਲਦੀ ਇਕ ਲਾਜਵਾਬ ਪੌਸਟਿਕ ਜੜ੍ਹੀ ਬੂਟੀ ਹੈ, ਜੋ ਕਿ ਆਪਣੇ ਆਪ ਵਿਚ ਐਂਟੀਆਕਸੀਡੈਂਟਜ ਅਤੇ ਫਾਈਟੋਕੈਮੀਕਲਜ ਦਾ ਭਰਪੂਰ ਖਜਾਨਾ ਹੈ। ਹਾਲਾਂਕਿ ਇਸ ਦੀ ਘੱਟ ਜੈਵਿਕ ਮੌਜੂਦਗੀ ਅਤੇ ਵਧੇਰੇ ਸੰਵੇਦਨਸੀਲਤਾ ਹੋਣ ਕਰਕੇ ਇਸ ਦਾ ਸਿਧਾ ਸੇਵਨ ਉਚਿਤ ਨਹੀਂ ਹੈ। ਲੈਕਟਿਕ ਐਸਿਡ ਖਮੀਰੀਕਰਨ ਇਸ ਦੀ ਜੈਵਿਕ ਕ੍ਰਿਆਸੀਲਤਾ, ਜੈਵਿਕ ਉਪਲਬੱਧਤਾ ਨੂੰ ਤੇਜ ਕਰਨ ਦੇ ਨਾਲ-ਨਾਲ ਇਸ ਵਿਚਲੇ ਉਤਪਾਦਾਂ ਨੂੰ ਸੁਰੱਖਿਅਤ ਰਖਣ ਅਤੇ ਆਰਗੈਨੋ ਲੈਪਟਿਕ ਅਤੇ ਪੌਸਟਿਕ ਗੁਣਾਂ ਨੂੰ ਵਧਾਉਣ ਵਿਚ ਮਦਦ ਕਰਨ ਦਾ ਸਹੀ ਢੰਗ ਤਰੀਕਾ ਹੈ ਤਾਂ ਜੋ ਮਨੁੱਖੀ ਸਿਹਤ ਤੇ ਇਸਦੇ ਅਖੌਤੀ ਪ੍ਰਭਾਵ ਪੈ ਸਕਣ ਲੈਕਟਿਕ ਐਸਿਡ ਖਮੀਰੀਕਰਨ ਦੀ ਵਿਧੀ ਨੂੰ ਤਾਜੇ ਫਲਾਂ ਅਤੇ ਸਬਜੀਆਂ ਦੋਵਾਂ ਲਈ ਵਰਤਿਆ ਜਾ ਸਕਦਾ ਹੈ।

ਇਸ ਤਰ੍ਹਾਂ ਹਲਦੀ ਅਧਾਰਿਤ ਖਮੀਰ ਕੀਤੇ ਹੋਏ ਪੇਅ ਪਦਾਰਥਾਂ ਨੂੰ ਤਿਆਰ ਕਰਨ ਦਾ ਬਾਇਓਪ੍ਰੋਸੈਸਸ ਅਨੁਕੂਲ ਕੀਤਾ ਗਿਆ ਜਿਸ ਵਿਚ ਦਸ ਐਲੋਚੋਥੋਨਜ ਲੈਕਟਿਕ ਐਸਿਡ ਬੈਕਟੀਰੀਆ ਦੇ ਕਸੋਰਸੀਆ ਨੂੰ ਫੰਕਸਨਲ ਸਟਾਰਟਰ ਕਲਚਰ ਵਜੋਂ ਵਰਤਿਆ ਗਿਆ।

ਹਲਦੀ ਦੇ ਪੇਅ ਪਦਾਰਥਾਂ ਨੂੰ ਤਿਆਰ ਕਰਨ ਲਈ ਅਨੁਕੂਲ ਬਾਇਓਪ੍ਰੋਸੈਸ

ਪੇਅ ਪਦਾਰਥ ਹਲਦੀ ਦੇ ਰਸ ਦੇ ਮਿਸਰਣ ਨੂੰ ਪਤਲਾ ਕਰਕੇ ਤਿਆਰ ਕੀਤਾ ਜਾ ਸਕਦਾ ਹੈ, ਜਿਸ ਵਿਚ ਹਲਦੀ ਦਾ ਰਸ 100 ਮਿ: ਲਿ: , ਅਦਰਕ ਦਾ ਰਸ 1.5 ਮਿ: ਲਿ:, ਨਿੰਬੂ ਦਾ ਰਸ 5.0 ਮਿ: ਲਿ: ਅਤੇ ਪਾਣੀ (੧੦੦ਂ3 ‘ਤੇ ਉਬਾਲ ਕੇ 20 .3 ਡਿਗਰੀ ਤੱਕ ਠੰਢਾ ਕਰ ਲਵੋ) ਨੂੰ ਇਸ ਅਨੁਪਾਤ ਨਾਲ 1(ਮਿਸਰਣ) : 3(ਪਾਣੀ) ਰਲਾ ਕੇ 15 ਸੈਕਿੰਡ ਲਈ 520 ਤੇ ਪੈਸੁਚਰਾਈਜ ਕਰ ਲਵੋ ਅਤੇ ਇਸ ਵਿਚ ਨਮਕ ਦੀ ਮਾਤਰਾ 0 1.0 ਪ੍ਰਤੀਸਤ ਰੱਖ ਲਵੋ। ਨਮਕ ਨੂੰ ਮਾਈਕ੍ਰੋਵੇਵ ਓਵਨ ਵਿਚ 800 ਵਾਟ ਤੇ ਇਕ ਮਿੰਟ ਲਈ ਭੁੰਨ ਕੇ ਰੋਗਾਣੂ ਮੁਕਤ ਵੀ ਕੀਤਾ ਜਾ ਸਕਦਾ ਹੈ ਅਤੇ ਇਸ ਵਿਚ ਦਸ ਐਲੋਚਥੋਕਸ ਲੈਕਟਿਕ ਐਸਿਡ ਬੈਕਟੀਰੀਆ ਦੇ ਕੰਸੁਰਸੀਆ ਨੂੰ ਵੰਕਸਨਲ ਸਟਾਰਟਰ ਕਲਚਰ 0 5.0 ਪ੍ਰਤੀਸਤ (w/v) ਰਲਾਉਣ ਅਤੇ 24 ਘੰਟਿਆਂ ਲਈ 37 ਂ3 ਤੇ ਇਨਕੁਬੇਸਨ ਕਰਨਾ ਹੈ। ਹਲਦੀ ਅਧਾਰਿਤ ਖਮੀਰ ਕੀਤਾ ਪੇਅ ਪਦਾਰਥ ਤਿਆਰ ਕਰਨ ਦਾ ਚਿਤਰ ਨੰ:1 ਵਿਚ ਦਿਤਾ ਗਿਆ ਹੈ।

ਹਲਦੀ ਲੈਕਟੋ ਪੇਅ ਪਦਾਰਥ: ਤਾਜਾ ਖਮੀਰ ਕੀਤਾ ਪੇਅ ਪਦਾਰਥ (ਤਾਜਾ ਪ੍ਰਕੰਦ) ਦੇ ਫਿਜੀਓਕੈਮੀਕਲ ਵਿਸਲੇਸਣ ਤੋ ਸਪਸਟ ਹੋਇਆ ਹੈ ਕਿ ਇਸ ਵਿਚ ਟਿਟ੍ਰੇਬਲ ਐਸਿਡਟੀ 0.30% : ਪੀ ਐਚ 4.8 ਕੁਲ ਸੂਗਰ 48.56 ਮਿਲੀਗ੍ਰਾਮ/100 ਮਿ: ਲਿ: ਘਟਦੀ ਸੂਗਰ 11.54 ਮਿਲੀਗ੍ਰਾਮ/100 ਮਿ: ਲਿ:, ਕੁਲ ਐਂਟੀਆਕਸੀਡੈਂਟ ਗਤੀਵਿਧੀ 70.37% : ਕੁਲ ਪੋਲੀਫਿਨੋਲਿਕ 44.20 ਮਿਲੀਗ੍ਰਾਮ 715 /100 ਮਿ: ਲਿ: ਅਤੇ ਕੁਲ ਫਲੈਵੋਨੁਆਇਡਜ 38.06 ਮਿ: ਗ੍ਰਾਮ/ 100 ਮਿ: ਲਿ: ਹੁੰਦੇ ਹਨ। ਇਹ ਪੇਅ ਪਦਾਰਥ ਆਪਣੇ ਪੌਸਟਿਕ ਗੁਣਾਂ ਨੂੰ 90 ਦਿਨ ਬਾਅਦ ਵੀ ਕਾਇਮ ਰਖ ਸਕਦੇ ਹਨ। ਜੇਕਰ ਇਸ ਨੂੰ 37 ਂ3 ਤੇ ਰਖਿਆ ਜਾਵੇ ਜਾਂ 4 ਂ3 ਨਾਲ L12 ਜੋ ਕਿ 6.99 10 g 36”/ml ਦੇ ਸੈਲ ਕਾਊਂਟਜ ਨੂੰ ਕਾਇਮ ਰਖਣ ਦੇ ਸਮਰੱਥ ਹੋਵੇ। ਪੇਅ ਪਦਾਰਥ ਦੀ ਸੰਵੇਦਨਾ ਦੇ ਮੁਲਾਂਕਣ ਤੋਂ ਇਸ ਵਿਚ 8.3+0.1 ਸਕੋਰ ਵੇਖਣ ਨੂੰ ਮਿਲਿਆ। ਜੈਵਿਕ ਤੇਜਾਬ, ਮੈਟਾਬੋਲਾਈਟਜ, ਐਂਟੀਆਕਸੀਡੈਂਟਸ, ਪੋਲੀਫਿਨੋਲਜ ਅਤੇ ਫਲੈਵੋਨੋਆਇਡਜ ਨਾਲ ਭਰਪੂਰ ਹਲਦੀ ਦੇ ਪੇਅ ਪਦਾਰਥਾਂ ਨਾਲ ਭੋਜਨ ਤੋਂ ਪੈਦਾ ਹੋਣ ਵਾਲੇ ਪੈਥੋਜਿਨਜ ਵਿਰੁੱਧ ਐਂਟੀਮਾਈਕ੍ਰੋਬੀਅਲ ਗਤੀਵਿਧੀ ਵੀ ਵੇਖਣ ਨੂੰ ਮਿਲੀ।

- Advertisement -

ਫੰਕਸਨਲ ਲੈਕਟਿਕ ਐਸਿਡ ਬੈਕਟੀਰੀਆ ਸਟਾਰਟਰ ਕਲਚਰਜ ਨਾਲ ਹਲਦੀ ਨੂੰ ਸ਼ੁੱਧ ਕਲਚਰ ਖਮੀਰੀਕਰਨ ਦੀ ਬਾਇਓਪ੍ਰੋਸੈਸ ਇਕ ਉਚਿਤ ਅਤੇ ਨਵੀਨ ਕਾਢ ਹੈ, ਜਿਸ ਨਾਲ ਜਿਥੇ ਉਤਪਾਦ ਦੀ ਵਰਤੋ ਯੋਗ ਮਿਆਦ ਵਧਦੀ ਹੈ ਉਥੇ ਇਲਾਜ ਲਈ ਗੁਣਵਤਾ ਅਤੇ ਮਾਈਕ੍ਰੋਬਾਇਓਜੀਕਲ ਸੁਰੱਖਿਆ ਵਿਚ ਵੀ ਵਾਧਾ ਹੁੰਦਾ ਹੈ। ਫਲਾਂ, ਸਬਜੀਆਂ ਜਾਂ ਜੜ੍ਹੀਆਂ ਬੂਟੀਆਂ ਤੋਂ ਤਿਆਰ ਕੀਤੇ ਲ਼ਅਭ ਖਮੀਰ ਕੀਤੇ ਉਤਪਾਦ ਪ੍ਰੋਬਾਇਓਟਿਕਸ ਹਾਸਲ ਕਰਨ ਲਈ ਡੇਅਰੀ ਅਧਾਰਿਤ ਉਤਪਾਦਾਂ ਦਾ ਉਤਮ ਬਦਲ ਹਨ। ਇਹ ਅੰਤੜੀਆਂ ਦੇ ਮਾਈਕ੍ਰੋਬਾਇਓਟਾ ਨੂੰ ਬਿਹਤਰ ਅਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ।ਜਲਵਾਯੂ ਬਦਲਾਅ ਦੇ ਯੁਗ ਵਿਚ ਸਰੀਰ ਨੂੰ ਨਿਰੋਗ ਰਖਣ ਲਈ ਰੋਗ ਪ੍ਰਤੀਰੋਧਿਕਤਾ ਨੂੰ ਵਧਾਉਣ ਲਈ ਵਧੀਆ ਬਦਲ ਹੋ ਸਕਦਾ ਹੈ।

(ਮਾਈਕਰੋਬਾਇਓਲੋਜੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਲੁਧਿਆਣਾ )

Share this Article
Leave a comment