ਹੱਡੀਆਂ ਨੂੰ ਮਜ਼ਬੂਤ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ ਬਾਦਾਮ

TeamGlobalPunjab
1 Min Read

ਨਿਊਜ਼ ਡੈਸਕ : – ਸਿਹਤ ਨੂੰ ਠੀਕ ਰੱਖਣ ਲਈ ਸਾਨੂੰ ਸਹੀ ਤਰ੍ਹਾਂ ਦੇ ਸਨੈਕਸ ਲੈਣ ਦੀ ਲੋੜ ਹੁੰਦੀ ਹੈ। ਬਾਦਾਮਾਂ ਨੂੰ ਅਸੀਂ ਆਮ ਤੌਰ ਉੱਤੇ ਸਨੈਕਿੰਗ ਵਜੋਂ ਹੀ ਵਰਤਦੇ ਹਾਂ। ਇਨ੍ਹਾਂ ਦੇ ਬਹੁਤ ਫ਼ਾਇਦੇ ਹਨ। ਇਸ ’ਚ ਏਮਿਨੋ ਐਸਿਡ ਹੁੰਦਾ ਹੈ, ਜੋ ਤੁਹਾਡਾ ਰੌਂਅ ਭਾਵ ‘ਮੂਡ’ ਬਿਲਕੁਲ ਠੀਕ ਕਰ ਦਿੰਦਾ ਹੈ। ਵਿਟਾਮਿਨ ਬੀ-6 ਮਿਲਣ ਨਾਲ ਇਹ ਐਸਿਡ ਸੇਰੋਟੋਨਿਨ ’ਚ ਤਬਦੀਲ ਹੋ ਜਾਂਦਾ ਹੈ, ਜੋ ਊਰਜਾ ਵਧਾਉਣ, ਬੇਚੈਨੀ ਘਟਾਉਣ ਦਾ ਕੰਮ ਕਰਦਾ ਹੈ।

ਬਾਦਾਮ ਵਿਟਾਮਿਨ-ਈ ਨਾਲ ਭਰਪੂਰ ਹੁੰਦਾ ਹੈ, ਜੋ ਅਲਜ਼ਾਈਮਰ ਦੀ ਬੀਮਾਰੀ, ਕੈਂਸਰ ਤੇ ਦਿਲ ਨਾਲ ਸਬੰਧਤ ਸਮੱਸਿਆਵਾਂ ਦਾ ਖ਼ਤਰਾ ਘੱਟ ਕਰਦਾ ਹੈ। ਖੋਜ ਮੁਤਾਬਕ ਮੁੱਠੀ ਭਰ ਬਾਦਾਮ ਕੈਲਸ਼ੀਅਮ, ਮੈਗਨੀਸ਼ੀਅਮ, ਮੈਗਨੀਜ਼, ਵਿਟਾਮਿਨ ਕੇ, ਪ੍ਰੋਟੀਨ, ਜ਼ਿੰਕ ਤੇ ਕਾੱਪਰ ਨਾਲ ਭਰਪੂਰ ਹੁੰਦਾ ਹੈ। ਇਹ ਸਭ ਮਨੁੱਖੀ ਸਰੀਰ ਅੰਦਰ ਹੱਡੀਆਂ ਨੂੰ ਮਜ਼ਬੂਤ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਬਾਦਾਮ ’ਚ ਮੌਜੂਦ ਫ਼ੈਟ ਦਾ ਹਿੱਸਾ ਸਰੀਰ ਅੰਦਰ ਚੰਗੇ ਮਾੜੇ ਕੋਲੈਸਟ੍ਰੌਲ ਨੂੰ ਸੰਤੁਲਿਤ ਕਰਨ ’ਚ ਮਦਦ ਕਰਦਾ ਹੈ। ਰੋਜ਼ਾਨਾ ਬਾਦਾਮ ਖਾਣ ਨਾਲ ਭੁੱਖ ਘਟਦੀ ਹੈ ਤੇ ਇੰਝ ਵਜ਼ਨ ਘਟਾਉਣ ’ਚ ਮਦਦ ਮਿਲਦੀ ਹੈ। ਮੈਡੀਕਲ ਮਾਹਿਰਾਂ ਮੁਤਾਬਕ ਬਾਦਾਮ ਸਵੇਰ ਵੇਲੇ ਖਾਧੇ ਜਾਣ, ਤਾਂ ਜ਼ਿਆਦਾ ਫ਼ਾਇਦਾ ਹੁੰਦਾ ਹੈ। ਇਸ ਨਾਲ ਬਲੱਡ ਸ਼ੂਗਰ ਦਾ ਲੈਵਲ ਸੰਤੁਲਿਤ ਰਹਿੰਦਾ ਹੈ।

Share this Article
Leave a comment