ਅਕਾਲੀਆਂ ਦੀ ਰੈਲੀ ‘ਚ ਵਰਤਿਆ ਕਾਲਾ ਮਾਲ, ਲੋਕਾਂ ਨੇ ਸੁਖਬੀਰ ਦੀ ਮੌਜੂਦਗੀ ‘ਚ ਉਂਗਲਾਂ ਲਬੇੜ ਲਬੇੜ ਖਾਦਾ!

TeamGlobalPunjab
3 Min Read

ਮੁਕਤਸਰ : ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਰਕਰ ਮਿਲਣੀ ਦੌਰਾਨ ਅਕਾਲੀ ਦਲ ਦੇ ਵਰਕਰਾਂ ਨੂੰ ਸੰਬੋਧਨ ਕਰਨ ਪਹੁੰਚੇ ਸਨ। ਇਸ ਵਰਕਰ ਮਿਲਣੀ ਅੰਦਰ ਜੋ ਕੁਝ ਹੋਇਆ, ਉਸ ਵਿੱਚ ਦਿਲਚਸਪੀ ਲੈਣ ਵਾਲੇ ਲੋਕ ਤਾਂ ਉੱਥੇ ਹੀ ਬੈਠੇ ਰਹੇ, ਜਿੱਥੇ ਸੁਖਬੀਰ ਬਾਦਲ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ, ਪਰ ਅਜਿਹੇ ਵਿੱਚ ਕੁਝ ਪੱਤਰਕਾਰਾਂ ਨੂੰ ਸੂਹ ਲੱਗੀ ਕਿ ਪਿੱਛੇ ਟੈਂਟ ਦੇ ਵਿੱਚ ਕਾਲਾ ਮਾਲ ਵਰਤ ਰਿਹਾ ਹੈ। ਬੱਸ ਫਿਰ ਕੀ ਸੀ ਇਹ ਸੁਣਦਿਆਂ ਹੀ ਪੱਤਰਕਾਰਾਂ ਦੀਆਂ ਵਾਛਾਂ ਖਿਲ ਗਈਆਂ ਤੇ ਫਿਰ ਕਾਲੇ ਮਾਲ ਦੀ ਖੁਸ਼ਬੂ ਸੁੰਗਦੇ ਸੁੰਗਦੇ ਕੈਮਰੇ ਵਾਲਾ ਤੁਰੰਤ ਉੱਥੇ ਜਾ ਪੁੱਜਾ ਜਿੱਥੇ ਡੱਬੀ ‘ਚੋਂ ਉਂਗਲਾਂ ਲਬੇੜ ਲਬੇੜ ਮੂੰਹ ਵਿੱਚ ਪਾਈਆਂ ਜਾ ਰਹੀਆਂ ਸਨ। ਬੱਸ ਫਿਰ ਕੀ ਸੀ ਬਣ ਗਈ ਵੀਡੀਓ।

ਉਸ ਮੌਕੇ ਬਣਾਈ ਗਈ ਵੀਡੀਓ ਨੂੰ ਜੇਕਰ ਚਲਾ ਕੇ ਦੇਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਕੁਝ ਬੰਦੇ ਇੱਕ ਅਜਿਹੇ ਵਿਅਕਤੀ ਨੂੰ ਘੇਰਾ ਪਾਈ ਖੜ੍ਹੇ ਹਨ ਜਿਸ ਦੇ ਹੱਥ ਵਿੱਚ ਡੱਬੀ ਹੈ, ਤੇ ਉਸ ਡੱਬੀ ਵਿੱਚ ਕੁਝ ਕਾਲਾ ਕਾਲਾ ਮਾਲ ਹੈ। ਵੀਡੀਓ ਚਲਦੀ ਹੈ ਤੇ ਹੱਥ ਵਿੱਚ ਡੱਬੀ ਫੜਿਆ ਵਿਅਕਤੀ ਆਪਣੀ ਸਿੱਧੀ ਖੜ੍ਹੀ ਉਂਗਲੀ ਨੂੰ ਘੁਮਾ ਕੇ ਡੱਬੀ ਵਿੱਚੋਂ ਕਾਲਾ ਮਾਲ ਉਂਗਲੀ ਨਾਲ ਕੱਢਦਾ ਹੈ, ਤੇ ਮੂੰਹ ਅੰਦਰ ਉਂਗਲੀ ਇਸ ਤਰ੍ਹਾਂ ਫੇਰਦਾ ਹੈ ਜਿਵੇਂ ਉਹ ਮੰਜਨ ਕਰ ਰਿਹਾ ਹੋਵੇ। ਇਸ ਦੌਰਾਨ ਪਿੱਛੋਂ ਜਿਹੜੀ ਅਵਾਜ਼ ਆ ਰਹੀ ਹੈ, ਉਸ ਨੂੰ ਗੌਰ ਨਾਲ ਸੁਣਨ ‘ਤੇ ਪਤਾ ਲੱਗਦਾ ਹੈ ਕਿ ਉਹ ਅਵਾਜ਼ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਹੈ।

ਇਸ ਦੌਰਾਨ ਸਾਫ ਤੌਰ ‘ਤੇ ਦੇਖਿਆ ਜਾ ਸਕਦਾ ਹੈ, ਕਿ ਕਾਲਾ ਮਾਲ ਖਾਣ ਵਾਲੇ ਉਸ ਬੰਦੇ ਨੂੰ ਘੇਰਾ ਪਾਈ ਖੜ੍ਹੇ ਲੋਕ ਡੱਬੀ ਵਿੱਚੋਂ ਕਾਲਾ ਮਾਲ ਖਾਣ ਦੀ ਆਪਣੀ ਵਾਰੀ ਦੀ ਉਡੀਕ ਕਰਦੇ ਡੱਬੀ ਵੱਲ ਬੜੀ ਹਸਰਤ ਭਰੀਆਂ ਨਿਗ੍ਹਾਵਾਂ ਨਾਲ ਦੇਖਦੇ ਬੁੱਲ੍ਹਾਂ ‘ਤੇ ਜੀਬ੍ਹ ਫੇਰ ਰਹੇ ਹਨ। ਕੁੱਲ 7 ਸਕਿੰਡ ਦੀ ਇਸ ਵੀਡੀਓ ਰਾਹੀਂ ਸੁਨੇਹਾ ਕੀ ਜਾਵੇਗਾ ਤੇ ਲੋਕ ਇਸ ਕਾਲੇ ਮਾਲ ਦਾ ਆਪ ਖਾਦੇ ਬਿਨਾਂ ਕਿਸ ਤਰ੍ਹਾਂ ਮਜਾ ਲੈਂਦੇ ਹਨ ਇਹ ਤਾਂ ਅਜੇ ਪਤਾ ਨਹੀਂ,   ਪਰ ਚੋਣਾਂ ਨੇੜੇ ਪਾਰਟੀਆਂ ਵਲੋਂ ਵਰਤਾਈਆਂ ਜਾਂਦੀਆਂ ਇਸ ਤਰ੍ਹਾਂ ਦੀਆਂ ਸ਼ੈਵਾਂ ਸਿਆਸੀ ਲੋਕਾਂ ਦੀ ਸਮਾਜ ਪ੍ਰਤੀ ਆਪਣੀ ਸੋਚ ਨੂੰ ਬਿਆਨ ਕਰਦੀਆਂ ਹਨ। ਚੋਣ ਕਮਿਸ਼ਨ ਵਲੋਂ ਹੋਰ ਮਾਮਲਿਆ ‘ਤੇ ਤਾਂ ਕਾਰਵਾਈ ਬੜੀ ਤੇਜੀ ਨਾਲ ਕੀਤੀ ਜਾਂਦੀ ਹੈ, ਪਰ ਚਰਚਾ ਦਾ ਵਿਸ਼ਾ ਬਣੀ ਇਸ ਵੀਡੀਓ ਨੂੰ ਦੇਖ ਕੇ ਹੁਣ ਕੀ ਐਕਸ਼ਨ ਲਿਆ ਜਾਂਦਾ ਹੈ ਇਹ ਵੇਖਣਾ ਬੜਾ ਦਿਲਚਸਪ ਹੋਵੇਗਾ।

 

- Advertisement -

 

 

 

Share this Article
Leave a comment