ਰਾਘਵ ਚੱਢਾ ਤੇ ਅਭਿਨੇਤਰੀ ਪਰਨੀਤੀ ਚੋਪੜਾ ਅੱਜ ਬੱਝਣਗੇ ਵਿਆਹ ਦੇ ਬੰਧਨ ‘ਚ

Rajneet Kaur
2 Min Read

ਨਿਊਜ਼ ਡੈਸਕ: ਰਾਜਸਭਾ ਸੰਸਦ ਰਾਘਵ ਚੱਢਾ ਤੇ ਅਭਿਨੇਤਰੀ ਪਰਨੀਤੀ ਚੋਪੜਾ ਅੱਜ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਇਨ੍ਹਾਂ ਦੋਵਾਂ ਦੇ ਵਿਆਹ ਲਈ ਲਗਾਤਾਰ ਮਹਿਮਾਨ ਉਦੈਪੁਰ ਪਹੁੰਚ ਰਹੇ ਹਨ, ਜਿਨ੍ਹਾਂ ਦਾ ਏਅਰਪੋਰਟ ਤੋਂ ਲੈ ਕੇ ਹੋਟਲ ਲੀਲਾ ਪੈਲੇਸ ਤੱਕ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ। ਇਸ ਖਾਸ ਮੌਕੇ ‘ਤੇ ਵਿਆਹ ਵਾਲੀ ਜਗ੍ਹਾ ਦੀਆਂ ਕੁਝ ਅੰਦਰੂਨੀ ਵੀਡੀਓਜ਼ ਸਾਹਮਣੇ ਆਈਆਂ ਹਨ। ਜਿਸ ‘ਚ ਮਹਿਮਾਨ ਸ਼ਾਹੀ ਅੰਦਾਜ਼ ‘ਚ ਵਿਆਹ ਵਾਲੀ ਥਾਂ ‘ਤੇ ਪਹੁੰਚ ਰਹੇ ਹਨ ਅਤੇ ਵੀਡੀਓ ‘ਚ ਵਿਆਹ ਦੇ ਅੰਦਰਲੇ ਪ੍ਰਬੰਧ ਵੀ ਨਜ਼ਰ ਆ ਰਹੇ ਹਨ।

ਸਖਤ ਸੁਰੱਖਿਆ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਵੀ ਉਦੇਪੁਰ ਪਹੁੰਚੇ।ਇਸ ਤੋਂ ਇਲਾਵਾ ਰਾਜ ਸਭਾ ਮੈਂਬਰ ਸੰਜੇ ਸਿੰਘ ਤੇ ਅਭਿਨੇਤਰੀ ਭਾਗਯਸ਼੍ਰੀ ਸਮਾਰੋਹ ਵਿਚ ਪਹੁੰਚਣਗੇ। ਵਿਆਹ ਦੇ ਪੈਲੇਸ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਹੈ।

ਬੀਤੇ ਦਿਨੀਂ ਚੂੜਾ ਸੈਰੇਮਨੀ ਹੋਈ।ਇਸ ਵਿਚ ਦੋਵੇਂ ਪਰਿਵਾਰਾਂ ਦੇ ਲੋਕ ਸ਼ਾਮਲ ਹੋਏ। ਇਸ ਦੇ ਬਾਅਦ ਮਹਿਮਾਨਾਂ ਦੇ ਸਨਮਾਨ ਵਿਚ ਦੁਪਹਿਰ ਦਾ ਭੋਜਨ ਆਯੋਜਿਤ ਕੀਤਾ ਗਿਆ ਜਦੋਂ ਕਿ ਰਾਤ ਨੂੰ 90 ਦੇ ਦਹਾਕੇ ਦੀ ਥੀਮ ਪਾਰਟੀ ਦੀ ਵੀ ਯੋਜਨਾ ਬਣਾਈ ਗਈ ਹੈ। ਇਸ ਵਿਚ ਰਾਘਵ ਤੇ ਪਰਨੀਤੀ ਦੇ ਪਰਿਵਾਰ ਵਾਲੇ ਵੀ ਸ਼ਾਮਲ ਹੋਏ। ਇਹ ਜੋੜਾ ਆਪਣੀ ਰਿਸੈਪਸ਼ਨ ਪਾਰਟੀ ਚੰਡੀਗੜ੍ਹ ਤੇ ਦਿੱਲੀ ਵਿਚ ਆਯੋਜਿਤ ਕਰੇਗਾ। ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇਨ੍ਹਾਂ ਦਾ ਕਾਰਡ ਵਾਇਰਲ ਹੋਇਆ ਸੀ।

ਪ੍ਰੋਗਰਾਮ ਦੀ ਸ਼ੁਰੂਆਤ ਰਾਘਵ ਦੀ ਸਹਿਰਾਬੰਦੀ ਨਾਲ ਹੋਵੇਗੀ, ਜੋ ਅੱਜ ਦੁਪਹਿਰ 1 ਵਜੇ ਹੋਟਲ ਤਾਜ ਦੇ ਲੇਕ ਪੈਲੇਸ ‘ਚ ਹੋਵੇਗੀ ।ਦੋਪਹਰ 2 ਵਜੇ ਰਾਘਵ ਬਾਰਾਤ ਨਾਲ ਤਾਜ ਲੇਕ ਪੈਲੇਸ ਤੋਂ ਲੀਲਾ ਪੈਲੇਸ ਰਵਾਨਾ ਹੋਵੇਗਾ। ਜੈਮਾਲਾ ਪ੍ਰੋਗਰਾਮ ਦੁਪਹਿਰ 3.30 ਵਜੇ ਹੋਵੇਗਾ। ਇਸ ਤੋਂ ਬਾਅਦ ਵਿਆਹ ਦੀਆਂ ਹੋਰ ਰਸਮਾਂ ਹੋਣਗੀਆਂ। ਪਰਿਣੀਤੀ ਦੀ ਵਿਦਾਈ 6.30 ਵਜੇ ਹੋਵੇਗੀ। ਇਸ ਤੋਂ ਬਾਅਦ ਰਾਤ 8.30 ਵਜੇ ਹੋਟਲ ਲੀਲਾ ਪੈਲੇਸ ‘ਚ ਰਿਸੈਪਸ਼ਨ ਹੋਵੇਗਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment