ਕੋਰੋਨਾ ਵਾਇਰਸ: ਸੂਬੇ ਦਾ ਹਾਲ ਕਿਤੇ ਖੁਸ਼ੀ ਤਾਂ ਕਿਤੇ ਗਮ

TeamGlobalPunjab
1 Min Read

ਨਿਊਜ ਡੈਸਕ : ਕੋਰੋਨਾ ਵਾਇਰਸ ਦੇ ਹਰ ਦਿਨ ਨਵੇ ਮਾਮਲੇ ਸਾਹਮਣੇ ਆ ਰਹੇ ਹਨ । ਅਜ ਫਿਰ ਇਸ ਨੇ ਸੂਬੇ ਵਿੱਚ ਦਸਤਕ ਦਿੱਤੀ ਹੈ । ਹੌਟਸਪੌਟ ਮੁਹਾਲੀ ਅੰਦਰ ਅਜ ਇਕ 25 ਸਾਲਾ ਨੌਜਵਾਨ ਕੋਰੋਨਾ ਪਾਜਿਟਿਵ ਪਾਇਆ ਗਿਆ ਹੈ । ਇਹ ਨੌਜਵਾਨ ਨਵਾਂ ਗਾਉਂ ਪਿੰਡ ਦਾ ਰਹਿਣ ਵਾਲਾ ਹੈ। ਇਹ ਨੌਜਵਾਨ ਕੋਰੋਨਾ ਪਾਜਿਟਿਵ ਪੀਜੀਆਈ ਹਸਪਤਾਲ ਦੇ ਕਰਮਚਾਰੀ ਦੇ ਸੰਪਰਕ ਵਿੱਚ ਆਇਆ ਹੈ । ਜਾਣਕਾਰੀ ਮੁਤਾਬਕ ਇਸ ਨਾਲ ਮੁਹਾਲੀ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 62 ਹੋ ਗਈ ਹੈ ।

ਇਸ ਦੇ ਨਾਲ ਹੀ ਗੁਰੂ ਨਗਰੀ ਅੰਮ੍ਰਿਤਸਰ ਤੋ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਇਥੇ  1 ਅਪ੍ਰੈਲ ਤੋਂ ਜੇਰੇ ਇਲਾਜ  ਕ੍ਰਿਸ਼ਨ ਨਗਰ ਦੇ ਰਹਿਣ ਵਾਲੇ ਵਿਅਕਤੀ ਬਲਬੀਰ ਸਿੰਘ ਨੂੰ ਅਜ ਘਰ ਭੇਜ ਦਿੱਤਾ ਗਿਆ ਹੈ ।

Share this Article
Leave a comment