ਕਿਸਾਨਾਂ ਨੂੰ ਕਣਕ ਦੀਆਂ ਚੰਗੀਆਂ ਕਾਸ਼ਤ ਵਿਧੀਆਂ ਬਾਰੇ ਸਿਖਲਾਈ ਦਿੱਤੀ

TeamGlobalPunjab
1 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਜੈਵਿਕ ਖੇਤੀ ਸਕੂਲ ਵੱਲੋਂ ਕਣਕ ਦੀ ਕਾਸ਼ਤ ਦੀਆਂ ਸੁਧਰੀਆਂ ਉਤਪਾਦਨ ਵਿਧੀਆਂ ਬਾਰੇ ਇੱਕ ਵੈਬੀਨਾਰ ਕਰਵਾਇਆ ਗਿਆ । ਇਹ ਵੈਬੀਨਾਰ ਫਿਰੋਜ਼ਪੁਰ, ਸੰਗਰੂਰ ਅਤੇ ਪਟਿਆਲਾ ਜ਼ਿਲਿ•ਆਂ ਦੇ ਕਿਸਾਨਾਂ ਲਈ ਜੈਵਿਕ ਖੇਤੀ ਸੰਬੰਧੀ ਇੱਕ ਵਿਸ਼ੇਸ਼ ਪ੍ਰੋਜੈਕਟ ਦਾ ਹਿੱਸਾ ਸੀ ।

ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ ਡਾ. ਚਰਨਜੀਤ ਸਿੰਘ ਔਲਖ ਨੇ ਭਾਰਤ ਸਰਕਾਰ ਦੇ ਬਾਇਓਤਕਨਾਲੋਜੀ ਵਿਭਾਗ ਦੀ ਸਹਾਇਤਾ ਨਾਲ ਚਲਾਏ ਜਾ ਰਹੇ ਬਾਇਓਟੈਕ ਕਿਸਾਨ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ । ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਕਣਕ ਅਤੇ ਬਾਸਮਤੀ ਲਈ ਸੁਧਰੀਆਂ ਕਾਸ਼ਤ ਤਕਨੀਕਾਂ ਦਾ ਪ੍ਰਦਰਸ਼ਨ ਅਤੇ ਪ੍ਰਸਾਰ ਹੈ ।

ਇਸ ਸਿਖਲਾਈ ਦੌਰਾਨ ਚੰਗੀਆਂ ਉਤਪਾਦਨ ਵਿਧੀਆਂ ਦੇ ਵੱਖ-ਵੱਖ ਪਸਾਰਾਂ ਬਾਰੇ  ਭਾਸ਼ਣ ਕਰਵਾਏ ਗਏ । ਇਸ ਸਿਖਲਾਈ ਦੇ ਕੁਆਰਡੀਨੇਟਰ ਡਾ. ਮਨਮੋਹਨ ਧਕਾਲ ਨੇ ਕਿਸਾਨਾਂ ਨੂੰ ਨਿਰੋਗ ਬੀਜ ਅਤੇ ਕੰਸੋਰਸ਼ੀਅਮ ਖਾਦਾਂ ਦੀ ਵਰਤੋਂ ਬਾਰੇ ਪ੍ਰੇਰਿਤ ਕੀਤਾ ।

ਡਾ. ਐਸ ਐਸ ਵਾਲੀਆ ਨੇ ਕਣਕ ਵਿੱਚ ਸੁਧਰੀਆਂ ਫ਼ਸਲ ਵਿਗਿਆਨਕ ਵਿਧੀਆਂ ਦੀ ਵਰਤੋਂ, ਡਾ. ਨੀਰਜ ਰਾਣੀ ਨੇ ਖਾਦਾਂ ਦੀ ਸੁਚੱਜੀ ਵਰਤੋਂ ਅਤੇ ਪੱਤਾ ਰੰਗ ਚਾਰਟ ਦੀ ਵਰਤੋਂ ਅਤੇ ਪਰਮਜੀਤ ਕੌਰ ਨੇ ਗੈਰ ਰਸਾਇਣਕ ਤਰੀਕੇ ਨਾਲ ਨਦੀਨਾਂ ਦੀ ਰੋਕਥਾਮ ਬਾਰੇ ਕਿਸਾਨਾਂ ਨੂੰ ਸਿਖਲਾਈ ਦਿੱਤੀ ।

- Advertisement -

Share this Article
Leave a comment