ਬੀਬੀ ਜਗੀਰ ਕੌਰ ਸਿੱਖ ਪੰਥ ਦੀ ਦੁਸ਼ਮਣ : ਸੁਖਪਾਲ ਖਹਿਰਾ

Prabhjot Kaur
1 Min Read

ਖਡੂਰ ਸਾਹਿਬ : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਐਲਾਨੀ ਗਈ ਉਮੀਦਵਾਰ ਅਤੇ ਇਸ਼ਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਸਿੱਖ ਪੰਥ ਦੀ ਦੁਸ਼ਮਣ ਹੈ। ਖਹਿਰਾ  ਅਨੁਸਾਰ ਜਦੋਂ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਹੋਇਆ ਕਰਦੀ ਸੀ ਤਾਂ ਉਸ ਵੇਲੇ ਬੀਬੀ ਨੇ ਸੁਖਬੀਰ ਬਾਦਲ ਦੀ ਮਲਕੀਅਤ ਵਾਲੇ ਇੱਕ ਨਿੱਜੀ ਚੈੱਨਲ ਨੂੰ ਦਰਬਾਰ ਸਾਹਿਬ ਅੰਦਰੋਂ 20 ਸਾਲ ਲਈ ਗੁਰਬਾਣੀ ਦਾ ਪ੍ਰਸਾਰਨ ਮੁਫਤ ਕਰਨ ਦੀ ਇਜ਼ਾਜਤ ਦਿੱਤੀ ਸੀ। ਖਹਿਰਾ ਇੱਥੇ ਪੰਜਾਬ ਜ਼ਮਹੂਰੀ ਗੱਠਜੋੜ ਦੀ ਉਮੀਦਵਾਰ ਬੀਬੀ ਖਾਲੜਾ ਦੇ ਹੱਕ ਵਿੱਚ ਪ੍ਰਚਾਰ ਕਰਨ ਆਏ ਹੋਏ ਸਨ।

ਸੁਖਪਾਲ ਸਿੰਘ ਖਹਿਰਾ ਨੇ ਇਸ ਮੌਕੇ ਬੀਬੀ ਜਗੀਰ ਕੌਰ ਦੀ ਲੜਕੀ ਹਰਪ੍ਰੀਤ ਕੌਰ ਉਰਫ ਰੋਜ਼ੀ ਦੀ ਮੌਤ ਦਾ ਮਾਮਲਾ ਚੁਕਦਿਆਂ ਕਿਹਾ ਕਿ ਇੱਕ ਪਾਸੇ ਇਹ ਬੀਬੀ ਜਗੀਰ ਕੌਰ ਹੈ ਤੇ ਦੂਜੇ ਪਾਸੇ ਉਹ ਬੀਬੀ ਪਰਮਜੀਤ ਕੌਰ ਖਾਲੜਾ ਹੈ, ਜਿਹੜੀ ਕਿ ਉਨ੍ਹਾਂ ਪਰਿਵਾਰਾਂ ਨੂੰ ਇਨਸਾਫ ਦਵਾਉਣ ਲਈ ਲੜਾਈ ਲੜ ਰਹੇ ਹਨ ਜਿਨ੍ਹਾਂ ਨੇ ਖਾੜਕੂਵਾਦ ਦੌਰਾਨ ਆਪਣੇ ਬੱਚੇ ਗਵਾਅ ਦਿੱਤੇ ਸਨ। ਲਿਹਾਜਾ ਸਾਰਿਆਂ ਨੇ ਸੋਚ ਸਮਝ ਕੇ ਵੋਟ ਪਾਉਣ ਹੈ।

 

Share this Article
Leave a comment