ਪਾਕਿਸਤਾਨ ਨੇ ਫੜੇ 2 ਭਾਰਤੀ ਪਾਇਲਟ, ਇੱਕ ਦੀ ਵੀਡੀਓ ਵਾਇਰਲ ? ਭਾਰਤ ਵੀ ਮੰਨਿਆ ਇੱਕ ਪਾਇਲਟ ਲਾਪਤਾ

ਚੰਡੀਗੜ੍ਹ  : ਪਾਕਿਸਤਾਨ ਵਲੋਂ ਭਾਰਤੀ ਖੇਤਰਾਂ ‘ਚ ਕੀਤੇ  ਹਵਾਈ ਹਮਲਿਆਂ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਭਾਰਤੀ ਹਵਾਈ ਫੌਜ ਦੇ ਇੱਕ ਵਿੰਗ ਕਮਾਂਡਰ ਪੱਧਰ ਦੇ ਅਧਿਕਾਰੀ ਦੀ ਵੀਡੀਓ ਦੱਸਿਆ ਜਾ ਰਿਹਾ ਹੈ। ਅੰਗਰੇਜ਼ੀ ਦੇ ਵੈੱਬ ਪੋਰਟਲ (ਵੈੱਬਸਾਈਟ) ਨੈਸ਼ਨਲ ਹਰਲਡ ‘ਚ ਛਾਪੀ ਖ਼ਬਰ ਅਨੁਸਾਰ ਉਸ ਵੀਡੀਓ ਚ ਵਿੰਗ ਕਮਾਂਡਰ ਦਾ ਸਰਵਿਸ ਨੰਬਰ 27981 ਦੱਸਿਆ ਗਿਆ ਜਿਸ ਕੋਲੋਂ ਪਾਕਿਸਤਾਨੀ ਫੌਜ ਨੇ ਪਿੱਛਗਿੱਛ ਕੀਤੀ ਹੈ। ਦੱਸ ਦਈਏ ਕਿ ਬੀਤੀ ਕੱਲ੍ਹ ਪਾਕਿਸਤਾਨ ਨੇ ਭਾਰਤੀ ਹਵਾਈ ਹਮਲੇ ਤੋਂ ਬਾਅਦ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਭਾਰਤ ਦੇ ਦੋ ਫੌਜੀ ਜਹਾਜ ਡੇਗ ਲਏ ਹਨ ਤੇ ਦੋ ਪਾਇਲਟ ਵੀ ਗ੍ਰਿਫਤਾਰ ਕੀਤੇ ਹਨ।  ਜਿਸ ਗੱਲ ਦੀ ਭਾਰਤ ਵਲੋਂ ਕੋਈ ਅਧਿਕਾਰਿਤ ਪੁਸ਼ਟੀ ਤਾਂ ਨਹੀਂ ਹੋਈ ਪਰ ਇੰਨਾ ਜਰੂਰ ਹੈ ਕਿ ਕੁਝ ਖ਼ਬਰਾਂ ਅਨੁਸਾਰ ਭਾਰਤੀ ਹਵਾਈ ਫੌਜ ਦੇ ਮਿੱਗ 21 ਬਿਸਨ ਜਹਾਜ ਦਾ ਇੱਕ ਵਿੰਗ ਕਮਾਂਡਰ ਅਭਿਨੰਦਨ ਜਰੂਰ ਲਾਪਤਾ ਹੈ। ਖ਼ਬਰਾਂ ਅਨੁਸਾਰ ਇਹ ਉਹੋ ਪਾਇਲਟ ਹੈ ਜਿਸ ਨੇ ਪਾਕਿਸਤਾਨ ਜਾਣ ਲਈ ਉਡਾਣ ਭਾਰੀ ਸੀ।

ਦੱਸ ਦਈਏ ਕਿ ਕੁਲ 46 ਸਕਿੰਟ ਦੀ ਇਸ ਵੀਡੀਓ ਨੂੰ ਚਲਾ ਕੇ ਦੇਖਣ ਤੇ ਪਤਾ ਚਲਦਾ ਹੈ ਕਿ ਪਾਕਿਸਤਾਨ ਦੀ ਫੌਜ ਦੇ ਕਬਜੇ ਵਿਚ ਦਿਖਾਈ ਦੇ ਰਹੇ ਉਸ ਭਾਰਤੀ ਪਾਇਲਟ ਵਰਗੇ ਦਿਸ ਰਹੇ ਵਿਅਕਤੀ ਨੂੰ ਭੀੜ ਨੇ ਘੇਰ ਰੱਖਿਆ ਹੈ ਜਿਸ ਦੀਆਂ ਅੱਖਾਂ ਤੇ ਪੱਟੀ ਬੰਨ੍ਹੀ ਹੋਈ ਹੈ ਤੇ ਛਾਤੀ ਤੇ ਅਭੀ ਛਪਿਆ ਹੋਇਆ ਹੈ। ਉਸ ਨੂੰ ਫੜ ਕੇ ਲਿਜਾਇਆ ਜਾ ਰਿਹਾ ਹੈ ਤੇ ਆਲੇ ਦੁਆਲੇ ਸੈਂਕੜੇ ਲੋਕਾਂ ਦੀ ਭੀੜ ਕਦੇ ਉਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਕਦੇ ਪਾਕਿਸਤਾਨ ਪੱਖੀ ਨਾਅਰੇਬਾਜ਼ੀ ਕਰਦੀ ਹੈ। ਇਸ ਵੀਡੀਓ ਵਿਚ ਲਹੂ ਲੁਹਾਨ ਹੋਏ ਉਸ ਬੰਦੇ ਤੇ ਪਾਕਿਸਤਾਨੀ ਫੌਜੀ ਹਮਲਾ ਨਾ ਕਾਰਨ ਦੀਆਂ ਚੇਤਾਵਨੀਆਂ ਵੀ ਜਾਰੀ ਕਰ ਰਹੇ ਨੇ। ਇਸ ਵੀਡੀਓ ਦੀ ਸਚਾਈ ਬਾਰੇ ਕਿਸੇ ਪਾਸਿਓਂ ਕੋਈ ਅਧਿਕਾਰੀਤ ਪੁਸ਼ਟੀ ਨਹੀਂ ਹੋ ਪਈ ਹੈ। ਪਰ ਭਾਰਤ ਦੇ ਰੱਖਿਆ ਮਾਹਿਰਾਂ ਦਾ ਇਹ ਦਾਅਵਾ ਹੈ ਕਿ ਇਹ ਵੀਡੀਓ ਪੁਰਾਣੀ ਹੈ, ਜਿਸ ਨੂੰ ਪਾਕਿਸਤਾਨ ਦਾ ਮੀਡੀਆ ਦਿਖਾ ਕੇ ਭਰਮ ਪੈਦਾ ਕਾਰਨ ਦੀ ਕੋਸ਼ਿਸ਼ ਕੋਸ਼ਿਸ਼ ਕਰ ਰਿਹਾ ਹੈ।   

ਪਾਕਿਸਤਾਨ ਦਾ ਐਲਾਨ ਮਾਹੌਲ ਸੁਖਾਵਾਂ ਕਾਰਨ ਲਈ ਪਾਇਲਟਾਂ ਨਾਲ ਕੀਤਾ ਜਾ ਰਿਹੈ ਚੰਗਾ ਵਿਹਾਰ 

ਉੱਧਰ ਪਾਕਿਸਤਾਨੀ ਫੌਜ ਦੇ ਇੱਕ ਅਧਿਕਾਰ ਮੇਜਰ ਜਰਨਲ ਆਸਿਫ਼ ਗ਼ਫ਼ੂਰ ਨੇ ਇੱਕ ਪੱਤਰਕਾਰ ਸੰਮੇਲਨ ‘ਚ ਇਹ ਐਲਾਨ ਕੀਤਾ ਹੈ ਕਿ ਉਨ੍ਹਾਂ ਵਲੋਂ ਫੜੇ ਗਏ ਪਾਇਲਟਾਂ ਨਾਲ ਇੱਕ ਜਿੰਮੇਵਾਰ ਮੁਲਕ ਵਾਂਗ ਚੰਗਾ ਵਿਹਾਰ ਕੀਤਾ ਜਾ ਰਿਹਾ ਹੈ ।  ਜਿਨ੍ਹਾਂ ਵਿੱਚੋਂ  ਇੱਕ ਜ਼ਖਮੀ ਨੂੰ ਨਾ ਸਿਰਫ ਚੰਗੀ ਡਾਕਟਰੀ ਸਹਾਇਤਾ ਦਿਤੀ ਜਾ ਰਹੀ ਹੈ ਬਲਕਿ ਦੂਜਾ ਵੀ ਉਨ੍ਹਾਂ ਦੇ ਕਬਜੇ ਵਿਚ ਸੁਰੱਖਿਅਤ ਹੈ।  

Check Also

ਕੈਨੇਡਾ ‘ਚ ਬੰਦੂਕਾਂ ਨਾਲ ਕੀਤੇ ਗਏ ਕਤਲ ਦੀਆਂ ਘਟਨਾਵਾਂ ‘ਚ ਦਰਜ ਕੀਤਾ ਗਿਆ ਵਾਧਾ

ਟੋਰਾਂਟੋ : ਅਮਰੀਕਾ ਤੇ ਕੈਨੇਡਾ ‘ਚ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ‘ਚ ਵਾਧਾ ਹੁੰਦਾ ਜਾ ਰਿਹਾ …

Leave a Reply

Your email address will not be published.