ਪੰਜਾਬ ਤੇ ਹਰਿਆਣਾ ਦੀ ਲੜਾਈ ਕਿਉਂ? ਵੱਡੇ ਵੱਡੇ ਲੀਡਰਾਂ ਦੀ ਖੋਲ੍ਹ ਪੋਲ, ਅਸਲ ਕਹਾਣੀ (ਕਪੂਰੀ ਮੋਰਚਾ) ਦੇਖੋ ਵੀਡੀਓ

TeamGlobalPunjab
2 Min Read

ਪਟਿਆਲਾ : ਇੰਨੀ ਦਿਨੀਂ ਸੂਬੇ ਅੰਦਰ ਪਾਣੀਆਂ ਦਾ ਮਾਮਲਾ ਪੂਰੀ ਤਰ੍ਹਾਂ ਭਖ ਰਿਹਾ ਹੈ। ਬੀਤੇ ਦਿਨੀਂ ਜਦੋਂ ਲੋਕ ਇਨਸਾਫ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਉਨ੍ਹਾਂ ਨੂੰ ਪਾਣੀਆਂ ਦੇ ਮਸਲੇ ਸਬੰਧੀ ਮੰਗ ਪੱਤਰ ਦੇਣ ਲਈ ਚੰਡੀਗੜ੍ਹ ਗਏ ਸਨ, ਤਾਂ ਉਨ੍ਹਾਂ ਦੀਆਂ ਪੁਲਿਸ ਨਾਲ ਝੜੱਪਾਂ ਵੀ ਹੋਈਆਂ ਅਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਪਰ ਪਾਣੀਆਂ ਦਾ ਇਹ ਮਾਮਲਾ ਆਖਰ ਹੈ ਕੀ? ਇਸ ਦੀ ਜੜ੍ਹ ਕਿੱਥੇ ਹੈ? ਤੇ ਆਖਰ ਪੰਜਾਬ ਦਾ ਪਾਣੀ ਗੁਆਢੀਂ ਸੂਬੇ ਕਿਵੇਂ ਲੁੱਟ ਕੇ ਲੈ ਗਏ? ਇਸ ਬਾਰੇ ਜਾਣਕਾਰੀ ਲੈਣ ਲਈ ਜਦੋਂ ਗਲੋਬਲ ਪੰਜਾਬ ਟੀ.ਵੀ ਦੇ ਗਰੁੱਪ ਐਡੀਟਰ ਰਵਿੰਦਰ ਸਿੰਘ ਆਹਲੂਵਾਲੀਆ ਵੱਲੋਂ ਕਪੂਰੀ ਮੋਰਚੇ ‘ਚ ਹਿੱਸਾ ਲੈਣ ਵਾਲੇ ਗੁਰਸੇਵ ਸਿੰਘ ਹਰਪਾਲਪੁਰ ਹੁਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਈ ਅਹਿਮ ਖੁਲਾਸੇ ਕੀਤੇ। ਇਸ ਮੌਕੇ ਗੁਰਸੇਵ ਸਿੰਘ ਹਰਪਾਲਪੁਰ ਨੇ ਕਪੂਰੀ ਮੋਰਚੇ ਬਾਰੇ ਵੀ ਦੱਸਿਆ ਕਿ ਪਾਣੀਆਂ ਦੇ ਮਸਲੇ ਨੂੰ ਲੈ ਕੇ ਲੱਗਿਆ ਇਹ ਕਪੂਰੀ ਮੋਰਚਾ ਕਦੋਂ ਸ਼ੁਰੂ ਹੋਇਆ, ਜਿਹੜਾ ਕਿ ਇਤਿਹਾਸ ਦੀਆਂ ਕਿਤਾਬਾਂ ਅਤੇ ਅਖ਼ਬਾਰਾਂ ਵਿੱਚ ਬਹੁਤ ਘੱਟ ਪ੍ਰਕਾਸ਼ ਵਿੱਚ ਆਇਆ ਹੈ।

ਗੁਰਸੇਵ ਸਿੰਘ ਹਰਪਾਲਪੁਰ ਕਹਿੰਦੇ ਹਨ, ਕਿ ਹਿੰਦੁਸਤਾਨ ਦੀ ਸਰਕਾਰ ਸ਼ੁਰੂ ਤੋਂ ਹੀ ਸਾਡੇ (ਪੰਜਾਬ) ਨਾਲ ਧੱਕਾ ਕਰਦੀ ਆਈ ਹੈ ਤੇ ਇਸੇ ਕੜੀ ਤਹਿਤ ਕੇਂਦਰ ਸਰਕਾਰ ਨੇ ਜਦੋਂ 25 ਜੂਨ 1975 ਵਿੱਚ ਦੇਸ਼ ਅੰਦਰ ਐਮਰਜੈਂਸੀ ਲਾਈ ਤਾਂ ਅਗਲੇ ਸਾਲ 1976 ਦੌਰਾਨ ਹੀ ਪਾਣੀਆਂ ਦੀ ਲੁੱਟ ਦੀ ਦਾਸਤਾ ਸ਼ੁਰੂ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀ ਖੋਹਣ ਲਈ ਵਿਸ਼ੇਸ ਸਾਜ਼ਿਸ਼ ਤਹਿਤ ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿੱਚ ਆਪਣੀ ਮਰਜੀ ਨਾਲ ਹੀ ਪੰਜਾਬ ਦੇ ਪਾਣੀਆਂ ਦੀ ਵੰਡ ਕਰ ਲਈ ਗਈ, ਤੇ ਇੱਥੋਂ ਹੀ ਇਹ ਕਪੂਰੀ ਦੇ ਮੋਰਚੇ ਦੀ ਵੀ ਸ਼ੁਰੂਆਤ ਹੋਈ। ਉਨ੍ਹਾਂ ਕਿਹਾ ਕਿ ਜਦੋਂ ਸੰਨ 1978 ‘ਚ ਜਦੋਂ ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਹਰਿਆਣਾ ਵਿੱਚ ਚੌਧਰੀ ਦੇਵੀਲਾਲ ਦੀਆਂ ਸਰਕਾਰ ਬਣੀਆਂ ਤਾਂ ਉਸ ਵੇਲੇ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅਪ੍ਰੈਲ ਮਹੀਨੇ ਦੌਰਾਨ ਐਸਵਾਈਐਲ ਨਹਿਰ ਦੀ ਉਸਾਰੀ ਲਈ ਧਰਤੀ ‘ਤੇ ਟੱਕ ਲਾ ਕੇ ਇਸ ਦੀ ਸ਼ੁਰੂਆਤ ਕੀਤੀ।

ਕੀ ਹੈ ਇਹ ਕਪੂਰੀ ਮੋਰਚਾ ਤੇ ਕਿਵੇਂ ਹੋਈ ਪਾਣੀਆਂ ਦੀ ਵੰਡ ਇਸ ਬਾਰੇ ਵਿਸਥਾਰ ਨਾਲ ਜਾਣੋ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

https://youtu.be/AGStQn8LLFE

- Advertisement -

Share this Article
Leave a comment