ਨਿਰਭਿਆ ਕੇਸ : ਦੋਸ਼ੀ ਪਵਨ ਨੇ ਫਾਂਸੀ ਤੋਂ ਬਚਣ ਲਈ ਚੱਲੀ ਇੱਕ ਹੋਰ ਚਾਲ, ਲਗਾਏ ਗੰਭੀਰ ਦੋਸ਼!

TeamGlobalPunjab
1 Min Read

ਨਵੀਂ ਦਿੱਲੀ : ਨਿਰਭਿਆ ਦੋਸ਼ੀਆਂ ਵੱਲੋਂ ਫਾਂਸੀ ਤੋਂ ਬਚਣ ਲਈ ਹਰ ਤਿਕੜਮ ਅਪਣਾਈ ਜਾ ਰਹੀ ਹੈ। ਇਸ ਦੇ ਚਲਦਿਆਂ ਜਿੱਥੇ ਦੋਸ਼ੀ ਵਿਨੈ ਨੇ ਆਪਣੀ ਫਾਂਸੀ ਦੀ ਸਜ਼ਾ ਉਮਰਕੈਦ ‘ਚ ਬਦਲਣ ਲਈ ਗੁਹਾਰ ਲਗਾਈ ਹੈ ਉੱਥੇ ਹੀ ਦੋਸ਼ੀ ਪਵਨ ਵੱਲੋਂ ਵੀ ਅਦਾਲਤ ਦਾ ਸਹਾਰਾ ਲਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਦੋਸ਼ੀ ਪਵਨ ਨੇ ਪੁਲਿਸ ਅਧਿਕਾਰੀਆਂ ਨੇ ਗੰਭੀਰ ਦੋਸ਼ ਲਗਾਏ ਹਨ। ਜਾਣਕਾਰੀ ਮੁਤਾਬਿਕ ਦੋਸ਼ੀ ਪਵਨ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀਆਂ ਵੱਲੋਂ ਉਸ ਨਾਲ ਬੇਰਹਿਮੀ ਨਾਲ ਕੁੱਟ ਮਾਰ ਕੀਤੀ ਗਈ ਹੈ ਅਤੇ ਇਸ ਨਾਲ ਉਸ ਨੂੰ ਸਿਰ ‘ਚ ਗੰਭੀਰ ਸੱਟਾਂ ਲੱਗੀਆਂ ਹਨ।

ਰਿਪੋਰਟਾਂ ਮੁਤਾਬਿਕ ਦੋਸ਼ੀ ਪਵਨ ਨੇ ਪੁਲਿਸ ਅਧਿਕਾਰੀਆਂ ਖਿਲਾਫ ਕੇਸ ਦਰਜ਼ ਕਰਨ ਦੀ ਮੰਗ ਕੀਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੋਵੇਂ ਦੋਸ਼ੀ ਮੰਡੋਲੀ ਜੇਲ੍ਹ ਅੰਦਰ ਤੈਨਾਤ ਹਨ। ਇਸ ਤੋਂ ਬਾਅਦ ਅਦਾਲਤ ਵੱਲੋਂ ਇਸ ਬਾਰੇ ਜੇਲ੍ਹ ਪ੍ਰਸ਼ਾਸਨ ਤੋਂ ਜਵਾਬਤਲਬੀ ਕੀਤੀ ਗਈ ਹੈ। ਇਸ ਦੀ ਸੁਣਵਾਈ ਕੱਲ੍ਹ ਯਾਨੀ 12 ਮਾਰਚ ਨੂੰ ਹੋਵੇਗੀ।

ਦੱਸ ਦਈਏ ਕਿ ਨਿਰਭਿਆ ਦੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਲਈ ਚੌਥੀ ਵਾਰ ਤਾਰੀਖ ਤੈਅ ਕੀਤੀ ਗਈ ਹੈ। ਇਸ ਤੋਂ ਪਹਿਲਾਂ ਦੋਸ਼ੀ ਫਾਂਸੀ ਰੁਕਵਾਉਣ ਵਿੱਚ ਕਾਮਯਾਬ ਹੋ ਗਏ ਸਨ। ਹੁਣ ਤਿੰਨਾਂ ਦੋਸ਼ੀਆਂ ਨੂੰ ਫਾਂਸੀ ਲਈ 20 ਮਾਰਚ ਦੀ ਤਾਰੀਖ ਤੈਅ ਹੋਈ ਹੈ। ਇਸ ਦਿਨ ਉਨ੍ਹਾਂ ਨੂੰ ਸਵੇਰੇ 5 ਵੱਜ ਕੇ 30 ਮਿੰਟ ‘ਤੇ ਫਾਂਸੀ ਹੋਵੇਗੀ।

Share this Article
Leave a comment