ਦਿੱਲੀ ਚੋਣਾਂ ਤੋਂ ਬਾਅਦ ਰਾਹੁਲ ਗਾਂਧੀ ਨੇ ਭਾਜਪਾ ਮੰਤਰੀ ਬਾਰੇ ਕੀਤਾ ਟਵੀਟ, ਦੇਖੋ ਕੀ ਕਿਹਾ!

TeamGlobalPunjab
1 Min Read

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਦੀ ਬੁਰੀ ਤਰ੍ਹਾਂ ਤਰ੍ਹਾਂ ਹਾਰ ਹੋਈ ਹੈ ਉੱਥੇ ਹੀ ਜੇਕਰ ਗੱਲ ਭਾਰਤੀ ਜਨਤਾ ਪਾਰਟੀ ਦੀ ਕੀਤੀ ਜਾਵੇ ਤਾਂ ਉਸ ਦਾ ਵੀ ਪ੍ਰਦਰਸ਼ਨ ਕੋਈ ਚੰਗਾ ਨਹੀਂ ਰਿਹਾ। ਪਰ ਇਸ ਤੋਂ ਬਾਅਦ ਕਾਗਰਸ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ‘ਤੇ ਇੱਕ ਵਾਰ ਫਿਰ ਤੰਜ ਕਸਿਆ ਗਿਆ ਹੈ। ਜੀ ਹਾਂ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਬਿਨਾਂ ਸਬਸਿਡੀ ਵਾਲੇ ਗੈਸ ਸਿਲੰਡਰਾਂ ਦਾ ਮੁੱਲ ਵਧਣ ਕਰਕੇ ਭਾਜਪਾ ‘ਤੇ ਤੰਜ਼ ਕਸਿਆ ਹੈ।

ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਇੱਕ ਪੁਰਾਣੀ ਤਸਵੀਰ ਵੀ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਇਰਾਨੀ ਆਪਣੇ ਸਾਥੀਆਂ ਸਮੇਤ ਸਿਲੰਡਰ ਨੂੰ ਹੱਥ ਪਾ ਕੇ ਜ਼ਬਰਦਸਤ ਪ੍ਰਦਰਸ਼ਨ ਕਰਦੀ ਦਿਖਾਈ ਦੇ ਰਹੀ ਹੈ। ਰਾਹੁਲ ਨੇ ਇਸ ਫੋਟੋ ਨੂੰ ਟਵੀਟ ਕਰਦਿਆਂ ਲਿਖਿਆ ਕਿ, “ਮੈਂ ਭਾਜਪਾ ਦੇ ਇਨ੍ਹਾਂ ਮੈਂਬਰਾਂ ਨਾਲ ਸਹਿਮਤ ਹਾਂ ਜੋ ਸਿਲੰਡਰ ਦੇ 150 ਰੁਪਏ ਦੇ ਖਤਰਨਾਕ ਵਾਧੇ ‘ਤੇ ਪ੍ਰਦਰਸ਼ਨ ਕਰ ਰਹੇ ਹਨ”।

Share this Article
Leave a comment