ਮੈਕਸੀਕੋ ‘ਚ ਵਾਪਰਿਆ ਭਿਆਨਿਕ ਹਾਦਸਾ , ਡੂੰਘੀ ਖੱਡ ਵਿੱਚ ਡਿੱਗੀ ਟੂਰਿਸਟ ਬੱਸ ,ਮੌਕੇ ‘ਤੇ 18 ਲੋਕਾਂ ਦੀ ਮੌਤ

navdeep kaur
2 Min Read

ਮੈਕਸੀਕੋ: ਪੱਛਮੀ ਮੈਕਸੀਕੋ ‘ਚ ਇਕ ਬੱਸ ਦੇ ਪਹਾੜ ਤੋਂ ਹੇਠਾਂ ਡਿੱਗਣ ਕਾਰਨ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ 33 ਹੋਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਮੈਕਸੀਕੋ ਦੇ ਨਾਇਰਿਤ ਰਾਜ ਦੇ ਕੰਪੋਸਟੇਲਾ ਵਿੱਚ ਪਲਟ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਐਮਰਜੈਂਸੀ ਕਰਮਚਾਰੀ ਮੌਕੇ ‘ਤੇ ਪਹੁੰਚ ਗਏ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਜਦੋਂ ਇਹ ਬੱਸ ਸੜਕ ਤੋਂ ਫਿਸਲ ਕੇ ਇੱਕ ਟੋਏ ਵਿੱਚ ਪਲਟ ਗਈ ਤਾਂ ਉਸ ਵੇਲੇ ਇਹ ਇਹ ਗੁਆਏਬਿਟੋਸ ਜਾ ਰਹੀ ਸੀ।
ਨਾਇਰਿਤ ਰਾਜ ਵਿੱਚ ਜਿੱਥੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਉੱਥੇ ਦੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਕਿਹਾ ਕਿ ਟੂਰਿਸਟ ਬੱਸ ਰਾਜ ਦੀ ਰਾਜਧਾਨੀ ਟੇਪਿਕ ਅਤੇ ਪੋਰਟੋ ਵਾਲਾਰਟਾ ਦੇ ਟੂਰਿਸਟ ਰਿਜ਼ੋਰਟ ਨੂੰ ਜੋੜਨ ਵਾਲੇ ਹਾਈਵੇਅ ‘ਤੇ ਸ਼ਨੀਵਾਰ ਰਾਤ ਨੂੰ ਲਗਭਗ 15 ਮੀਟਰ (49.21 ਫੁੱਟ) ਡੂੰਘੀ ਖੱਡ ਵਿੱਚ ਡਿੱਗ ਗਈ।
ਬੱਸ ਵਿਚ ਸਵਾਰ 6 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਸੂਬੇ ਦੀ ਰਾਜਧਾਨੀ ਟੋਲੁਕਾ ਦੇ ਹਸਪਤਾਲ ਲਿਜਾਇਆ ਗਿਆ ਹੈ। ਅਸਿਸਟੈਂਟ ਸਟੇਟ ਇੰਟੀਰੀਅਰ ਸੈਕ੍ਰੇਟਰੀ ਰਿਕਾਰਡੋ ਡੀ ਲਾ ਕਰੂਜ਼ ਨੇ ਕਿਹਾ ਕਿ ਹਾਦਸਾ ਮੈਕਸੀਕੋ ਸਿਟੀ ਦੇ ਦੱਖਣ-ਪੱਛਮੀ ਵਿਚ ਜੋਕਿਵਸਿੰਗੋ ਦੀ ਬਸਤੀ ਵਿਚ ਹੋਈ। ਬੱਸ ਪੱਛਮੀ ਸੂਬੇ ਮਿਚੋਆਕਨ ਤੋਂ ਚਲਮਾ ਜਾ ਰਹੀ ਸੀ। ਇਹ ਅਜਿਹਾ ਸ਼ਹਿਰ ਹੈ, ਜਿੱਥੇ ਸਰਦੀਆਂ ਤੋਂ ਰੋਮਨ ਕੈਥੋਲਿਕ ਤੀਰਥਯਾਤਰੀ ਆਉਂਦੇ ਰਹੇ ਹਨ।
12 ਦਸੰਬਰ, ਵਰਜਿਨ ਆਫ ਗਵਾਡਾਲੂਪ ਦਾ ਦਿਨ ਨੇੜੇ ਆ ਰਿਹਾ ਹੈ, ਅਜਿਹੇ ਵਿਚ ਕਈ ਮੈਕਸੀਕਨ ਲੋਕ ਧਾਰਮਿਕ ਤੀਰਥਯਾਤਰਾ ‘ਤੇ ਜਾਂਦੇ ਹਨ। ਇਸ ਦੌਰਾਨ ਉਹ ਹਮੇਸ਼ਾ ਭੀੜੀਆਂ ਸੜਕਾਂ ‘ਤੇ ਚੱਲਦੇ ਹਨ, ਬਾਈਕਾਂ ਨਾਲ ਚੱਲਦੇ ਹਨ ਜਾਂ ਪੁਰਾਣੀ ਬੱਸਾਂ ਵਿਚ ਯਾਤਰਾ ਕਰਦੇ ਹਨ। ਇਥੇ ਦੁਰਘਟਨਾਵਾਂ ਆਮ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment