ਜੰਗ ਦੇ ਮਾਹੌਲ ਵਿੱਚ ਕਰਤਾਰਪੁਰ ਲਾਂਘੇ ਬਾਰੇ ਭਾਰਤ ਨੇ ਕੀਤਾ ਵੱਡਾ ਐਲਾਨ

Prabhjot Kaur
3 Min Read

ਚੰਡੀਗੜ੍ਹ :  ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਰਤ ਪਾਕਿਸਤਾਨ ਦਰਮਿਆਨ ਇਸ ਵੇਲੇ ਜੰਗ  ਦਾ ਮਾਹੌਲ ਬਣਿਆ ਹੋਇਆ ਹੈ। ਦੋਵੇਂ ਦੇਸ਼ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਖੜ੍ਹੇ ਹਨ। ਅਜਿਹੇ ਵਿੱਚ ਜਿੱਥੇ ਭਾਰਤ ਨੇ ਕਈ ਪਾਕਿਸਤਾਨੀ ਖਿਡਾਰੀਆਂ ਨੂੰ ਇੱਥੇ ਖੇਡੇ ਜਾਣ ਵਾਲੇ ਖੇਡ ਮੁਕਾਬਲਿਆਂ ਲਈ ਵੀਜ਼ਾ ਤੱਕ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਖੇਡ ਜਗਤ ਵੱਲੋਂ ਭਾਰਤ ਦੀ ਨਿੰਦਾ ਵੀ ਕੀਤੀ ਗਈ ਹੈ। ਉਸ ਮਾਹੌਲ ਵਿੱਚ ਭਾਰਤ ਸਰਕਾਰ ਨੇ ਇਹ ਸਾਫ ਕਰਦਿਆਂ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਬਾਰੇ ਪਹਿਲਾਂ ਤੋਂ ਤਹਿ ਕੀਤੇ ਗਏ ਪ੍ਰੋਗਰਾਮ ਅਨੁਸਾਰ ਅੱਗੇ ਵਧਿਆ ਜਾਵੇਗਾ। ਐਲਾਨ ਇੱਥੋਂ ਤੱਕ ਕੀਤਾ ਗਿਆ ਹੈ ਕਿ ਇਸ ਗਲਿਆਰੇ ਨੂੰ ਖੋਲ੍ਹੇ ਜਾਣ ਲਈ ਅਗਲੀ ਗੱਲਬਾਤ ਆਉਂਦੀ 13 ਮਾਰਚ ਵਾਲੇ ਦਿਨ ਦੋਵਾਂ ਦੇਸ਼ਾਂ ਦੇ ਵਫਦ ਮਿਲ ਕੇ ਤਹਿ ਕਰਨਗੇ।

ਇੱਥੇ ਦੱਸਣਯੋਗ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਖੋਲ੍ਹੇ ਜਾਣ ਦੇ ਫੈਸਲੇ ਨਾਲ ਦੁਨੀਆ ਭਰ ਦੀ 12 ਕਰੋੜ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਦੇ ਜਜ਼ਬਾਤ ਜੁੜੇ ਹੋਏ ਹਨ, ਤੇ ਮਾਹਰਾਂ ਅਨੁਸਾਰ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਕੋਈ ਵੀ ਅਜਿਹਾ ਫੈਸਲਾ ਲੈਣ ਦਾ ਖ਼ਤਰਾ ਮੁੱਲ ਨਹੀਂ ਲਵੇਗੀ ਜਿਸ ਨਾਲ ਉਨ੍ਹਾਂ ਨੂੰ ਏਨੀ ਵੱਡੀ ਤਦਾਦ ਦੇ ਲੋਕਾਂ ਦਾ ਵਿਰੋਧ ਝੱਲਣਾ ਪਵੇ। ਲਿਹਾਜ਼ਾ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦੇ ਭਾਰਤੀ ਐਲਾਨ ਨੂੰ ਆਉਦੀਆਂ ਲੋਕ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾਣ ਲੱਗ ਪਿਆ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤਣਾਅ ਭਰੇ ਮਾਹੌਲ ਦੌਰਾਨ ਪਾਕਿਸਤਾਨ ਨੇ ਦੋਵਾਂ ਮੁਲਕਾਂ ਦਰਮਿਆਨ ਚੱਲ ਰਹੀ ਸਾਂਝੀ ਰੇਲ ਸੇਵਾ ਨੂੰ ਵੀ ਰੱਦ ਕਰ ਦਿੱਤਾ ਹੈ ਜਿਸ ਦੀ ਕਿ ਭਾਰਤ ਵੱਲੋਂ ਇਹ ਕਹਿੰਦਿਆਂ ਨਿੰਦਾ ਕੀਤੀ ਗਈ ਹੈ ਕਿ ਹਿੰਦੁਸਤਾਨ ਨੇ ਸਮਝੌਤਾ ਐਕਸਪ੍ਰੈਸ ਰੇਲ ਸੇਵਾ ਰੱਦ ਕਰਨ ਬਾਰੇ ਨਾ ਕੋਈ ਸੱਦਾ ਦਿੱਤਾ ਹੈ ਤੇ ਨਾ ਕੋਈ ਐਲਾਨ ਕੀਤਾ ਹੈ। ਇੱਥੇ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਵਿੱਚ ਜੈਸ਼-ਏ-ਮੁਹੰਮਦ ਵੱਲੋਂ ਕੀਤੇ ਗਏ ਆਤਮਘਾਤੀ ਹਮਲੇ ਵਿੱਚ ਸੀਆਰਪੀਐਫ ਦੇ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ ਜਿਸ ਦਾ ਜਵਾਬ ਭਾਰਤ ਨੇ ਪਾਕਿਸਤਾਨ ਅੰਦਰ ਜੈਸ਼ ਦੇ ਟਿਕਾਣੇ ਹਵਾਈ ਹਮਲੇ ਨਾਲ ਤਬਾਹ ਕਰਕੇ ਦਿੱਤਾ ਸੀ। ਦੋਵਾਂ ਮੁਲਕਾਂ ਦੀ ਇਸ ਤਲਖ਼ੀ ਦੌਰਾਨ ਭਾਵੇਂ ਕਿ ਪਾਕਿਸਤਾਨ ਨੇ ਵੀ ਭਾਰਤ ਅੰਦਰ ਹਵਾਈ ਹਮਲਾ ਕੀਤਾ ਤੇ ਉਸ ਹਮਲੇ ਨੂੰ ਨਾਕਾਮ ਕਰਨ ਲਈ ਸਾਡੇ ਮਿਗ ਹਵਾਈ ਜਹਾਜ ਦੇ ਪਾਇਲਟ ਵੱਲੋਂ ਦੁਸ਼ਮਣ ਦੇ ਐਫ 16 ਜਹਾਜ਼ ਦਾ ਪਿੱਛਾ ਕਰਨ ਦੌਰਾਨ ਭਾਵੇਂ ਕਿ 1-ਐਫ ਜਹਾਜ਼ ਸੁੱਟ ਲਿਆ ਪਰ ਸਾਡਾ ਇੱਕ ਪਾਇਲਟ ਉਨ੍ਹਾਂ ਦੇ ਕਬਜੇ ਵਿੱਚ ਆ ਗਿਆ। ਇਸ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨੂੰ ਗੱਲਬਾਤ ਲਈ ਸੱਦਾ ਦਿੱਤਾ ਅਤੇ  ਮਾਹੌਲ ਸਾਂਤ ਹੋਇਆ।

 

- Advertisement -

 

 

 

Share this Article
Leave a comment