ਬਹਾਦਰ ਪੰਜਾਬੀਆਂ ਕਾਰਨ ਹੀ ਯੂਰਪੀ ਦੇਸ਼ ਆਜ਼ਾਦ ਹਨ : ਬਰਤਾਨਵੀ ਵਫਦ

TeamGlobalPunjab
1 Min Read

ਅੰਮ੍ਰਿਤਸਰ : ਬ੍ਰਿਟਿਸ਼ ਆਰਮੀ ਦੇ ਬ੍ਰਿਗੇਡੀਅਰ ਸੇਲੀਆ ਜੇਨ ਹਾਰਵੇ ਨੇ ਬੁੱਧਵਾਰ ਨੂੰ ਇਥੇ ਕਿਹਾ ਕਿ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਸਿੱਖ ਸੈਨਿਕਾਂ ਦੀ ਭੂਮਿਕਾ ਮਿਸਾਲੀ ਰਹੀ ਸੀ। ਉਨ੍ਹਾਂ ਕਿਹਾ ਕਿ ਯੂਰਪੀਅਨ ਦੇਸ਼ ਸਿਰਫ ‘ਤੇ ਸਿਫਰ ਸਿੱਖ ਭਾਈਚਾਰੇ ਕਾਰਨ ਹੀ ਅੱਜ ਅਜ਼ਾਦੀ ਮਾਣ ਰਹੀਆਂ ਹਨ।

ਇਥੇ ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ‘ਸਾਰਾਗੜ੍ਹੀ ਦੀ ਲੜਾਈ’ ਦੇ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਹਾਰਵੇ ਨੇ ਸਿੱਖਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਿੱਖ ਭਾਈਚਾਰਾ ਇਸਦੀ ਬਹਾਦਰੀ ਅਤੇ ਬੇਅੰਤ ਕੁਰਬਾਨੀਆਂ ਲਈ ਵਿਸ਼ਵ ਭਰ ਵਿੱਚ ਸਤਿਕਾਰਿਆ ਜਾਂਦਾ ਹੈ।

“ਸਾਰਾਗੜ੍ਹੀ” ਲੜਾਈ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ “ਸਿੱਖਾਂ ਨੇ ਜ਼ੁਲਮ, ਬੇਸਹਾਰਾ ਅਤੇ ਹੋਰ ਧਰਮਾਂ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ”। ਵਫਦ ਦਾ ਹਿੱਸਾ ਬਣੇ ਕਰਨਲ ਜੋਹਾਨ ਕੇਂਡਲ ਨੇ ਕਿਹਾ ਕਿ, “ਸਿਰਫ 21 ਬਹਾਦਰ ਸਿੱਖ ਸੈਨਿਕਾਂ ਨੇ 10,000 ਅਫਗਾਨ ਕਬਾਇਲੀ ਆਦਮੀਆਂ ਦਾ ਸਾਹਮਣਾ ਕੀਤਾ ਅਤੇ ਆਖਰੀ ਸਾਹ ਤੱਕ ਲੜਦੇ ਰਹੇ,”।  ਕਰਨਲ ਕੇਂਡਲ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਬ੍ਰਿਟੇਨ, ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਦੀ ਖੁਸ਼ਹਾਲੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਹੋਈਆਂ ਸਾਰੀਆਂ ਜੰਗਾਂ ਵਿਚ ਸਿੱਖਾਂ ਦੀ ਭੂਮਿਕਾ ਨਿਵੇਕਲੀ ਸੀ ਅਤੇ ਉਨ੍ਹਾਂ ਦੀ ਮਾਤ ਭੂਮੀ ਪ੍ਰਤੀ ਸੇਵਾ ਇਤਿਹਾਸ ਵਿਚ ਦਰਜ ਹੈ।

Share this Article
Leave a comment