ਜਸਟਿਨ ਟਰੂਡੋ ਨੇ ਆਪਣੇ ਕੈਬਨਿਟ ਮੰਤਰੀਆਂ ਸਮੇਤ ਸਲਾਨਾ ਪ੍ਰਾਈਡ ਪਰੇਡ ‘ਚ ਲਿਆ ਹਿੱਸਾ

TeamGlobalPunjab
2 Min Read

ਟੋਰਾਂਟੋ: ਕੈਨੇਡਾ ਵਿਖੇ ਸਾਲਾਨਾ ਪ੍ਰਾਈਡ ਪਰੇਡ ‘ਚ ਰੰਗ-ਬਿਰੰਗੇ ਕੱਪੜੇ ਪਾ ਕੇ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ। ਜਸਟਿਨ ਟਰੂਡੋ ਸਮੇਤ ਕਈ ਕੈਬਨਿਟ ਮੰਤਰੀਆਂ ਤੇ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨਾਲ ਇਸ ਪਰੇਡ ‘ਚ ਹਿੱਸਾ ਲਿਆ। ਟਰੂਡੋ ਨੇ ਕਿਹਾ ਕਿ ਟੋਰਾਂਟੋ ‘ਚ ਕੈਨੇਡਾ ਦੀ ਸੱਭ ਤੋਂ ਵੱਡੀ ਪ੍ਰਾਈਡ ਪਰੇਡ ‘ਚ ਹਿੱਸਾ ਲੈਣਾ ਆਪਣੇ ਆਪ ਵਿੱਚ ਹੀ ਕਮਾਲ ਦਾ ਤਜਰਬਾ ਹੈ।

ਟਰੂਡੋ ਨੇ ਇਸ ਪਰੇਡ ‘ਚ ਸਾਰਿਆਂ ਲੋਕਾਂ ਨਾਲ ਵੀ ਅੱਗੇ ਵੱਧਦੇ ਹੋਏ ਹੱਥ ਮਿਲਾ ਰਹੇ ਸਨ। ਇਸ ਪਰੇਡ ‘ਚ ਕਈ ਲਿਬਰਲ ਐਮਪੀਜ਼ ਜਿਵੇਂ ਕਿ ਕ੍ਰਿਸਟੀਆ ਫਰੀਲੈਂਡ, ਮੇਲੈਨੀ ਜੋਲੀ ਤੇ ਕੈਰੋਲਿਨ ਬੈਨੇਟ ਨੇ ਵੀ ਹਿੱਸਾ ਲਿਆ। ਇਸ ਸਾਲ ਦੀ ਪਰੇਡ ਵਿੱਚ ਪ੍ਰੀਮੀਅਰ ਡੱਗ ਫੋਰਡ ਕਿਤੇ ਨਜ਼ਰ ਨਹੀਂ ਆਏ।

ਉਨ੍ਹਾਂ ਕਿਹਾ ਸੀ ਕਿ ਉਹ ਪਰੇਡ ਵਿੱਚ ਇਸ ਲਈ ਹਿੱਸਾ ਨਹੀਂ ਲੈਣਗੇ ਕਿਉਂਕਿ ਲਗਾਤਾਰ ਤੀਜੇ ਸਾਲ ਵਰਦੀਧਾਰੀ ਪੁਲਿਸ ਅਧਿਕਾਰੀਆਂ ਨੂੰ ਪਰੇਡ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ। ਪਹਿਲੀ ਵਾਰੀ ਵਰਦੀਧਾਰੀ ਪੁਲਿਸ ਅਧਿਕਾਰੀਆਂ ਦੇ 2017 ਵਿੱਚ ਪਰੇਡ ਵਿੱਚ ਹਿੱਸਾ ਲੈਣ ਉੱਤੇ ਰੋਕ ਲਾਈ ਗਈ ਸੀ।

ਇਸ ਤੋਂ ਬਾਅਦ ਸਿਟੀ ਦੀ ਗੇਅ ਵਿਲੇਜ ਤੋਂ ਲਾਪਤਾ ਹੋਣ ਵਾਲੇ ਅੱਠ ਵਿਅਕਤੀਆਂ ਦੇ ਲਾਪਤਾ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਪੁਲਿਸ ਦੀ ਨੁਕਤਾਚੀਨੀ ਕਰਦਿਆਂ ਹੋਇਆਂ ਪੁਲਿਸ ਅਧਿਕਾਰੀਆਂ ਦੇ ਇਸ ਪਰੇਡ ਵਿੱਚ ਹਿੱਸਾ ਲੈਣ ਉੱਤੇ ਰੋਕ ਲਾਈ ਗਈ ਸੀ।

ਬਾਅਦ ਵਿੱਚ ਸੀਰੀਅਲ ਕਿੱਲਰ ਬਰੂਸ ਮੈਕਾਰਥਰ ਨੂੰ ਇਸ ਸਾਲ ਦੇ ਸੁ਼ਰੂ ਵਿੱਚ ਅੱਠ ਵਿਅਕਤੀਆਂ, ਜਿਨ੍ਹਾਂ ਦੇ ਸਬੰਧ ਗੇਅ ਵਿਲੇਜ ਨਾਲ ਸਨ, ਦਾ ਕਤਲ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ। ਪਹਿਲਾਂ ਲੀਡਰਸਿ਼ਪ ਆਫ ਪ੍ਰਾਈਡ ਟੋਰਾਂਟੋ ਵੱਲੋਂ ਇਸ ਪਰੇਡ ਵਿੱਚ ਹਿੱਸਾ ਲੈਣ ਲਈ ਅਪਲਾਈ ਕਰਨ ਦਾ ਸੱਦਾ ਵੀ ਦਿੱਤਾ ਸੀ ਪਰ ਬਾਅਦ ਵਿੱਚ ਮੈਂਬਰਸਿ਼ਪ ਵੱਲੋਂ ਕੀਤੀ ਗਈ ਸਖ਼ਤ ਵੋਟਿੰਗ ਤੋਂ ਬਾਅਦ ਪੁਲਿਸ ਦੇ ਇਸ ਪਰੇਡ ਵਿੱਚ ਹਿੱਸਾ ਲੈਣ ਉੱਤੇ ਪਾਬੰਦੀ ਲਾਈ ਗਈ।

Share this Article
Leave a comment