ਟੋਰਾਂਟੋ ਵਿੱਚ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 5128 ਹੋਈ

TeamGlobalPunjab
1 Min Read

ਟੋਰਾਂਟੋ ਦੀ ਚੀਫ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਵਿੱਚ ਕੁੱਲ ਕੇਸਾਂ ਦੀ ਗਿਣਤੀ 5128 ਹੋ ਗਈ ਹੈ ਅਤੇ ਇਸ ਵਿੱਚੋਂ 481 ਸੰਭਾਵੀ ਮਰੀਜ਼ ਹਨ।ਟੋਰਾਂਟੋ ਵਿੱਚ 319 ਮਰੀਜ਼ ਹਸਪਤਾਲ ਵਿੱਚ ਦਾਖਲ ਹਨ ਅਤੇ 109 ਆਈਸੀਯੂ ਵਿੱਚ ਹਨ। ਉਨ੍ਹਾਂ ਇਸ ਮੌਕੇ ਘਰ ਵਿੱਚ ਰਹਿ ਰਹੇ ਬੱਚਿਆਂ ਲਈ ਕੁੱਝ ਸੁਝਾਅ ਵੀ ਮਾਪਿਆ ਨੂੰ ਦੱਸੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਮਝ ਨਹੀਂ ਆ ਰਿਹਾ ਕਿ ਸਕੂਲ ਕਿਉਂ ਬੰਦ ਹਨ ਅਤੇ ਸੋਸ਼ਲ ਡਿਸਟੈਂਸ ਕਿਸ ਲਈ ਹੈ ਅਤੇ ਉਨ੍ਹਾਂ ਦੇ ਵੀਕਐਂਡ ਵੀ ਘਰ ਵਿੱਚ ਹੀ ਹਨ। ਇਸ ਲਈ ਬਹੁਤ ਬੱਚੇ ਤਨਾਅ ਵਿੱਚ ਹੋਣਗੇ। ਜਿੰਨ੍ਹਾਂ ਕਿਹਾ ਕਿ ਜ਼ਰੂਰੀ ਹੈ ਕਿ ਬੱਚਿਆਂ ਨੂੰ ਸਹੀ ਜਾਣਕਾਰੀ ਦਿੱਤੀ ਜਾਵੇ ਅਤੇ ਹੱਥ ਧੋਣ ਦੀ ਮਹੱਤਤਾ ਬਾਰੇ ਵੀ ਦੱਸਿਆ ਜਾਵੇ। ਬੱਚਿਆਂ ਨੂੰ ਫੋਨ ਜਾਂ ਵੀਡਿਓ ਕਾਲ ਰਾਹੀਂ ਦੂਜਿਆਂ ਨਾਲ ਰਾਬਤਾ ਬਣਵਾਓ ਅਤੇ ਇਹ ਵੀ ਦੱਸੋ ਕਿ ਕੋਵਿਡ-19 ਦਾ ਸਪਰੈਡ ਘਟਾਉਣ ਲਈ ਉਹ ਅਹਿਮ ਰੋਲ ਅਦਾ ਕਰ ਰਹੇ ਹਨ।

Share this Article
Leave a comment