ਅੰਮ੍ਰਿਤਸਰ: ਪੰਜਾਬੀ ਜਿੱਥੇ ਜਾਂਦੇ ਨੇ ਉਥੇ ਹੀ ਆਪਣੀ ਵੱਖਰੀ ਪਛਾਣ ਬਣਾ ਲੈਂਦੇ ਹਨ ਇਸੇ ਤਰ੍ਹਾਂ ਹੀ ਇਸ ਅੰਮ੍ਰਿਤਸਰ ਦੇ ਨੌਜਵਾਨ ਨੇ ਕੈਨੇਡਾ ਦੇ ਸਸਕੈਚਵਨ ਵਿਖੇ ਪੁਲਿਸ ਵਿਭਾਗ ‘ਚ ਸਫਲਤਾ ਹਾਸਲ ਕਰ ਪੰਜਾਬੀਆਂ ਦਾ ਮਾਣ ਵਧਾਇਆ ਹੈ। ਅੰਮ੍ਰਿਤਸਰ ਦਾ ਹਰਮਨਦੀਪ ਸਿੰਘ ਪਹਿਲਾ ਭਾਰਤੀ ਜਵਾਨ ਹੈ ਜਿਸਨੇ ਕੈਨੇਡਾ ਦੇ ਸਸਕੈਚਵਨ ‘ਚ ਪੁਲਿਸ ਵਿਭਾਗ ‘ਚ ਨੌਕਰੀ ਪ੍ਰਾਪਤ ਕੀਤੀ ਹੈ।
ਹਰਮਨਦੀਪ ਦੇ ਸੁਹੰ ਚੁੱਕ ਸਮਾਗਮ ਦੀ ਪ੍ਰਧਾਨਗੀ ਜੱਜ ਬ੍ਰੇਨ ਹੈਂਡਰਿਕਸਨ ਤੇ ਬੈਚ ਲਗਾਉਣ ਦੀ ਰਸਮ ਸਸਕੈਚਵਨ ਪੁਲਿਸ ਮੁਖੀ ਰਿੱਕ ਬਰੂਸਾ ਨੇ ਨਿਭਾਈ ਤੇ ਉਨ੍ਹਾਂ ਦੇ ਨਾਲ ਮੇਅਰ ਫਰੇਜ਼ਰ ਟੋਲਮਈ ਵੀ ਹਾਜ਼ਰ ਸਨ, ਜਿਨ੍ਹਾਂ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ। ਹਰਮਨਦੀਪ ਸਿੰਘ ਨੇ ਕਿਹਾ ਕਿ ਉਸਨੂੰ ਇਸ ਗੱਲ ਦੀ ਪ੍ਰੇਰਣਾ ਉਸ ਦੇ ਪਿਤਾ ਸਤਨਾਮ ਸਿੰਘ ਕੋਲੋਂ ਮਿਲੀ ਹੈ, ਜਿਨ੍ਹਾਂ ਨੇ ਭਾਰਤੀ ਫ਼ੌਜ ਵਿੱਚ 21 ਸਾਲ ਸੇਵਾ ਕੀਤੀ ਹੈ।
ਹਰਮਨਦੀਪ ਸਿੰਘ ਵੱਲੋਂ ਇਸ ਪ੍ਰਾਪਤੀ ਨਾਲ ਸਾਡੇ ਸਾਰੇ ਪੰਜਾਬੀਆਂ ਅਤੇ ਭਾਰਤੀਆਂ ਦਾ ਸਿਰ ਪੂਰੇ ਮਾਣ ਨਾਲ ਉੱਚਾ ਹੋ ਗਿਆ ਹੈ। ਇਸ ਮੌਕੇ ਹਰਮਨਦੀਪ ਸਿੰਘ ਨੇ ਪ੍ਰਣ ਕੀਤਾ ਕਿ ਉਹ ਭਵਿੱਖ ਵਿਚ ਵੀ ਆਪਣੀ ਕੌਮ ਦਾ ਨਾਂ ਹੋਰ ਉਚਾਈ ਤੱਕ ਲੈ ਕੇ ਜਾਣਗੇ।