ਭਾਰਤੀ ਮੂਲ ਦਾ ਨੌਜਵਾਨ ਪੁਲਿਸ ਵੱਲੋਂ ਗ੍ਰਿਫਤਾਰ, ਆਪਣੇ ਹੀ ਸਾਥੀ ‘ਤੇ ਚਲਾਈ ਸੀ ਗੋਲੀ

Global Team
2 Min Read

ਨਿਊਜ਼ ਡੈਸਕ: ਭਾਰਤੀ ਮੂਲ ਦੇ 17 ਸਾਲਾ ਨੌਜਵਾਨ ਨੂੰ ਕੈਨੇਡਾ ਦੇ ਬਰੈਂਪਟਨ ਦੇ ਕੈਸਲਬਰੂਕ ਸੈਕੰਡਰੀ ਸਕੂਲ ਦੇ ਆਪਣੇ ਇੱਕ ਸਾਥੀ ਵਿਦਿਆਰਥੀ ‘ਤੇ ਗੋਲੀ ਚਲਾਉਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਕਿਹਾ ਹੈ ਕਿ ਘਟਨਾ ਵਿਸ਼ੇਸ਼ ਤੌਰ ‘ਤੇ ਵਿਦਿਆਰਥੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜੋ ਹੁਣ ਸਥਿਰ ਹੈ ਪਰ ਜਾਨਲੇਵਾ ਹਾਲਤ ਵਿਚ ਹੈ। ਇਸ ਘਟਨਾ ਨਾਲ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਅਤੇ ਆਸਪਾਸ ਦੇ ਸਕੂਲ ਬਾਕੀ ਦਿਨ ਲਈ ਬੰਦ ਰਹੇ।

ਜਾਣਕਾਰੀ ਮੁਤਾਬਿਕ ਪੁਲਿਸ ਵੱਲੋਂ ਅਜੇ ਨੌਜਵਾਨ ਦਾ ਇਰਾਦਾ ਜਾਣਨ ਲਈ ਪੁੱਛ ਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਉਸ ਦੀ ਪਛਾਣ ਕਾਨੂੰਨ ਮੁਤਾਬਕ ਗੁਪਤ ਰੱਖੀ ਜਾ ਰਹੀ ਹੈ। ਨੌਜਵਾਨ ਗੋਲੀ ਚਲਾਉਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ, ਜਿਸ ਨੂੰ ਬਾਅਦ ਵਿੱਚ ਫੜ ਲਿਆ ਗਿਆ।  ਪੁਲਿਸ ਨੇ ਮੌਜੂਦ ਲੋਕਾਂ ਤੋਂ ਜਾਣਕਾਰੀ ਜਾਂ ਕੋਈ ਮੋਬਾਈਲ ਵੀਡੀਓ ਫੁਟੇਜ ਵੀ ਮੰਗੀ ਹੈ।

ਦੱਸ ਦੇਈਏ ਕਿ ਪੁਲਿਸ ਇੱਕ ਅਜਿਹੇ ਭਾਰਤੀ ਮੂਲ ਦੇ ਨੌਜਵਾਨ ਦੀ ਭਾਲ ਕਰ ਰਹੀ ਸੀ ਜਿਸ ਨੇ ਸ਼ੁੱਕਰਵਾਰ ਨੂੰ ਬਰੈਂਪਟਨ ਵਿੱਚ ਇੱਕ ਹਾਈ ਸਕੂਲ ਦੇ ਬਾਹਰ ਇੱਕ 18 ਸਾਲਾ ਵਿਦਿਆਰਥੀ ‘ਤੇ ਕਥਿਤ ਤੌਰ ‘ਤੇ ਗੋਲੀ ਚਲਾ ਦਿੱਤੀ ਸੀ।

ਸ਼ੱਕੀ  ਦੀ ਪਛਾਣ ਜਸਦੀਪ ਢੇਸੀ (17) ਵਜੋਂ ਹੋਈ ਸੀ। ਕਿਹਾ ਜਾ ਰਿਹਾ ਹੈ ਕਿ ਗੋਲੀਬਾਰੀ ਕਰਨ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ।ਪੁਲਿਸ ਨੇ ਦੱਸਿਆ ਕਿ ਪੀੜਤ ਦੀ ਸਥਿਤੀ ਹੁਣ ਪਹਿਲਾਂ ਨਾਲੋਂ ਸਥਿਰ ਹੈ। ਪੁਲਿਸ ਜਾਂਚਕਰਤਾਵਾਂ ਦੇ ਅਨੁਸਾਰ ਗੋਲੀਬਾਰੀ ਸਕੂਲ ਦੇ ਪਿਛਲੇ ਪਾਰਕਿੰਗ ਸਥਾਨ ਦੇ ਬਾਹਰ ਹੋਈ ।

- Advertisement -

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment