ਪ੍ਰਭਲੀਨ ਕੌਰ ਮਠਾੜੂ ਦੀ ਯਾਦ ਵਿਚ ਕੀਤਾ ਗਿਆ ਕੈਂਡਲ ਲਾਈਟ ਵਿਜਲ

TeamGlobalPunjab
1 Min Read
ਸਰੀ: ਬੀਤੇ ਦਿਨੀ ਸਰੀ ਵਿਚ ਹੋਈ ਪ੍ਰਭਲੀਨ ਕੌਰ ਮਠਾੜੂ ਦੀ ਮੌਤ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪ੍ਰਭਲੀਨ ਕੌਰ ਮਠਾੜੂ ਅਤੇ ਉਸ ਨਾਲ ਮਾਰੇ ਗਏ ਇਕ ਅਠਾਰਾਂ ਸਾਲਾ ਨੌਜਵਾਨ ਦੀ ਯਾਦ ਵਿਚ ਬੀਤੇ ਸ਼ਨੀਵਾਰ ਸਰੀ ਦੇ ਹਾਲੈਂਡ ਪਾਰਕ ਵਿਚ ਕੈਂਡਲ ਲਾਈਟ ਵਿਜਲ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਭਾਰੀ ਠੰਡ ਦੇ ਬਾਵਜੂਦ ਲੋਕਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।

ਇਸ ਮੌਕੇ ਉਥੇ ਮੌਜੂਦ ਲੋਕਾਂ ਨੇ ਇਸ ਘਟਨਾ ਨੂੰ ਬਹੁਤ ਹੀ ਮੰਦਭਾਗਾ ਕਰਾਰ ਦਿਤਾ। ਉਹਨਾਂ ਨੇ ਰਲਕੇ ਪ੍ਰਭਲੀਨ ਕੌਰ ਦੇ ਲਈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਤਾਂ ਜੋ ਇਸ ਪਵਿੱਤਰ ਰੂਹ ਨੂੰ ਸ਼ਾਂਤੀ ਮਿਲ ਸਕੇ।

ਇਸ ਮੌਕੇ ਉਥੇ ਮੌਜੂਦ ਲੋਕਾਂ ਦੇ ਚਿਹਰਿਆਂ ਤੇ ਉਦਾਸੀ ਸਾਫ ਤੌਰ ਤੇ ਵਿਖਾਈ ਦੇ ਰਹੀ ਸੀ। ਇਸ ਕੈਂਡਲ ਲਾਈਟ ਵਿਜਲ ਦੌਰਾਨ ਸ਼ਹਿਰ ਦੀਆਂ ਕਈ ਨਾਮਵਰ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ ਅਤੇ ਉਥੇ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ।

- Advertisement -

Share this Article
Leave a comment