ਸਿਆਸਤਸਿੱਖ ਭਾਈਚਾਰਾਪੰਜਾਬ ਬਾਦਲ ਆਪਣੇ ਪਾਪ ਛਪਾਉਣ ਲਈ ਐਸਆਈਟੀ ਦੀ ਕਾਰਗੁਜ਼ਾਰੀ ‘ਤੇ ਉਂਗਲ ਚੁੱਕ ਰਿਹੈ : ਬੀਰਦਵਿੰਦਰ Last updated: April 7, 2019 2:38 pm TeamGlobalPunjab Share 2 Min Read SHARE ਨੂਰਪੁਰਬੇਦੀ : ਇੱਕ ਪਾਸੇ ਜਿੱਥੇ ਚੋਣਾਂ ਦਾ ਮਹੌਲ ਹੈ ਉੱਥੇ ਦੂਜੇ ਪਾਸੇ ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀ ਕਾਂਡਾਂ ਦੀ ਜਾਂਚ ਕਰ ਰਹੀ ਟੀਮ ਐਸਆਈਟੀ ਵੱਲੋਂ ਵੀ ਹਰ ਦਿਨ ਨਵੇਂ ਖੁਲਾਸੇ ਕੀਤੇ ਜਾ ਰਹੇ ਹਨ। ਇਸੇ ਮਹੌਲ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਸਆਈਟੀ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜ੍ਹੇ ਕਰਕੇ ਚੋਣ ਕਮਿਸ਼ਨ ਕੋਲ ਐਸਆਈਟੀ ਮੈਂਬਰ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸ਼ਿਕਾਇਤ ਵੀ ਕੀਤੀ ਗਈ ਹੈ। ਜਿਸ ਬਾਰੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਦੇ ਮੈਂਬਰ ਬੀਰਦਵਿੰਦਰ ਸਿੰਘ ਨੇ ਚਟਕਾਰਾ ਲੈਂਦਿਆਂ ਦੋਸ਼ ਲਾਏ ਹਨ ਕਿ ਬਾਦਲ ਐਸਆਈਟੀ ਵੱਲੋਂ ਨਿਰਪੱਖ ਜਾਂਚ ਤੋਂ ਡਰ ਕੇ ਆਪਣੇ ਪਾਪਾਂ ਨੂੰ ਛਪਾਉਣ ਲਈ ਇਸ ਜਾਂਚ ਏਜੰਸੀ ਕਾਰਗੁਜ਼ਾਰੀ ‘ਤੇ ਹੀ ਸਵਾਲ ਖੜ੍ਹੇ ਕਰ ਰਹੇ ਹਨ। ਬੀਰਦਵਿੰਦਰ ਦਾ ਕਹਿਣਾ ਹੈ ਕਿ ਜੇ ਉਹ ਸੱਚੇ ਹਨ ਤਾਂ ਇਸ ਤਫਤੀਸ਼ ਦਾ ਸਾਹਮਣਾ ਕਰਨ। ਬੀਰਦਵਿੰਦਰ ਸਿੰਘ ਨੇ ਇਸ ਮੌਕੇ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ‘ਤੇ ਵੀ ਖੂਬ ਸਿਆਸੀ ਵਾਰ ਕੀਤੇ। ਉਨ੍ਹਾਂ ਕਿਹਾ ਕਿ ਪ੍ਰੋ : ਚੰਦੂਮਾਜਰਾ ਵੱਲੋਂ ਐਮ ਪੀ ਕੋਟੇ ‘ਚ ਮਿਲਣ ਵਾਲੇ ਫੰਡਾਂ ਦੀ ਦੁਰਵਰਤੋਂ ਕੀਤੀ ਗਈ ਹੈ ਤੇ ਇਸ ਸਬੰਧੀ ਉਹ ਜਾਂਚ ਕਰਵਾਉਣਗੇ। ਬੀਰਦਵਿੰਦਰ ਨੇ ਕਿਹਾ ਕਿ ਚੰਦੂਮਾਜਰਾ ਨੇ ਅਨੰਦਪੁਰ ਸਾਹਿਬ ਵਰਗੇ ਪਵਿੱਤਰ ਹਲਕੇ ਦੇ ਲੋਕਾਂ ਨਾਲ ਖਿਲਵਾੜ ਕੀਤੀ ਹੈ ਤੇ ਇਸ ਦਾ ਸਬਕ ਚੰਦੂਮਾਜਰਾ ਨੂੰ ਲੋਕਾਂ ਵੱਲੋਂ ਆਉਂਦੀਆਂ ਲੋਕ ਸਭਾ ਚੋਣਾਂ ‘ਚ ਸਿਖਾਇਆ ਜਾਵੇਗਾ। ਬੀਰਦਵਿੰਦਰ ਨੇ ਦੋਸ਼ ਲਾਉਂਦਿਆਂ ਕਿਹਾ ਕਿ ਬਾਦਲਾਂ ਨੇ ਪਿਛਲੇ 10 ਸਾਲਾਂ ‘ਚ ਪੰਜਾਬ ਦੀ ਜਨਤਾ ਨੂੰ ਰੱਜ ਕੇ ਲੁੱਟਿਆ ਹੈ। TAGGED:aam aadmi partyaam aadmi party punjabAkali Dal Taksaliamrarinder singh rajaarvind kejriwalbains brothersBalwinder Singh Bainsbhagwant mannCaptain Amarinder Singhdr. dharmvir gandhiDr. Rattan Singh Ajnalagovernment of punjabharmeet sandhulatestLok Insaaf PartyludhianaMLAMP Patialapanjab jamhuri gathjodParkash Singh BadalPatila MP Dr Dharmvi GandhiPDApoliticanpoliticspunjabPunjab Democratic Alliancepunjab ekta partyPunjab governmentPunjab munchpunjab policeRakesh Pandeyranjit singh brahmpuraRavneet Bitusewa singh sekhwansgpcshiromani akali dalsikh communitysimarjit bainsSukhbir BadalSukhbir Singh BadalSukhpal KhairaSukhpal Khehrasukhpal singh khairaTaksali akali dalvirsa singh valtoha Share This Article Facebook X Whatsapp Whatsapp Telegram Copy Link Print Leave a Comment Leave a Comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment. ADVT