ਸਿਆਸਤਸਿੱਖ ਭਾਈਚਾਰਾਪੰਜਾਬ ਬਾਦਲ ਆਪਣੇ ਪਾਪ ਛਪਾਉਣ ਲਈ ਐਸਆਈਟੀ ਦੀ ਕਾਰਗੁਜ਼ਾਰੀ ‘ਤੇ ਉਂਗਲ ਚੁੱਕ ਰਿਹੈ : ਬੀਰਦਵਿੰਦਰ Last updated: 2019/04/07 at 2:38 PM TeamGlobalPunjab Share 2 Min Read SHARE ਨੂਰਪੁਰਬੇਦੀ : ਇੱਕ ਪਾਸੇ ਜਿੱਥੇ ਚੋਣਾਂ ਦਾ ਮਹੌਲ ਹੈ ਉੱਥੇ ਦੂਜੇ ਪਾਸੇ ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀ ਕਾਂਡਾਂ ਦੀ ਜਾਂਚ ਕਰ ਰਹੀ ਟੀਮ ਐਸਆਈਟੀ ਵੱਲੋਂ ਵੀ ਹਰ ਦਿਨ ਨਵੇਂ ਖੁਲਾਸੇ ਕੀਤੇ ਜਾ ਰਹੇ ਹਨ। ਇਸੇ ਮਹੌਲ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਸਆਈਟੀ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜ੍ਹੇ ਕਰਕੇ ਚੋਣ ਕਮਿਸ਼ਨ ਕੋਲ ਐਸਆਈਟੀ ਮੈਂਬਰ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸ਼ਿਕਾਇਤ ਵੀ ਕੀਤੀ ਗਈ ਹੈ। ਜਿਸ ਬਾਰੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਦੇ ਮੈਂਬਰ ਬੀਰਦਵਿੰਦਰ ਸਿੰਘ ਨੇ ਚਟਕਾਰਾ ਲੈਂਦਿਆਂ ਦੋਸ਼ ਲਾਏ ਹਨ ਕਿ ਬਾਦਲ ਐਸਆਈਟੀ ਵੱਲੋਂ ਨਿਰਪੱਖ ਜਾਂਚ ਤੋਂ ਡਰ ਕੇ ਆਪਣੇ ਪਾਪਾਂ ਨੂੰ ਛਪਾਉਣ ਲਈ ਇਸ ਜਾਂਚ ਏਜੰਸੀ ਕਾਰਗੁਜ਼ਾਰੀ ‘ਤੇ ਹੀ ਸਵਾਲ ਖੜ੍ਹੇ ਕਰ ਰਹੇ ਹਨ। ਬੀਰਦਵਿੰਦਰ ਦਾ ਕਹਿਣਾ ਹੈ ਕਿ ਜੇ ਉਹ ਸੱਚੇ ਹਨ ਤਾਂ ਇਸ ਤਫਤੀਸ਼ ਦਾ ਸਾਹਮਣਾ ਕਰਨ। ਬੀਰਦਵਿੰਦਰ ਸਿੰਘ ਨੇ ਇਸ ਮੌਕੇ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ‘ਤੇ ਵੀ ਖੂਬ ਸਿਆਸੀ ਵਾਰ ਕੀਤੇ। ਉਨ੍ਹਾਂ ਕਿਹਾ ਕਿ ਪ੍ਰੋ : ਚੰਦੂਮਾਜਰਾ ਵੱਲੋਂ ਐਮ ਪੀ ਕੋਟੇ ‘ਚ ਮਿਲਣ ਵਾਲੇ ਫੰਡਾਂ ਦੀ ਦੁਰਵਰਤੋਂ ਕੀਤੀ ਗਈ ਹੈ ਤੇ ਇਸ ਸਬੰਧੀ ਉਹ ਜਾਂਚ ਕਰਵਾਉਣਗੇ। ਬੀਰਦਵਿੰਦਰ ਨੇ ਕਿਹਾ ਕਿ ਚੰਦੂਮਾਜਰਾ ਨੇ ਅਨੰਦਪੁਰ ਸਾਹਿਬ ਵਰਗੇ ਪਵਿੱਤਰ ਹਲਕੇ ਦੇ ਲੋਕਾਂ ਨਾਲ ਖਿਲਵਾੜ ਕੀਤੀ ਹੈ ਤੇ ਇਸ ਦਾ ਸਬਕ ਚੰਦੂਮਾਜਰਾ ਨੂੰ ਲੋਕਾਂ ਵੱਲੋਂ ਆਉਂਦੀਆਂ ਲੋਕ ਸਭਾ ਚੋਣਾਂ ‘ਚ ਸਿਖਾਇਆ ਜਾਵੇਗਾ। ਬੀਰਦਵਿੰਦਰ ਨੇ ਦੋਸ਼ ਲਾਉਂਦਿਆਂ ਕਿਹਾ ਕਿ ਬਾਦਲਾਂ ਨੇ ਪਿਛਲੇ 10 ਸਾਲਾਂ ‘ਚ ਪੰਜਾਬ ਦੀ ਜਨਤਾ ਨੂੰ ਰੱਜ ਕੇ ਲੁੱਟਿਆ ਹੈ। TAGGED: aam aadmi party, aam aadmi party punjab, Akali Dal Taksali, amrarinder singh raja, arvind kejriwal, bains brothers, Balwinder Singh Bains, bhagwant mann, Captain Amarinder Singh, dr. dharmvir gandhi, Dr. Rattan Singh Ajnala, government of punjab, harmeet sandhu, latest, Lok Insaaf Party, ludhiana, MLA, MP Patiala, panjab jamhuri gathjod, Parkash Singh Badal, Patila MP Dr Dharmvi Gandhi, PDA, politican, politics, punjab, Punjab Democratic Alliance, punjab ekta party, Punjab government, Punjab munch, punjab police, Rakesh Pandey, ranjit singh brahmpura, Ravneet Bitu, sewa singh sekhwan, sgpc, shiromani akali dal, sikh community, simarjit bains, Sukhbir Badal, Sukhbir Singh Badal, Sukhpal Khaira, Sukhpal Khehra, sukhpal singh khaira, Taksali akali dal, virsa singh valtoha TeamGlobalPunjab April 7, 2019 Share this Article Facebook Twitter Whatsapp Whatsapp Telegram Copy Link Print Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.