ਚੰਡੀਗੜ੍ਹ ਦੀ ‘ਹੱਲਾ ਬੋਲ’ ਰੈਲੀ ‘ਚ ਰਾਕੇਸ਼ ਟਿਕੈਤ ਦੀਆਂ ਕੇਂਦਰ ਸਰਕਾਰ ਨੂੰ ਖ਼ਰੀਆਂ-ਖ਼ਰੀਆਂ

TeamGlobalPunjab
2 Min Read

ਚੰਡੀਗੜ੍ਹ : ‘ਹੱਲਾ ਬੋਲ’ ਰੈਲੀ ਲਈ ਚੰਡੀਗੜ੍ਹ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਮੰਚ ਤੋਂ ਕੇਂਦਰ ਸਰਕਾਰ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨ ਵਾਪਸ ਲੈਣੇ ਹੀ ਹੋਣਗੇ ।

ਇਸ ਤੋਂ ਪਹਿਲਾਂ ਉਨ੍ਹਾਂ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਇੱਕ ਵਿਚਾਰਧਾਰਕ ਕ੍ਰਾਂਤੀ ਹੈ ਅਤੇ ਇਹ ਕ੍ਰਾਂਤੀ ਇਸ ਤਰ੍ਹਾਂ ਦਬਾਈ ਨਹੀਂ ਜਾ ਸਕਦੀ।

ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਟਿਕੈਤ ਨੇ ਕਿਹਾ, ਮੋਦੀ ਸਰਕਾਰ ਕੰਪਨੀਆਂ ਦੁਆਰਾ ਚਲਾਈ ਜਾ ਰਹੀ ਹੈ, ਇਸੇ ਲਈ 9 ਮਹੀਨਿਆਂ ਬਾਅਦ ਵੀ ਕੋਈ ਵੀ ਕਿਸਾਨਾਂ ਨਾਲ ਗੱਲ ਕਰਨ ਲਈ ਤਿਆਰ ਨਹੀਂ ਹੈ। ਰੇਲਵੇ, ਸਟੇਡੀਅਮ ਆਦਿ ਨੂੰ ਵੇਚਿਆ ਜਾ ਰਿਹਾ ਸੀ, ਜੋ ਕਿ ਚੰਗਾ ਨਹੀਂ ਹੈ ।

ਆਪਣੀ ਗੱਲਬਾਤ ਵਿੱਚ ਸਰਕਾਰ ਨੂੰ ਤਾਲਿਬਾਨੀ ਕਰਾਰ ਦਿੰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਗੰਨੇ ਦੇ ਰੇਟ ਵਿੱਚ 5 ਪੈਸੇ ਪ੍ਰਤੀ ਕਿਲੋ ਦਾ ਵਾਧਾ ਨਾਕਾਫ਼ੀ ਸੀ। ਉਨ੍ਹਾਂ ਕਿਹਾ ਕਿ 1 ਜਨਵਰੀ ਤੋਂ ਫਸਲ ਦੁੱਗਣੇ ਰੇਟ ‘ਤੇ ਵੇਚੀ ਜਾਵੇਗੀ। ਇਸਦੇ ਨਾਲ ਹੀ ਉਨ੍ਹਾਂ ਨੇ 5 ਸਤੰਬਰ ਨੂੰ ਮੁਜ਼ੱਫਰਨਗਰ ਵਿੱਚ ਹੋਣ ਵਾਲੀ ਕਿਸਾਨ ਮਹਾਪੰਚਾਇਤ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।

- Advertisement -

ਦੂਜੇ ਪਾਸੇ ਕਿਸਾਨ ਆਗੂ ਗੁਰਨਾਮ ਸਿੰਘ ਝੜੂਨੀ ਵੱਲੋਂ ਚੋਣਾਂ ਲੜਨ ਦੇ ਮਾਮਲੇ ‘ਤੇ ਟਿਕੈਤ ਨੇ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਫ਼ੈਸਲਾ ਹੈ।

 ਟਿਕੈਤ ਨੇ ਕਿਹਾ ਕਿ ਕਿਸਾਨ ਸੰਘਰਸ਼ ਨੂੰ ਹੋਰ ਮਜ਼ਬੂਤੀ ਦੇਣ ਵਾਸਤੇ 5 ਸਤੰਬਰ ਨੂੰ ਮੁਜ਼ੱਫਰ ਨਗਰ ਵਿੱਚ ਮਹਾ ਕਿਸਾਨ ਪੰਚਾਇਤ ਕੀਤੀ ਜਾਵੇਗੀ।

ਦੱਸ ਦੇਈਏ ਕਿ ਕਿਸਾਨਾਂ ਦੀ ਹੱਲਾ ਬੋਲ ਰੈਲੀ ਚੰਡੀਗੜ੍ਹ ਦੇ ਸੈਕਟਰ -25 ਸਥਿਤ ਰੈਲੀ ਗਰਾਊਂਡ ਵਿੱਚ ਕੀਤੀ ਗਈ। ਸੰਯੁਕਤ ਕਿਸਾਨ ਮੋਰਚਾ ਦੇ ਮੁੱਖ ਬੁਲਾਰੇ ਰਾਕੇਸ਼ ਟਿਕੈਤ ਪਹਿਲੀ ਵਾਰ ਅਜਿਹੀ ਰੈਲੀ ਨੂੰ ਸੰਬੋਧਨ ਕਰਨ ਲਈ ਚੰਡੀਗੜ੍ਹ ਪਹੁੰਚੇ। ਇਸ ਤੋਂ ਇਲਾਵਾ ਸ਼ਹਿਰ ਦੇ ਮਟਕਾ ਚੌਕ ਵਿਖੇ ਪਿਛਲੇ 8 ਮਹੀਨਿਆਂ ਤੋਂ ਕਿਸਾਨਾਂ ਦੀ ਸਹਾਇਤਾ ਕਰ ਰਹੇ 84 ਸਾਲਾ ਬਾਬਾ ਲਾਭ ਸਿੰਘ ਨਿਹੰਗ ਨੇ ਵੀ ਰੈਲੀ ਵਿੱਚ ਹਿੱਸਾ ਲਿਆ।

Share this Article
Leave a comment