ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਕੋਰੋਨਾਵਾਇਰਸ ਦੇ ਮੱਦੇਨਜਰ ਯੂਰਪ ਤੋਂ ਅਮਰੀਕਾ ਆਉਣ ਵਾਲੇ ਯਾਤਰੀਆਂ ‘ਤੇ ਅਗਲੇ 30 ਦਿਨ ਤੱਕ ਲਈ ਰੋਕ ਲਗਾ ਦਿੱਤੀ ਹੈ ਪਰ ਬ੍ਰਿਟੇਨ ਨੂੰ ਇਸ ਤੋਂ ਛੋਟ ਦਿੱਤੀ ਹੈ। ਅਮਰੀਕਾ ਵਿੱਚ ਵਾਇਰਸ ਦੇ ਕਹਿਰ ਨੇ 37 ਲੋਕਾਂ ਦੀ ਜਾਨ ਲੈ ਲਈ ਹੈ ਅਤੇ 1,300 ਤੋਂ ਜ਼ਿਆਦਾ ਪੀੜਤ ਹਨ। ਵ੍ਹਾਈਟ ਹਾਊਸ ਦੇ ਆਪਣੇ ਓਵਲ ਦਫਤਰ ਤੋਂ ਟੀਵੀ ‘ਤੇ ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਨਵੇਂ ਨਿਯਮ ਸ਼ੁੱਕਰਵਾਰ ਅੱਧੀ ਰਾਤ ਤੋਂ ਪ੍ਰਭਾਵ ਵਿੱਚ ਆਉਣਗੇ ਅਤੇ ਕਈ ਸਕਰੀਨਿੰਗ ‘ਚੋਂ ਨਿਕਲਣ ਤੋਂ ਬਾਅਦ ਅਮਰੀਕੀਆਂ ਨੂੰ ਆਪਣੇ ਦੇਸ਼ ਪਰਤਣ ਦੀ ਛੋਟ ਹੋਵੇਗੀ।
ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਕੋਰੋਨਾਵਾਇਰਸ ਦੇ ਕਹਿਰ ਨੂੰ ਰੋਕਣ ਲਈ ਜਿਵੇਂ ਕਦਮ ਚੁੱਕੇ ਹਨ, ਉਸੇ ਤਰਾਂ ਹੀ ਸਾਵਧਾਨੀ ਉਪਾਅ ਕਰਨ ਵਿੱਚ ਯੂਰੋਪੀ ਸੰਘ ਨਾਕਾਮ ਰਿਹਾ। ਟਰੰਪ ਨੇ ਕਿਹਾ ਕਿ ਉਹ ਚੀਨ ਅਤੇ ਦੱਖਣੀ ਕੋਰੀਆ ਵਿੱਚ ਹਾਲਾਤ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਨੇ ਨਾਗਰਿਕਾਂ ਨੂੰ ਗੈਰ ਜ਼ਰੂਰੀ ਯਾਤਰਾ ‘ਤੇ ਨਾਂ ਜਾਣ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਸਾਫ਼ – ਸਫਾਈ ਦਾ ਧਿਆਨ ਰੱਖਣ, ਹੱਥ ਧੋਣ ਅਤੇ ਭੀੜ ਵਾਲੀ ਥਾਵਾਂ ‘ਤੇ ਜਾਣ ਤੋਂ ਬਚਣ ਨੂੰ ਕਿਹਾ ਹੈ ਤਾਂਕਿ ਸੰਕਰਮਣ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਕੋਵਿਡ-19 ਸੰਕਰਮਣ ਦੁਨੀਆ ਦੇ 107 ਦੇਸ਼ਾਂ ਵਿੱਚ ਫੈਲ ਚੁੱਕਿਆ ਹੈ ਅਤੇ ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਮਹਾਮਾਰੀ ਐਲਾਨ ਦਿੱਤਾ ਹੈ। ਟਰੰਪ ਨੇ ਕਿਹਾ, ਇਹ ਆਰਥਿਕ ਸੰਕਟ ਨਹੀਂ ਹੈ, ਇਹ ਅਸਥਾਈ ਹੈ, ਜਿਸ ‘ਤੇ ਅਸੀ ਜਿੱਤ ਹਾਸਲ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀ ਅਮਰੀਕੀ ਲੋਕਾਂ ਨੂੰ ਬਚਾਉਣ ਲਈ ਸਮੂਹ ਸਰਕਾਰ ਅਤੇ ਨਿੱਜੀ ਸੈਕਟਰ ਦੀ ਪੂਰੀ ਤਾਕਤ ਲਗਾ ਰਹੇ ਹਾਂ।
ਟਰੰਪ ਨੇ ਕਿਹਾ ਕਿ ਅਸੀ ਇਸ ਵੇਲੇ ਇੱਕ ਹਾਂ, ਅਸੀ ਰਾਜਨੀਤੀ ਨਹੀਂ ਕਰਾਂਗੇ, ਪੱਖਪਾਤ ਨੂੰ ਬੰਦ ਕਰਾਂਗੇ ਅਤੇ ਇੱਕ ਰਾਸ਼ਟਰ ਅਤੇ ਇੱਕ ਪਰਿਵਾਰ ਦੇ ਰੂਪ ਵਿੱਚ ਇੱਕਜੁਟ ਹੋਵਾਂਗੇ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਨਾਗਰਿਕਾਂ ਨੂੰ ਕੋਰੋਨਾਵਾਇਰਸ ਤੋਂ ਬਚਾਉਣ ਲਈ ਸਿਖਰ ਸਰਕਾਰੀ ਸਿਹਤ ਪੇਸ਼ੇਵਰਾਂ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਯੂਰੋਪ ਤੋਂ ਅਮਰੀਕਾ ਦੀ ਯਾਤਰਾ ਕਰਨ ਵਾਲਿਆਂ ‘ਤੇ ਰੋਕ ਲਗਾਉਣ ਦੇ ਫ਼ੈਸਲਾ ਲਿਆ ਹੈ।
— Donald J. Trump (@realDonaldTrump) March 12, 2020