ਸੋਸ਼ਲ ਮੀਡੀਆ ‘ਤੇ ਮਿਲਖਾ ਸਿੰਘ ਦੇ ਦੇਹਾਂਤ ਸੰਬੰਧੀ ਉੱਡੀਆਂ ਅਫਵਾਹਾਂ, ਡਾਕਟਰਾਂ ਨੇ ਹਾਲਤ ‘ਚ ਸੁਧਾਰ ਦੀ ਕੀਤੀ ਪੁਸ਼ਟੀ

TeamGlobalPunjab
2 Min Read

ਚੰਡੀਗੜ੍ਹ: ਸੋਸ਼ਲ ਮੀਡੀਆ ‘ਤੇ ਅਕਸਰ ਹੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਅਫਵਾਹਾਂ ਫੈਲਾਈਆਂ ਜਾਂਦੀਆਂ ਹਨ ਅਤੇ ਕਈ ਵਾਰ ਲੋਕਾਂ ਵਲੋਂ ਵੀ ਸੱਚ ਮਨ ਲਿਆ ਜਾਂਦਾ ਹੈ। ਉਥੇ ਹੀ ਜਿਨ੍ਹਾਂ ਬਾਰੇ ਇਹ ਅਫਵਾਹਾਂ ਹੁੰਦੀਆਂ ਹਨ, ਉਨ੍ਹਾਂ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।  ਸੋਸ਼ਲ ਮੀਡੀਆ ‘ਤੇ ਮਿਲਖਾ ਸਿੰਘ ਦੇ ਦੇਹਾਂਤ ਸੰਬੰਧੀ ਵੀ ਇੱਕ ਅਫਵਾਹ ਵਾਇਰਲ ਹੋ ਗਈ।

ਦੱਸ ਦੇਈਏ ਕੋਰੋਨਾ ਪਾਜ਼ੀਟਿਵ ਹੋਣ ਕਰਕੇ ਮਿਲਖਾਂ ਸਿੰਘ ਦਾ ਇਲਾਜ ਪੀਜੀਆਈ ਚਲ ਰਿਹਾ ਹੈ।  ਡਾਕਟਰਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹੁਣ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਹ ਬਿਹਤਰ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੂੰ ਅਜੇ ਵੀ ਆਕਸੀਜਨ ਲਾਈ ਹੋਈ ਹੈ। ਪੀਜੀਆਈ ਦੇ ਤਿੰਨ ਡਾਕਟਰਾਂ ਦੀ ਟੀਮ ਵੱਲੋਂ ਮਿਲਖਾ ਸਿੰਘ ਦੀ ਸਿਹਤ ’ਤੇ ਨੇੜਿਉਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਮਿਲਖਾ ਸਿੰਘ ਦੀ ਸਿਹਤ ਨੂੰ ਲੈ ਕੇ ਫੈਲੀਆਂ ਅਫ਼ਵਾਹਾਂ ’ਤੇ ਯਕੀਨ ਨਾ ਕਰਨ ਲਈ ਕਿਹਾ।

ਖੇਡ ਮੰਤਰੀ ਕਿਰਨ ਰੀਜਿਜੂ ਨੇ ਮਿਲਖਾ ਸਿੰਘ ਦੀ ਸਿਹਤਯਾਬੀ ਦੀ ਕਾਮਨਾ ਕਰਦਿਆਂ ਅਫ਼ਵਾਹਾਂ ਨੂੰ ਖਾਰਜ ਕੀਤਾ ਹੈ। ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਮਿਲਖਾ ਸਿੰਘ ਦਾ ਅੱਜ ਦੇਹਾਂਤ ਹੋਣ ਦੀਆਂ ਖਬਰਾਂ ਆਈਆਂ ਸਨ ਜੋ ਗਲਤ ਹਨ।ਉਥੇ ਹੀ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ  ਉਡਣ ਸਿੱਖ ਮਿਲਖਾ ਸਿੰਘ ਦੇ ਪੁੱਤਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਕੈਪਟਨ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਵੀਡੀਓ ਵੀ ਸ਼ੇਅਰ ਕੀਤੀ, ਜਿਸ ਵਿੱਚ ਉਹ ਕੋਰੋਨਾ ਕਰਕੇ ਆਈਸੀਯੂ ਵਿੱਚ ਭਰਤੀ ਮਿਲਖਾ ਸਿੰਘ ਦਾ ਹਾਲ-ਚਾਲ ਪੁੱਛ ਰਹੇ ਹਨ।

- Advertisement -

Share this Article
Leave a comment