ਵੋਟਿੰਗ ਤੋਂ ਠੀਕ ਪਹਿਲਾਂ NIA ਨੂੰ ਮਿਲੀ ਵੱਡੀ ਸਫਲਤਾ, ਅਲਕਾਇਦਾ ਦਾ ਇੱਕ ਅੱਤਵਾਦੀ ਗ੍ਰਿਫਤਾਰ

TeamGlobalPunjab
3 Min Read

ਲਖਨਊ- ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ 10 ਜਨਵਰੀ ਨੂੰ ਪਹਿਲੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੂੰ ਵੱਡੀ ਸਫ਼ਲਤਾ ਮਿਲੀ ਹੈ ਅਤੇ ਏਜੰਸੀ ਨੇ ਵੋਟਿੰਗ ਤੋਂ ਠੀਕ ਪਹਿਲਾਂ ਅਲਕਾਇਦਾ ਨਾਲ ਜੁੜੇ ਇੱਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਗ੍ਰਿਫਤਾਰ ਅੱਤਵਾਦੀ ਤੌਹੀਦ ਅਹਿਮਦ ਸ਼ਾਹ ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲੇ ਦਾ ਨਿਵਾਸੀ ਹੈ ਅਤੇ ਉਸ ‘ਤੇ ਲਖਨਊ ‘ਚ ਆਈਈਡੀ ਧਮਾਕੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਅੱਤਵਾਦੀ ਅਲ-ਕਾਇਦਾ ਨਾਲ ਜੁੜਿਆ ਹੋਇਆ ਹੈ।

ਗ੍ਰਿਫਤਾਰ ਕੀਤਾ ਗਿਆ ਸ਼ੱਕੀ ਅੱਤਵਾਦੀ ਤੌਹੀਦ ਅਹਿਮਦ ਸ਼ਾਹ ਅੰਸਾਰ ਗਜਵਤੁਲ ਹਿੰਦ ਦੇ ਨਾਂ ‘ਤੇ ਅੱਤਵਾਦੀ ਹਮਲੇ ਕਰਨ ਲਈ ਨੌਜਵਾਨਾਂ ਦੀ ਭਰਤੀ ਕਰ ਰਿਹਾ ਸੀ। ਅੰਸਾਰ ਗ਼ਜ਼ਵਾਤੁਲ ਹਿੰਦ ਅਲ ਕਾਇਦਾ ਨਾਲ ਜੁੜਿਆ ਇੱਕ ਅੱਤਵਾਦੀ ਸੰਗਠਨ ਹੈ। ਤੌਹੀਦ ਇਸ ਪੂਰੀ ਭਰਤੀ ਪ੍ਰਕਿਰਿਆ ਦਾ ਮਾਸਟਰਮਾਈਂਡ ਸੀ ਅਤੇ ਉਹ ਉੱਤਰ ਪ੍ਰਦੇਸ਼ ਵਿੱਚ ਅੱਤਵਾਦੀ ਹਮਲੇ ਕਰਨ ਲਈ ਹਥਿਆਰ, ਗੋਲਾ ਬਾਰੂਦ ਅਤੇ ਵਿਸਫੋਟਕ ਸਮੱਗਰੀ ਖਰੀਦਦਾ ਸੀ।

ਇਸ ਮਾਮਲੇ ਵਿੱਚ ਯੂਪੀ ਏਟੀਐਸ ਨੇ 11 ਜੁਲਾਈ 2021 ਨੂੰ ਲਖਨਊ ਦੇ ਗੋਮਤੀ ਨਗਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਸੀ। ਇਸ ਮਾਮਲੇ ਵਿੱਚ 5 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਖ਼ਿਲਾਫ਼ 5 ਜਨਵਰੀ 2022 ਨੂੰ ਚਾਰਜਸ਼ੀਟ ਵੀ ਦਾਖ਼ਲ ਕੀਤੀ ਗਈ ਸੀ।

ਦੂਜੇ ਪਾਸੇ ਜੰਮੂ-ਕਸ਼ਮੀਰ ‘ਚ ਪੁਲਿਸ ਅਤੇ ਸੁਰੱਖਿਆ ਬਲ ਲਗਾਤਾਰ ਅੱਤਵਾਦੀਆਂ ਦਾ ਮੂੰਹ ਚਿੜਾ ਰਹੇ ਹਨ ਅਤੇ ਉਨ੍ਹਾਂ ਦੀ ਹਰ ਸਾਜ਼ਿਸ਼ ਨੂੰ ਨਾਕਾਮ ਕਰਨ ਲਈ ਪੁਲਿਸ ਦਿਨ-ਰਾਤ ਆਪਰੇਸ਼ਨ ਆਲ ਆਊਟ ਚਲਾ ਰਹੀ ਹੈ। ਇਸ ਦੌਰਾਨ, ਪੁਲਿਸ ਨੇ ਅਨੰਤਨਾਗ ਅਤੇ ਸਿਰਗੁਫਵਾੜਾ ਵਿਚ ਦੋ-ਦੋ ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ 3 ਹਾਈਬ੍ਰਿਡ ਅੱਤਵਾਦੀਆਂ ਸਮੇਤ 11 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੇ ਕਬਜ਼ੇ ‘ਚੋਂ ਪੁਲਿਸ ਨੇ ਹਥਿਆਰਾਂ ਸਮੇਤ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਹੈ।

ਸਰਗੁਫਵਾੜਾ ‘ਚ ਸੁਰੱਖਿਆ ਬਲਾਂ ਨੇ ਚੈਕਿੰਗ ਪੁਆਇੰਟ ‘ਤੇ ਚੈਕਿੰਗ ਦੌਰਾਨ ਇੱਕ ਬਾਈਕ ਸਵਾਰ ਨੂੰ ਰੋਕਿਆ। ਫਿਰ ਬਾਈਕ ‘ਤੇ ਸਵਾਰ ਤਿੰਨੇ ਅੱਤਵਾਦੀ ਭੱਜਣ ਲੱਗੇ ਪਰ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਫੜ ਲਿਆ। ਜਾਂਚ ਦੌਰਾਨ ਪੁਲਿਸ ਨੂੰ ਉਨ੍ਹਾਂ ਕੋਲੋਂ ਦੋ ਮੇਡ ਇਨ ਚਾਈਨਾ ਪਿਸਤੌਲ ਬਰਾਮਦ ਹੋਏ। ਇਸ ਤੋਂ ਇਲਾਵਾ ਉਨ੍ਹਾਂ ਕੋਲੋਂ ਮੈਗਜ਼ੀਨ ਅਤੇ ਕਾਰਤੂਸ ਵੀ ਮਿਲੇ ਹਨ। ਇਨ੍ਹਾਂ ਤਿੰਨਾਂ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਦੋ ਹੋਰ ਅੱਤਵਾਦੀਆਂ ਨੂੰ ਫੜਿਆ ਗਿਆ। ਇਸ ਕਾਰਨ ਪੁਲਿਸ ਨੇ ਬਿਜਬੇਹਾੜਾ ਵਿੱਚ ਇੱਕ ਹੋਰ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ 6 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਜੋ ਜੈਸ਼ ਦੇ ਅੱਤਵਾਦੀ ਸੰਗਠਨ ਕੇ.ਐਫ.ਐਫ ਨਾਲ ਜੁੜੇ ਹੋਏ ਹਨ।

Share This Article
Leave a Comment