Breaking News

ਧਾਰਮਿਕ ਆਜ਼ਾਦੀ ‘ਚ ਕਟੌਤੀ ਕਰ ਦਸਤਾਰਧਾਰੀ ਸਿੱਖਾਂ ਨੂੰ ਵੀ ਪਾਉਣਾ ਪਏਗਾ ਹੈਲਮੇਟ: ਕੋਰਟ

ਜਰਮਨੀ ਦੇ ਲਾਈਪਜਿਗ ਸ਼ਹਿਰ ‘ਚ ਸਥਿਤ ਅਦਾਲਤ ਨੇ 4 ਜੁਲਾਈ ਨੂੰ ਸਿੱਖ ਡਰਾਈਵਰਾਂ ਲਈ ਇੱਕ ਮਹੱਤਵਪੂਰਨ ਫੈਸਲਾ ਜਾਰੀ ਕੀਤਾ। ਜਰਮਨੀ ਦੇ ਦੱਖਣ ‘ਚ ਸਥਿਤ ਕੋਂਸਟਾਂਸ ਸ਼ਹਿਰ ਨੇ 2013 ਵਿੱਚ ਇਕ ਸਿੱਖ ਨੂੰ ਬਿਨ੍ਹਾਂ ਹੈਲਮਟ ਦੇ ਦਸਤਾਰਧਾਰੀ ਸਿੱਖ ਨੂੰ ਮੋਟਰਸਾਈਕਲ ਚਲਾਉਣ ਦਾ ਅਧਿਕਾਰ ਦੇਣ ਤੋਂ ਮਨਾ ਕਰ ਦਿੱਤਾ ਗਿਆ।

ਫਿਰ ਇਸ ਫੈਸਲੇ ਨੂੰ ਪ੍ਰਸ਼ਾਸਕੀ ਮਾਮਲਿਆਂ ਦੀ ਉੱਚ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਸੀ। ਅਦਾਲਤ ਨੇ ਕਿਹਾ ਕਿ ਹੈਲਮੇਟ ਪਾਉਣਾ ਸਿਰਫ ਡਰਾਈਵਰ ਦੀ ਹੀ ਨਹੀਂ, ਸਗੋਂ ਦੂਜਿਆਂ ਦੀ ਸੁਰੱਖਿਆ ਲਈ ਵੀ ਜ਼ਰੂਰੀ ਹੈ।

ਅਪੀਲਕਰਤਾ ਨੇ ਕਿਹਾ ਸੀ ਕਿ ਹੈਲਮੇਟ ਪਾ ਕੇ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਦੀ ਉਲੰਘਣਾ ਹੁੰਦੀ ਹੈ। ਇਸ ‘ਤੇ ਜੱਜ ਨੇ ਕਿਹਾ ਕਿ ਉਨ੍ਹਾਂ ਨੂੰ ਧਾਰਮਿਕ ਆਜ਼ਾਦੀ ਵਿੱਚ ਕਟੌਤੀ ਕਰਨੀ ਪਵੇਗੀ ਕਿਉਂਕਿ ਇਹ ਦੂਜਿਆਂ ਦੇ ਅਧਿਕਾਰਾਂ ਦੇ ਹੱਕ ਵਿੱਚ ਹੈ।

ਉੱਥੇ ਹੀ ਭਾਰਤ, ਪਾਕਿਸਤਾਨ, ਯੂਨਾਈਟਿਡ ਕਿੰਗਡਮ, ਅਮਰੀਕਾ, ਕੈਨੇਡਾ ਤੇ ਆਸਟਰੇਲੀਆ ਵਿੱਚ ਪਗੜੀਧਾਰੀ ਸਿੱਖਾਂ ਨੂੰ ਦੋਪਹੀਆ ਵਾਹਨ ਚਲਾਉਣ ਵੇਲੇ ਹੈਲਮੈਟ ਪਾਉਣ ਤੋਂ ਛੋਟ ਦਿੱਤੀ ਗਈ ਹੈ।

Check Also

ਚੀਨ ‘ਚ ਕੋਰੋਨਾ ਦੀ ਨਵੀਂ ਲਹਿਰ ਦਾ ਖਤਰਾ, ਹਰ ਹਫਤੇ ਸਾਢੇ 6 ਲੱਖ ਲੋਕ ਹੋ ਸਕਦੇ ਸ਼ਿਕਾਰ!

ਨਿਊਜ਼ ਡੈਸਕ: ਚੀਨ ‘ਚ ਕੋਰੋਨਾ ਦੀ ਲਹਿਰ ਮੁੜ ਦਸਤਕ ਦੇ ਸਕਦੀ ਹੈ ਅਤੇ ਇਹ ਲਹਿਰ …

Leave a Reply

Your email address will not be published. Required fields are marked *