ਬੇਅਦਬੀ ਮਾਮਲੇ ਨਹੀਂ ਹੋਣਗੇ ਪੰਜਾਬ ਪੁਲਿਸ ਦੇ ਹਵਾਲੇ? ਆਹ ਦੇਖੋ ਸੀਬੀਆਈ ਨੇ ਅਦਾਲਤ ਅਦਾਲਤ ‘ਚ ਕਰ ਤਾ ਨਵਾਂ ਖੁਲਾਸਾ !

TeamGlobalPunjab
2 Min Read
ਚੰਡੀਗੜ੍ਹ : ਪੰਜਾਬ ਸਰਕਾਰ ਤੇ ਸੀਬੀਆਈ ਵਿਚਾਲੇ ਬੇਅਦਬੀ ਮਾਮਲਿਆਂ ਦੀ ਜਾਂਚ ਆਪ ਕਰਨ ਨੂੰ ਲੈਕੇ ਚੱਲ ਰਹੀ ਖਿੱਚੋ-ਤਾਣ ਹੁਣ ਆਪਣੀ ਚਰਮ ਸੀਮਾਂ ‘ਤੇ ਪਹੁੰਚ ਗਈ ਹੈ।  ਜਿੱਥੇ ਸੂਬਾ ਸਰਕਾਰ ਨੇ ਸੀਬੀਆਈ ਤੋਂ ਜਾਂਚ ਵਾਪਸ ਲੈਣ ਲਈ ਉਨ੍ਹਾਂ ਖਿਲਾਫ ਅਦਾਲਤੀ ਕਾਰਵਾਈ ਕਰਨ ਦੀ ਧਮਕੀ ਦੇ ਰੱਖੀ ਹੈ, ਉੱਥੇ ਇੰਝ ਜਾਪਦਾ ਹੈ ਕਿ ਸੀਬੀਆਈ ਵੀ ਕਿਸੇ ਹਾਲਤ ‘ਚ ਜਾਂਚ ਵਾਪਸ ਦੇਣ ਨੂੰ ਤਿਆਰ ਨਹੀਂ । ਅਜਿਹੇ ਵਿੱਚ ਹੁਣ ਸੀਬੀਆਈ ਨੇ ਆਪਣੀ ਰਣਨੀਤੀ ‘ਚ ਨਵਾਂ ਬਦਲਾਅ ਲਿਆਉਂਦਿਆਂ ਮੁਹਾਲੀ ਦੀ ਸੀਬੀਆਈ ਅਦਾਲਤ ‘ਚ ਇੱਕ ਅਰਜ਼ੀ ਦਾਇਰ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਵਿਭਾਗ ਦੀ ਜਿਹੜੀ ਟੀਮ ਪਹਿਲਾਂ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਸੀ, ਵਿਭਾਗ ਨੇ ਹੁਣ ਉਸ ਪੂਰੀ ਟੀਮ ਨੂੰ ਹੀ ਬਦਲ ਦਿੱਤਾ ਹੈ।
ਇਸ ਸਬੰਧ ਵਿੱਚ ਅੱਜ ਸੀਬੀਆਈ ਦੇ ਨਿਰਦੇਸ਼ਕ ਨੇ ਆਪ ਖੁਦ ਅਦਾਲਤ ਪੇਸ਼ ਹੋਕੇ ਦੱਸਿਆ ਕਿ ਹੁਣ ਪੀ ਚੱਕਰਵਤੀ ਦੀ ਅਗਵਾਈ ਵਾਲੀ ਟੀਮ ਦੀ ਜਗਾਹ ਡੀਐਸਪੀ ਅਨਿਲ ਯਾਦਵ ਦੀ ਅਗਵਾਈ ਨਵੀਂ ਟੀਮ ਇਨ੍ਹਾਂ ਮਾਮਲਿਆਂ ਦੀ ਮੁੜ ਜਾਂਚ ਕਰੇਗੀ। ਦੱਸ ਦੀਏ ਕਿ ਬੇਅਦਬੀ ਮਾਮਲਿਆਂ ਦੇ ਕੇਸਾਂ ‘ਚ ਗੋਰਾ ਅਤੇ ਰਣਜੀਤ ਨਾਮਕ ਸ਼ਿਕਾਇਤਕਰਤਾਵਾਂ ਨੇ ਸੀਬੀਆਈ ਵਲੋਂ ਕੀਤੀ ਗਈ ਜਾਂਚ ਬਾਰੇ ਅਦਾਲਤ ਨੂੰ ਦੱਸਿਆ ਸੀ ਕਿ ਉਹ ਇਸ ਜਾਂਚ ਤੋਂ ਖੁਸ਼ ਨਹੀ ਹਨ ਤੇ ਉਹ ਇਹ ਚਾਹੁੰਦੇ ਹਨ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਪੰਜਾਬ ਸਰਕਾਰ ਵਲੋਂ ਬਣਾਈ ਗਈ ਪੰਜਾਬ ਪੁਲਿਸ ਦੀ ਐਸਆਈਟੀ ਤੋਂ ਕਾਰਵਾਈ ਜਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਅਜਿਹਾ ਕੀ ਰਾਹ ਅਪਣਾਉਂਦੀ ਹੈ ਤਾਂਕਿ ਸੀਬੀਆਈ ਤੋਂ ਬੇਅਦਬੀ ਮਾਮਲਿਆਂ ਦੀ ਜਾਂਚ ਵਾਪਸ ਲਈ ਜਾ ਸਕੇ।

Share this Article
Leave a comment