Home / ਸੰਸਾਰ / ਇਹ ਬੱਚਾ 8 ਸਾਲ ਦੀ ਉਮਰ ਵਿੱਚ ਬਣਿਆ ਗ੍ਰੈਜੂਏਸਨ ਦਾ ਵਿਦਿਆਰਥੀ!

ਇਹ ਬੱਚਾ 8 ਸਾਲ ਦੀ ਉਮਰ ਵਿੱਚ ਬਣਿਆ ਗ੍ਰੈਜੂਏਸਨ ਦਾ ਵਿਦਿਆਰਥੀ!

ਜੇ ਤੁਸੀਂ ਸੋਸ਼ਲ ਮੀਡੀਆ ਅਤੇ ਆਨਲਾਈਨ ਗੇਮਾਂ ਨੂੰ ਪੜ੍ਹਾਈ ਦੇ ਰਾਹ ਵਿਚ ਰੁਕਾਵਟ ਸਮਝਦੇ ਹੋ, ਤਾਂ ਇਹ ਸ਼ਾਇਦ ਬਿਲਕੁਲ ਸਹੀ ਨਹੀਂ ਹੈ। ਘੱਟੋ ਘੱਟ ਉਸ ਘਟਨਾ ਨੂੰ ਦੇਖ ਕੇ ਤਾਂ ਇੰਝ ਹੀ ਲਗਦਾ ਹੈ ਜਿਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਨ। ਜੀ ਹਾਂ ਲੌਰੈਂਸ ਸਿਮੰਸ ਨਾਮਕ ਬੱਚਾ ਸਿਰਫ 9 ਸਾਲਾਂ ਦਾ ਹੈ ਅਤੇ ਉਹ ਸਭ ਤੋਂ ਛੋਟੀ ਉਮਰ ਵਿੱਚ ਕਿਸੇ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਵਾਲਾ ਬੱਚਾ ਹੈ। ਬੈਲਜੀਅਮ ਦੇ ਰਹਿਣ ਵਾਲੇ ਲਾਰੈਂਸ ਸਿਰਫ ਪੜ੍ਹਦਾ ਹੀ ਨਹੀਂ ਬਲਕਿ ਉਹ ਆਨਲਾਈਨ ਗੇਮਜ਼ ਵੀ ਖੇਡਦਾ ਹੈ। ਇਨ੍ਹਾਂ ਚੀਜ਼ਾਂ ਬਾਰੇ ਜਾਣ ਕੇ ਇਹ ਕਹਿਣਾ ਮੁਸ਼ਕਲ ਹੋ ਜਾਂਦਾ ਹੈ ਕਿ ਸੋਸ਼ਲ ਮੀਡੀਆ ਅਤੇ ਆਨਲਾਈਨ ਗੇਮਜ਼ ਪੜ੍ਹਾਈ ਵਿੱਚ ਰੁਕਾਵਟ ਪਾਉਂਦੀਆਂ ਹਨ।

ਰਿਪੋਰਟਾਂ ਮੁਤਾਬਿਕ ਲਾਰੈਂਸ ਦਾ ਜਨਮ ਬੇਲਿਜਅਮ ਵਿਖੇ ਹੋਇਆ ਸੀ। ਉਹ ਨੀਦਰਲੈਂਡ ਦੀ ਆਇੰਡਹੋਵਨ ਯੂਨੀਵਰਸਿਟੀ ਆਫ ਟੈਕਨਾਲਾਜੀ ਤੋਂ ਇਲੈਕਟ੍ਰਿਕਲ ਇੰਜਨੀਅਰਿੰਗ ਕਰ ਰਿਹਾ ਹੈ। ਜਾਣਕਾਰੀ ਮੁਤਾਬਿਕ ਉਸ ਨੇ ਇਸ ਕੋਰਸ ਵਿੱਚ 8 ਸਾਲ ਦੀ ਉਮਰ ਵਿੱਚ ਦਾਖਲਾ ਲਿਆ ਸੀ ਅਤੇ 10 ਮਹੀਨਿਆਂ ਵਿੱਚ ਉਹ ਤਿੰਨ ਸਾਲ ਦਾ ਪ੍ਰੋਗਰਾਮ ਤੈਅ ਕਰਨ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਜੇ ਸਭ ਕੁਝ ਠੀਕ ਚੱਲਦਾ ਹੈ ਅਤੇ ਉਹ ਦਿਮਾਗ ਨਾਲ ਜੁੜੇ ਬਿਜਲੀ ਦੇ ਚਿੱਪ ਨਾਲ ਸਬੰਧਤ ਆਪਣਾ ਅੰਤਮ ਪ੍ਰੋਜੈਕਟ ਪੂਰਾ ਕਰਦਾ ਹੈ, ਤਾਂ ਉਹ ਦਸੰਬਰ ਵਿਚ ਗ੍ਰੈਜੂਏਟ ਹੋ ਜਾਵੇਗਾ। ਯੂਨੀਵਰਸਿਟੀ ਦੇ ਇਕ ਬੁਲਾਰੇ ਨੇ ਕਿਹਾ ਕਿ ਲੌਰੇਂਸ ਸਾਲ ਦੇ ਅੰਤ ਤੱਕ ਗ੍ਰੈਜੂਏਟ ਹੋ ਜਾਵੇਗਾ ਕਿਉਂਕਿ ਉਹ ਅਜੇ ਵੀ ਟਰੈਕ ‘ਤੇ ਹੈ।

Check Also

ਸਿੱਖ ਐਮ.ਪੀ. ਤਨਮਨਜੀਤ ਢੇਸੀ ਨੇ ਯੂ.ਕੇ. ਚੋਣਾਂ ‘ਚ ਮੁੜ ਹਾਸਲ ਕੀਤੀ ਜਿੱਤ

ਲੰਦਨ: ਬਰਤਾਨੀਆ ਵਿੱਚ ਹੋਈਆਂ ਆਮ ਚੋਣਾਂ ‘ਚ ਤਨਮਨਜੀਤ ਸਿੰਘ ਢੇਸੀ ਨੇ ਇਸ ਵਾਰ ਫਿਰ ਆਪਣੀ …

Leave a Reply

Your email address will not be published. Required fields are marked *