ਇਮਰਾਨ ਖਾਨ ਨੂੰ ਇੱਕ ਹੋਰ ਝਟਕਾ! ਬੇਭਰੋਸਗੀ ਮਤੇ ‘ਤੇ ਵੋਟਿੰਗ ਤੋਂ ਪਹਿਲਾਂ 3 ਸਹਿਯੋਗੀ ਪਾਰਟੀਆਂ ਨੇ ਛੱਡ ਦਿੱਤਾ ਸਾਥ

TeamGlobalPunjab
2 Min Read

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਅਵਿਸ਼ਵਾਸ ਪ੍ਰਸਤਾਵ ਤੋਂ ਪਹਿਲਾਂ ਖਾਨ ਦੇ ਤਿੰਨ ਵੱਡੇ ਸਹਿਯੋਗੀ ਚਲੇ ਗਏ ਹਨ। ਹੁਣ ਇਹ ਪਾਰਟੀਆਂ ਪੀਐਮ ਖਾਨ ਨੂੰ ਸੱਤਾ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੀਆਂ ਵਿਰੋਧੀ ਪਾਰਟੀਆਂ ਨਾਲ ਹੱਥ ਮਿਲਾ ਸਕਦੀਆਂ ਹਨ। ਨੈਸ਼ਨਲ ਅਸੈਂਬਲੀ ਵਿੱਚ ਸਪੀਕਰ ਨੇ 25 ਮਾਰਚ ਨੂੰ ਹੇਠਲੇ ਸਦਨ ਦਾ ਸੈਸ਼ਨ ਬੁਲਾਇਆ ਹੈ।

ਇੱਕ ਨਿਊਜ਼ ਏਜੰਸੀ ਨੇ ਹੋਰ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਤਿੰਨ ਵੱਡੇ ਸਹਿਯੋਗੀਆਂ ਨੇ ਵਿਰੋਧੀ ਧਿਰ ਨਾਲ ਜਾਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵਿੱਚ ਮੁਤਾਹਿਦਾ ਕੌਮੀ ਮੂਵਮੈਂਟ ਪਾਕਿਸਤਾਨ, ਪਾਕਿਸਤਾਨ ਮੁਸਲਿਮ ਲੀਗ (ਕਿਊ) ਅਤੇ ਬਲੋਚਿਸਤਾਨ ਅਵਾਮੀ ਪਾਰਟੀ ਦੇ ਨਾਂ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਜਲਦੀ ਹੀ ਵਿਰੋਧੀ ਧਿਰ ਨਾਲ ਜਾਣ ਦਾ ਐਲਾਨ ਕਰ ਸਕਦੇ ਹਨ।

ਇਸ ਸਮੇਂ ਇਮਰਾਨ ਖਾਨ ਦੀ ਪਾਰਟੀ ਅੰਦਰੂਨੀ ਬਗਾਵਤ ਦਾ ਸਾਹਮਣਾ ਕਰ ਰਹੀ ਹੈ। ਨੈਸ਼ਨਲ ਅਸੈਂਬਲੀ ਦੇ ਮੈਂਬਰ (ਐਮਐਨਏ) ਪੀਟੀਆਈ ਛੱਡ ਰਹੇ ਹਨ ਅਤੇ ਵਿਰੋਧੀ ਪਾਰਟੀਆਂ ਨਾਲ ਹੱਥ ਮਿਲਾ ਰਹੇ ਹਨ। ਇਸ ਤੋਂ ਪਹਿਲਾਂ 24 ਸੰਸਦ ਮੈਂਬਰਾਂ ਨੇ ਬੇਭਰੋਸਗੀ ਮਤੇ ਦੇ ਸਮਰਥਨ ਵਿੱਚ ਵੋਟ ਪਾਉਣ ਦਾ ਐਲਾਨ ਕੀਤਾ ਸੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਤੋਂ ਦੂਰੀ ਬਣਾ ਲਈ ਸੀ।

ਪਾਕਿਸਤਾਨ ਵਿੱਚ ਵਿਰੋਧੀ ਪਾਰਟੀਆਂ ਨੇ 8 ਮਾਰਚ ਨੂੰ ਸਕੱਤਰੇਤ ਵਿੱਚ ਅਵਿਸ਼ਵਾਸ ਪ੍ਰਸਤਾਵ ਦਾਇਰ ਕੀਤਾ ਸੀ। ਵਿਰੋਧੀ ਧਿਰ ਨੂੰ ਉਮੀਦ ਹੈ ਕਿ ਉਹ ਖਾਨ ਨੂੰ ਸੱਤਾ ਤੋਂ ਲਾਂਭੇ ਕਰ ਦੇਣਗੇ। ਹਾਲਾਂਕਿ, ਪੀਐਮ ਨੇ ਵਿਰੋਧੀ ਧਿਰ ਨੂੰ ਚੇਤਾਵਨੀ ਵੀ ਦਿੱਤੀ ਹੈ। ਹਾਲਾਂਕਿ 342 ਮੈਂਬਰੀ ਵਿਧਾਨ ਸਭਾ ‘ਚ ਖਾਨ ਨੂੰ ਸਰਕਾਰ ਬਚਾਉਣ ਲਈ ਘੱਟੋ-ਘੱਟ 172 ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਹੈ। ਇੱਥੇ ਵਿਰੋਧੀ ਧਿਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਬੇਭਰੋਸਗੀ ਮਤਾ ਪਾਸ ਕਰਨ ਲਈ ਕਾਫੀ ਗਿਣਤੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment