ਜਾਣੋ Vitamin C ਦਾ ਸੇਵਨ ਸਰੀਰ ਲਈ ਕਿਵੇਂ ਹੋ ਸਕਦਾ ਹੈ ਨੁਕਸਾਨਦਾਇਕ

TeamGlobalPunjab
2 Min Read

ਨਿਊਜ਼ ਡੈਸਕ :  ਕੋਰੋਨਾ ਕਾਲ ਵਿਚਾਲੇ ਲੋਕ ਆਪਣੀ ਇਮਿਊਨਿਟੀ ਵਧਾਉਣ ਲਈ ਕਈ ਚੀਜ਼ਾਂ ਦਾ ਸੇਵਨ ਕਰ ਰਹੇ ਹਨ। ਖਾਸ ਤੌਰ ‘ਤੇ ਵਿਟਾਮਿਨ C ਅਤੇ ਜ਼ਿੰਕ ਦੀਆਂ ਗੋਲੀਆਂ, ਚਵਨਪਰਾਸ਼, ਕਾੜ੍ਹਾ ਆਦਿ ਦਾ ਜ਼ਿਆਦਾ ਸੇਵਨ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਸਭ ਤੋਂ ਜ਼ਿਆਦਾ ਜ਼ੋਰ ਵਿਟਾਮਿਨ C ਲੈਣ ‘ਤੇ ਦਿੱਤਾ ਜਾ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਵਿਟਾਮਿਨ C ਇਮਿਊਨਿਟੀ ਨੂੰ ਵਧਾਉਂਦਾ ਹੈ ਅਤੇ ਇਨਫੈਕਸ਼ਨ ਨਾਲ ਲੜਨ ਵਿੱਚ ਮਦਦ ਕਰਦਾ ਹੈ।

ਵਿਟਾਮਿਨ C ਦਾ ਸਰੀਰ ‘ਚ ਸਹੀ ਪੱਧਰ ਬਣਾ ਕੇ ਰੱਖਣ ਲਈ ਲੋਕ ਇਸ ਨੂੰ ਸਪਲੀਮੈਂਟ ਅਤੇ ਖਾਣੇ ਜ਼ਰੀਏ ਲੈ ਰਹੇ ਹਨ, ਪਰ ਇਸ ‘ਤੇ ਮਾਹਰਾਂ ਦਾ ਕਹਿਣਾ ਹੈ ਕਿ ਵਿਟਾਮਿਨ C ਦਾ ਜ਼ਿਆਦਾ ਸੇਵਨ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਅਜਿਹੇ ‘ਚ ਸਿਹਤ ਠੀਕ ਹੋਣ ਦੇ ਬਿਜਾਏ ਜ਼ਿਆਦਾ ਵਿਗੜ ਸਕਦੀ ਹੈ।

ਜਾਣੋ  ਵਿਟਾਮਿਨ C ਦਾ ਜ਼ਿਆਦਾ ਸੇਵਨ ਕਰਨ ਦੇ ਨੁਕਸਾਨ

ਸਰੀਰ ‘ਚ ਕਿਸੇ ਵੀ ਚੀਜ਼ ਦੀ ਕਮੀ ਤੇ ਬਹੁਤਾਤ ਦੋਵੇਂ ਹੀ ਨੁਕਸਾਨਦਾਇਕ ਹੁੰਦੀਆਂ ਹਨ। ਵਿਟਾਮਿਨ C ਕਾਰਨ ਸਰੀਰ ‘ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਜਿਵੇਂ ਕਿ ਉਲਟੀ, ਡਾਇਰੀਆ, ਪੇਟ ਦਰਦ, ਸੀਨੇ ‘ਚ ਜਲਨ, ਸਿਰਦਰਦ ਅਤੇ ਨੀਂਦ ਨਾ ਆਉਣਾ।

- Advertisement -

ਸਰੀਰ ਲਈ ਕਿੰਨਾ ਵਿਟਾਮਿਨ C ਜ਼ਰੂਰੀ ?

ਮਾਹਰਾਂ ਦੀ ਮੰਨੀਏ ਤਾਂ ਹਰ ਰੋਜ਼ 65 ਤੋਂ 90 ਮਿਲੀਗ੍ਰਾਮ ਵਿਟਾਮਿਨ C ਲੈਣਾ ਕਿਸੇ ਵੀ ਵਿਅਕਤੀ ਲਈ ਸਮਰੱਥ ਹੁੰਦਾ ਹੈ, ਪਰ ਜੇਕਰ ਅਸੀਂ 1000 ਮਿਲੀਗ੍ਰਾਮ ਤੋਂ ਜ਼ਿਆਦਾ ਵਿਟਾਮਿਨ C ਲੈਂਦੇ ਹਾਂ ਤਾਂ ਇਹ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਆਮ ਤੌਰ ‘ਤੇ ਔਰਤਾਂ ਨੂੰ 75 ਮਿਲੀਗ੍ਰਾਮ, ਮਰਦਾਂ ਨੂੰ 90 ਮਿਲੀਗ੍ਰਾਮ, ਗਰਭਵਤੀ ਔਰਤਾਂ ਨੂੰ 85 ਮਿਲੀਗ੍ਰਾਮ ਅਤੇ ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ 120 ਮਿਲੀਗ੍ਰਾਮ ਤੱਕ ਹਰ ਰੋਜ਼ ਵਿਟਾਮਿਨ C ਦਾ ਸੇਵਨ ਕਰਨਾ ਚਾਹੀਦਾ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment