ਰਾਤ ਨੂੰ ਦਾਲਾਂ ਦਾ ਸੇਵਨ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

TeamGlobalPunjab
4 Min Read

ਨਿਊਜ਼ ਡੈਸਕ : ਹਰ ਘਰ ਦੀ ਰਸੋਈ ‘ਚ ਦਾਲਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਦਾਲਾਂ ‘ਚ ਭਾਰੀ ਮਾਤਰਾ ‘ਚ ਪ੍ਰੋਟੀਨ ਪਾਇਆ ਜਾਂਦਾ ਹੈ। ਪਰ ਇਸ ਦੇ ਨਾਲ ਹੀ ਇੱਕ ਗੱਲ ਚੇਤੇ ਰੱਖਣੀ ਬਹੁਤ ਜ਼ਰੂਰੀ ਹੈ ਕਿ ਕੁਝ ਦਾਲਾਂ ਅਜਿਹੀਆਂ ਹਨ ਜਿਨ੍ਹਾਂ ਦਾ ਰਾਤ ਦੇ ਸਮੇਂ ਸੇਵਨ ਕਰਨਾ ਸਾਡੀ ਸਿਹਤ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਆਓ ਜਾਣਦੇ ਹਾਂ ਕੁਝ ਵਿਸ਼ੇਸ਼ ਦਾਲਾਂ ਬਾਰੇ ਜਿਨ੍ਹਾਂ ਦਾ ਰਾਤ ਨੂੰ ਸੇਵਨ ਨਹੀਂ ਕਰਨਾ ਚਾਹੀਦਾ…

ਮੂੰਗੀ ਅਤੇ ਮਸੂਰ ਦਾਲ

ਮੂੰਗੀ ਅਤੇ ਮਸੂਰ ਦੀ ਮਿਕਸ ਦਾਲ ਦਾ ਕਿਸੇ ਵੀ ਸਮੇਂ ਦੀ ਸੇਵਨ ਕੀਤਾ ਜਾ ਸਕਦਾ ਹੈ। ਕਿਉਂਕਿ ਇਹ ਦਾਲ ਬਹੁਤ ਜਲਦੀ ਹਜ਼ਮ ਹੋ ਜਾਂਦੀ ਹੈ। ਮੂੰਗੀ ਦੀ ਦਾਲ ਦੀ ਤਸੀਰ ਠੰਡੀ ਅਤੇ ਮਸੂਰ ਦੀ ਦਾਲ ਦੀ ਤਸੀਰ ਗਰਮ ਹੁੰਦੀ ਹੈ। ਇਸ ਲਈ ਇਨ੍ਹਾਂ ਦੋਵਾਂ ਦਾਲਾਂ ਨੂੰ ਮਿਲਾ ਕੇ ਤਿਆਰ ਦਾਲ ‘ਚ ਪੌਸ਼ਟਿਕ ਤੱਤ ਭਰਪੂਰ ਮਾਤਰਾ ‘ਚ ਮਿਲਦਾ ਹੈ। ਇਸ ਲਈ ਮੂੰਗੀ ਅਤੇ ਮਸੂਰ ਦੀ ਦਾਲ ਨੂੰ ਮਿਲਾ ਕੇ ਕਿਸੇ ਵੀ ਸਮੇਂ ਖਾਧਾ ਜਾ ਸਕਦਾ ਹੈ।

Comment: A path forward for Canada's pulse market

- Advertisement -

ਉੜਦ ਦਾਲ

ਛਿਲਕੇ ਵਾਲੀ ਉੜਦ ਦਾਲ ਦਾ ਵੀ ਰਾਤ ਦੇ ਸਮੇਂ ਸੇਵਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਪੂਰਾ ਸਾਲ ਇਸ ਦਾਲ ਨੂੰ ਕਿਸੇ ਵੀ ਸਮੇਂ ਖਾਧਾ ਜਾ ਸਕਦਾ ਹੈ। ਮੂੰਗ ਅਤੇ ਮਸੂਰ ਦੀ ਮਿਕਸ ਦਾਲ ਦੀ ਤਰ੍ਹਾਂ ਇਸ ਦਾ ਰਾਤ ਨੂੰ ਸੇਵਨ ਕਰਨ ਨਾਲ ਗੈਸ, ਬਦਹਜ਼ਮੀ ਅਤੇ ਪੇਟ ਦਰਦ ਜਿਹੀ ਕੋਈ ਸਮੱਸਿਆ ਪੇਸ਼ ਨਹੀਂ ਆਉਂਦੀ।

ਛਿਲਕੇ ਵਾਲੀ ਮੂੰਗੀ ਦਾਲ

ਛਿਲਕੇ ਵਾਲੀ ਮੂੰਗੀ ਦਾਲ ਦਾ ਗਰਮੀ ਅਤੇ ਬਰਸਾਤ ਦੇ ਮੌਸਮ ‘ਚ ਰਾਤ ਦੇ ਸਮੇਂ ਆਰਾਮ ਨਾਲ ਸੇਵਨ ਕੀਤਾ ਜਾ ਸਕਦਾ ਹੈ। ਛਿਲਕੇ ਵਾਲੀ ਮੂੰਗੀ ਦੀ ਦਾਲ ਦੀ ਤਸੀਰ ਸ਼ੀਤਲ ਹੁੰਦੀ ਹੈ ਜੋ ਸਰੀਰ ਨੂੰ ਠੰਡਕ ਪ੍ਰਦਾਨ ਕਰਦੀ ਹੈ। ਪਰ ਜੇਕਰ ਤੁਸੀਂ ਮੂੰਗੀ ਦੀ ਦਾਲ ਇਕੱਲੀ ਖਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਨੂੰ ਸਰਦੀਆਂ ਵਿਚ ਹੀ ਖਾਣਾ ਚਾਹੀਦਾ ਹੈ ਕਿਉਂਕਿ ਮੂੰਗੀ ਦੀ ਦਾਲ ਬਹੁਤ ਗਰਮ ਹੁੰਦੀ ਹੈ।

Pulses Are the New Veggie Superfood - Consumer Reports

- Advertisement -

ਜ਼ਰੂਰੀ ਗੱਲਾਂ

ਜਿਹੜੀਆਂ ਦਾਲਾਂ ਬਾਰੇ ਅਸੀਂ ਉੱਪਰ ਦੱਸਿਆ ਹੈ ਉਨ੍ਹਾਂ ਨੂੰ ਕਿਸੇ ਸਮੇਂ ਵੀ ਬਣਾ ਕੇ ਖਾਇਆ ਜਾ ਸਕਦਾ ਹੈ। ਪਰ ਕੁਝ ਦਾਲਾਂ ਹਨ ਜਿਨ੍ਹਾਂ ਨੂੰ ਖਾਣ ਤੋਂ ਪਹਿਲਾਂ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਪੱਛਮੀ ਉੱਤਰ ਪ੍ਰਦੇਸ਼ ਦੀ ਅਰਹਰ ਦੀ ਦਾਲ ਦਾ ਰਾਤ ਨੂੰ ਸੇਵਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ।

ਪੂਰਬੀ ਉੱਤਰ ਪ੍ਰਦੇਸ਼ ਦੀ ਅਰਹਰ ਦੀ ਦਾਲ ਨੂੰ ਰਾਤ ਦੇ ਸਮੇਂ ਬਣਾ ਕੇ ਖਾਇਆ ਜਾ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਸਾਡੇ ਖਾਣ-ਪੀਣ ਅਤੇ ਖੇਤਰ ਦੇ ਮੌਸਮ ਦਾ ਸਾਡੇ ਸਰੀਰ ‘ਤੇ ਬਹੁਤ ਪ੍ਰਭਾਵ ਪੈਂਦਾ ਹੈ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉੜਦ, ਛੋਲੇ, ਸਾਬੁਤ ਦਾਲ, ਸਾਬੁਤ ਮੂੰਗ ਅਤੇ ਰਾਜਮਾ ਆਦਿ ਦਾਲਾਂ ਦਾ ਸੇਵਨ ਕਰਨ ਨਾਲ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਬਹੁਤ ਗਹਿਰੀ ਨੀਂਦ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜਦਕਿ 50 ਸਾਲ ਤੋਂ ਵੱਧ ਉਮਰ ਦੇ ਲੋਕ ਜੇਕਰ ਰਾਤ ਨੂੰ ਇਨ੍ਹਾਂ ਦਾਲਾਂ ਦਾ ਸੇਵਨ ਕਰਦੇ ਹਨ ਤਾਂ ਉਨ੍ਹਾਂ ਨੂੰ ਨੀਂਦ ਆਉਣ ‘ਚ ਪ੍ਰੇਸ਼ਾਨੀ ਆ ਸਕਦੀ ਹੈ।

ਇਸ ਲਈ ਉੜਦ, ਛੋਲੇ, ਸਾਬੁਤ ਦਾਲ, ਸਾਬੁਤ ਮੂੰਗ ਅਤੇ ਰਾਜਮਾ ਆਦਿ ਪ੍ਰਕਾਰ ਦੀਆਂ ਦਾਲਾਂ ਦਾ ਰਾਤ ਨੂੰ ਸੇਵਨ ਕਰਨ ਤੋਂ ਪ੍ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਰਾਤ ਨੂੰ ਇਨ੍ਹਾਂ ਦਾਲਾਂ ਦਾ ਸੇਵਨ ਕਰਨ ਤੋਂ ਬਾਅਦ ਹਜ਼ਮ ਕਰਨ ‘ਚ ਕਾਫੀ ਸਮੱਸਿਆ ਪੇਸ਼ ਆ ਸਕਦੀ ਹੈ। ਜਿਸ ਦੇ ਚੱਲਦਿਆਂ ਪੇਟ ਵਿਚ ਭਾਰੀਪਣ, ਗੈਸ, ਨੀਂਦ ਦੀ ਘਾਟ, ਸਵੇਰੇ ਪੇਟ ਠੀਕ ਤਰ੍ਹਾਂ ਸਾਫ ਨਾ ਹੋਣਾ, ਪੇਟ ਦਰਦ ਜਾਂ ਅਗਲੇ ਦਿਨ ਬਹੁਤ ਆਲਸ ਮਹਿਸੂਸ ਹੋਣਾ ਆਦਿ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment