ਨਿਊਜ਼ ਡੈਸਕ : ਗਰਮੀਆਂ ‘ਚ ਆਉਣ ਵਾਲੇ ਫਲ ਤਰਬੂਜ ਨੂੰ ਅਕਸਰ ਲੋਕ ਇੰਝ ਹੀ ਕੱਟ ਕੇ ਖਾ ਲੈਂਦੇ ਹਨ। ਕੋਰੋਨਾ ਕਾਲ ਵਿੱਚ ਊਰਜਾ ਵਧਾਉਣ ਲਈ ਇਹ ਚੰਗਾ ਵਿਕਲਪ ਹੈ, ਕਿਉਂਕਿ ਇਸ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਇਹ ਸਰੀਰ ਨੂੰ ਹਾਈਡਰੇਟ ਕਰਨ ਵਿੱਚ ਮਦਦ ਕਰਦਾ ਹੈ। ਤੁਸੀ ਆਪਣੀ ਡਾਈਟ ਵਿੱਚ ਤਰਬੂਜ ਦੀ ਵੱਖ – ਵੱਖ ਰੈਸਿਪੀ ਨੂੰ ਸ਼ਾਮਲ ਕਰ ਸਕਦੇ ਹੋ।
ਤਰਬੂਜ ਦਾ ਸਲਾਦ
ਸਮੱਗਰੀ
1 / 2 ਕਟਿਆ ਪਿਆਜ
5 ਕੱਪ ਤਰਬੂਜ
2 ਖੀਰੇ
1 ਕੱਪ ਕਾਜੂ
ਅੱਧਾ ਨੀਂਬੂ
ਨਮਕ ਸਵਾਦ ਅਨੁਸਾਰ
ਹੋਰ ਫਲ ( ਤੁਹਾਡੀ ਪਸੰਦ ਮੁਤਾਬਕ)
ਬਣਾਉਣ ਦਾ ਤਰੀਕਾ
ਸਾਰੀ ਚੀਜਾਂ ਨੂੰ ਇੱਕ ਵੱਡੀ ਕਟੋਰੀ ਵਿੱਚ ਮਿਕਸ ਕਰੋ। ਫਿਰ ਇਸ ਉੱਪਰ ਨਮਕ ਅਤੇ ਨੀਂਬੂ ਦਾ ਰਸ ਪਾ ਕੇ ਸਰਵ ਕਰੋ।
ਤਰਬੂਜ ਸੇਬ ਮੋਕਟੇਲ
ਸਮੱਗਰੀ
1 ਸੇਬ
3 ਕੱਪ ਤਰਬੂਜ
ਨਮਕ ਸਵਾਦ ਅਨੁਸਾਰ
ਪੁਦੀਨਾ
ਬਣਾਉਣ ਦਾ ਤਰੀਕਾ
ਤਰਬੂਜ ਅਤੇ ਸੇਬ ਨੂੰ ਮਿਕਸੀ ‘ਚ ਪਾ ਕੇ ਗਰਾਈਂਡ ਕਰੋ। ਜੂਸ ਬਣਨ ਤੋਂ ਬਾਅਦ ਬਰਫ ਦੀਆਂ ਟੁਕੜਿਆਂ ਅਤੇ ਪੁਦੀਨੇ ਦੇ ਪੱਤੇ ਅਤੇ ਨਮਕ ਪਾ ਕੇ ਸਰਵ ਕਰੋ।