ਸਿਰਹਾਣੇ ਹੇਠਾਂ ਮੋਬਾਇਲ ਰੱਖ ਕੇ ਸੋਂਦੇ ਹੋ ਤਾਂ ਹੋ ਜਾਓ ਸਾਵਧਾਨ! ਹੋ ਸਕਦੀਆਂ ਹਨ ਖਤਰਨਾਕ ਬਿਮਾਰੀਆਂ

TeamGlobalPunjab
3 Min Read

ਨਿਊਜ਼ ਡੈਸਕ : ਅਜੋਕੇ ਸਮੇਂ ਵਿੱਚ ਜ਼ਿਆਦਾਤਰ ਲੋਕ ਮੋਬਾਇਲ ਫੋਨ ਆਪਣੇ ਸਿਰਹਾਣੇ ਦੇ ਹੇਠਾਂ ਰੱਖ ਕੇ ਹੀ ਸੋਂਦੇ ਹਨ। ਹਾਲਾਤ ਇਹ ਹਨ ਕਿ ਬਿਨਾਂ ਮੋਬਾਇਲ ਫੋਨ ਇਸਤੇਮਾਲ ਕੀਤੇ ਜਾਂ ਕੋਈ ਸੀਰੀਜ਼ ਜਾਂ ਵੀਡੀਓ ਵੇਖੇ ਬਗੈਰ ਲੋਕਾਂ ਨੂੰ ਨੀਂਦ ਹੀ ਨਹੀਂ ਆਉਂਦੀ। ਮੋਬਾਇਲ ਫੋਨ ਨੇ ਸਾਡੀ ਜਿੰਦਗੀ ਤਾਂ ਆਸਾਨ ਕਰ ਦਿੱਤੀ ਹੈ ਪਰ ਇਹ ਹੌਲੀ-ਹੌਲੀ ਸਾਡੀ ਉਮਰ ਘੱਟ ਕਰ ਰਿਹਾ ਹੈ।

ਮੋਬਾਇਲ ਫੋਨ ਤੋਂ ਨਿਕਲਣ ਵਾਲੀ ਰੇਡਿਏਸ਼ਨ ਸਾਡੀ ਸਿਹਤ ਲਈ ਬੇਹੱਦ ਨੁਕਸਾਨਦਾਇਕ ਹੁੰਦੀਆਂ ਹਨ। ਇਨਾਂ ਨਾਲ ਡਿਪਰੈਸ਼ਨ, ਤਣਾਅ ਅਤੇ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਹੋਣ ਦਾ ਵੀ ਖ਼ਤਰਾ ਰਹਿੰਦਾ ਹੈ। ਜੇਕਰ ਤੁਹਾਨੂੰ ਵੀ ਸੋਂਦੇ ਸਮੇਂ ਮੋਬਾਇਲ ਆਪਣੇ ਕੋਲ ਰੱਖ ਕੇ ਸੋਣ ਦੀ ਆਦਤ ਹੈ ਤਾਂ ਇਸ ਨੂੰ ਛੱਡ ਦਿਓ ਕਿਉਂਕਿ ਇਹ ਤੁਹਾਡੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ।

ਆਓ ਜਾਣਦੇ ਹਾਂ ਕਿ ਸੋਂਦੇ ਸਮੇਂ ਮੋਬਾਇਲ ਫੋਨ ਕੋਲ ਰੱਖ ਕੇ ਸੋਣ ਦੇ ਕੀ ਹੁੰਦੇ ਹਨ ਨੁਕਸਾਨ ?

ਦਿਮਾਗ ਤੇ ਪੈਂਦਾ ਹੈ ਨਕਾਰਾਤਮਕ ਪ੍ਰਭਾਵ

- Advertisement -

ਜੇਕਰ ਤੁਸੀ ਵੀ ਰਾਤ ਨੂੰ ਸੋਂਦੇ ਸਮੇਂ ਮੋਬਾਇਲ ਫੋਨ ਸਿਰਹਾਣੇ ਦੇ ਹੇਠਾਂ ਜਾਂ ਸੀਨੇ ਤੇ ਰੱਖ ਕੇ ਸੋਂਦੇ ਹੋ ਤਾਂ ਆਪਣੀ ਇਹ ਆਦਤਾਂ ਛੇਤੀ ਹੀ ਛੱਡ ਦਿਓ ਕਿਉਂਕਿ ਇਹ ਤੁਹਾਡੇ ਲਈ ਬੇਹੱਦ ਖਤਰਨਾਕ ਸਾਬਤ ਹੋ ਸਕਦੀ ਹੈ। ਰਾਤ ਦੇ ਸਮੇਂ ਮੋਬਾਇਲ ਕੋਲ ਰੱਖ ਕੇ ਸੋਣ ਨਾਲ ਦਿਮਾਗ ਤੇ ਵੀ ਨਕਾਰਾਤਮਕ ਪ੍ਰਭਾਵ ਪੈਂਦਾ ਹੈ।

ਕੈਂਸਰ ਦਾ ਖ਼ਤਰਾ

ਮੋਬਾਇਲ ਫੋਨ ਕੋਲ ਰੱਖ ਕੇ ਸੋਣ ਦੀ ਆਦਤ ਤੁਹਾਡੇ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ। ਮੋਬਾਇਲ ਫੋਨ ਤੋਂ ਨਿਕਲਣ ਵਾਲੀ ਰੇਡਿਏਸ਼ਨ ਨਾਲ ਕੈਂਸਰ ਅਤੇ ਟਿਊਮਰ ਵਰਗੀਆਂ ਘਾਤਕ ਬੀਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ।

ਨੀਂਦ ਦੀ ਸਮੱਸਿਆ

ਰਾਤ ਨੂੰ ਸਾਡੇ ਸਰੀਰ ਵਿੱਚ ਮੇਲਾਟੋਨਿਨ ਨਾਮ ਦਾ ਹਾਰਮੋਨ ਨਿਕਲਦਾ ਹੈ ਜੋ ਸਰੀਰ ਨੂੰ ਨੀਂਦ ਲਈ ਤਿਆਰ ਕਰਦਾ ਹੈ। ਪਰ ਰਾਤ ਦੇ ਸਮੇਂ ਮੋਬਾਇਲ ਫੋਨ ਦਾ ਇਸਤੇਮਾਲ ਕਰਣ ਨਾਲ ਫੋਨ ਤੋਂ ਨਿਕਲਣ ਵਾਲੀਆਂ ਰੇਡਿਏਸ਼ਨ ਦੇ ਕਾਰਨ ਇਹ ਹਾਰਮੋਨ ਠੀਕ ਢੰਗ ਨਾਲ ਰਿਲੀਜ਼ ਨਹੀਂ ਹੋ ਪਾਉਂਦਾ ਅਤੇ ਨੀਂਦ ਨਹੀਂ ਆਉਂਦੀ।

- Advertisement -

ਸਟਰੈਸ ਹਾਰਮੋਨ ਦਾ ਵਧਦਾ ਹੈ ਪੱਧਰ

ਰਾਤ ਨੂੰ ਮੋਬਾਇਲ ਫੋਨ ਤੋਂ ਦੂਰ ਰਹੋ ਕਿਉਂਕਿ ਇਸਦੇ ਜ਼ਿਆਦਾ ਇਤੇਮਾਲ ਨਾਲ ਸਰੀਰ ਵਿੱਚ ਕੋਰਟਿਜੋਨ ਨਾਮਕ ਸਟਰੇਸ ਹਾਰਮੋਨ ਦਾ ਪੱਧਰ ਵਧਦਾ ਹੈ ਅਤੇ ਤੁਸੀ ਨੀਂਦ ਦੇ ਦੌਰਾਨ ਵੀ ਤਣਾਅ ਵਿੱਚ ਰਹਿੰਦੇ ਹੋ।

ਸ਼ੂਗਰ ਅਤੇ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ

ਫੋਨ ਕੋਲ ਰੱਖ ਕੇ ਸੋਣ ਨਾਲ ਨਾ ਸਿਰਫ ਕੈਂਸਰ ਵਰਗੀ ਬਿਮਾਰੀ ਦਾ ਖ਼ਤਰਾ ਰਹਿੰਦਾ ਹੈ , ਸਗੋਂ ਇਸ ਨਾਲ ਡਾਇਬਿਟੀਜ਼ ਅਤੇ ਦਿਲ ਦੀਆਂ ਬਿਮਾਰੀਆਂ ਦੀ ਸੰਭਾਵਨਾ ਵੀ ਕਈ ਗੁਣਾ ਵੱਧ ਜਾਂਦੀ ਹੈ।

ਡਿਪਰੈਸ਼ਨ ਅਤੇ ਤਣਾਅ

ਮੋਬਾਇਲ ਫੋਨ ਤੋਂ ਨਿਕਲਣ ਵਾਲੀਆਂ ਰੇਡਿਏਸ਼ਨ ਨਾਲ ਦਿਮਾਗ ‘ਤੇ ਬੁਰਾ ਅਸਰ ਪੈਂਦਾ ਹੈ। ਇਸ ਨਾਲ ਦਿਮਾਗ ਦੀਆਂ ਨਸਾਂ ਸੁੰਗੜਨ ਲੱਗਦੀਆਂ ਹਨ ਜਿਸ ਕਾਰਨ ਦਿਮਾਗ ਵਿੱਚ ਆਕਸੀਜਨ ਦੀ ਸਹੀ ਮਾਤਰਾ ਨਹੀਂ ਪਹੁੰਚਦੀ ਹੈ। ਮੋਬਾਇਲ ਫੋਨ ਦੀ ਰੇਡਿਏਸ਼ਨ ਦੇ ਪ੍ਰਭਾਵ ਕਾਰਨ ਹੀ ਅੱਜ ਕੱਲ੍ਹ ਲੋਕਾਂ ਵਿੱਚ ਡਿਪਰੈਸ਼ਨ ਅਤੇ ਤਣਾਅ ਵਰਗੀਆਂ ਬੀਮਾਰੀਆਂ ਦਾ ਪੱਧਰ ਵਧਦਾ ਜਾ ਰਿਹਾ ਹੈ।

Disclaimer: This content including advice provides generic information only. Global Punjab TV does not claim responsibility for this information.

Share this Article
Leave a comment