ਪੰਜਾਬ ਵਿਧਾਨ ਸਭਾ ਚੋਣਾਂ 2022 LIVE: ਪੰਜਾਬ ‘ਚ ਵੋਟਾਂ ਪੈਣ ਦਾ ਸਮਾਂ ਹੋਇਆ ਖਤਮ, EVM ‘ਚ ਕੈਦ ਹੋਈ 1304 ਉਮੀਦਵਾਰਾਂ ਦੀ ਕਿਸਮਤ

TeamGlobalPunjab
7 Min Read
Punjab Election 2022

Punjab Election 2022: ਪੰਜਾਬ ਵਿਧਾਨ ਸਭਾ ਚੋਣਾਂ ਲਈ ਐਤਵਾਰ ਨੂੰ ਸੂਬੇ ਦੇ ਕੁੱਲ 2.14 ਕਰੋੜ ਵੋਟਰਾਂ ਵਿੱਚੋਂ 71.95 ਫੀਸਦ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ  ਵੋਟਾਂ ਪਾਈਆਂ। ਕੁਲ 15469618 ਵੋਟਰਾਂ ਨੇ ਵੋਟ ਪਾਈ, ਜਿਨਾਂ ਵਿੱਚ 8133930 ਪੁਰਸ਼ ਅਤੇ  7335406 ਔਰਤਾਂ ਜਦਕਿ 282 ਟਰਾਂਸਜੈਡਰ /ਹੋਰ ਸ਼ਾਮਿਲ ਹਨ। ਵੋਟਾਂ ਪੈਣ ਦਾ ਅਮਲ 20 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲਿਆ।

ਪੋਲਿੰਗ ਸਟੇਸ਼ਨਾਂ ਵਾਲੀਆਂ 14684 ਥਾਵਾਂ `ਤੇ 24689 ਪੋਲਿੰਗ ਸਟੇਸ਼ਨ ਅਤੇ 51 ਆਗਜ਼ੀਲਰੀ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਸਨ। ਸੂਬੇ ਵਿੱਚ ਕੁੱਲ 21,499,804 ਵੋਟਰ ਹਨ, ਜਿਨ੍ਹਾਂ ਵਿੱਚ 11298081 ਪੁਰਸ਼, 10200996 ਔਰਤਾਂ ਅਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿੱਚ 1304 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿੱਚ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਸ਼ਾਮਲ ਹਨ। 1304 ਉਮੀਦਵਾਰਾਂ ‘ਚੋਂ 231 ਰਾਸ਼ਟਰੀ ਪਾਰਟੀਆਂ, 250 ਸੂਬਾਈ ਪਾਰਟੀਆਂ, 362 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਸਬੰਧਤ ਹਨ ਜਦਕਿ 461 ਆਜ਼ਾਦ ਉਮੀਦਵਾਰ ਹਨ।

[divider style=”solid” top=”20″ bottom=”20″]

ਪੰਜਾਬ ਵਿੱਚ ਚੋਣਾਂ ਵਾਲੇ ਦਿਨ 71.95 ਫੀਸਦ ਵੋਟਿੰਗ ਕੀਤੀ ਗਈ ਦਰਜ

6:00 PM ਪੰਜਾਬ ‘ਚ ਵੋਟ ਪਾਉਣ ਦਾ ਸਮਾਂ ਹੋਇਆ ਖਤਮ

- Advertisement -

ਪੰਜਾਬ ਸਰਕਾਰ ਵਲੋਂ ਚੋਣਾਂ ‘ਚ ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਕੱਲ੍ਹ 21 ਫਰਵਰੀ ਦੀ ਛੁੱਟੀ

ਅਕਾਲੀ ਦਲ ਨੇ ਅਮਰੀਕ ਸਿੰਘ ਢਿੱਲੋਂ ‘ਤੇ ਲਾਏ ਵੋਟਾਂ ਖ਼ਰੀਦਣ ਦੇ ਇਲਜ਼ਾਮ

5 ਵਜੇ ਤੱਕ ਹੋਈ 63.44% ਵੋਟਿੰਗ

ਅੰਮ੍ਰਿਤਸਰ ‘ਚ 57.74 %

- Advertisement -

ਬਰਨਾਲਾ ‘ਚ 68.03 %

ਬਠਿੰਡਾ ‘ਚ 69.37 %

ਫਰੀਦਕੋਟ ‘ਚ 66.54 %

ਫਤਿਹਗੜ੍ਹ ਸਾਹਿਬ ‘ਚ 67.56 %

ਫਾਜ਼ਿਲਕਾ ‘ਚ 70.70 %

ਫਿਰੋਜ਼ਪੁਰ ‘ਚ 66.26 %

ਗੁਰਦਾਸਪੁਰ ‘ਚ 64.59 %

ਹੁਸ਼ਿਆਰਪੁਰ ‘ਚ 62.91 %

ਜਲੰਧਰ ‘ਚ 58.47 %

ਕਪੂਰਥਲਾ ‘ਚ 62.46 %

ਲੁਧਿਆਣਾ ‘ਚ 58.22 %

ਮਾਨਸਾ ‘ਚ 73.45 %

ਮੋਗਾ ‘ਚ 59.87 %

ਮਲੇਰਕੋਟਲਾ ‘ਚ 72.84 %

ਪਠਾਨਕੋਟ ‘ਚ 63.89 %

ਪਟਿਆਲਾ ‘ਚ 65.89 %

ਰੂਪਨਗਰ ‘ਚ 66.31 %

ਐੱਸ.ਏ.ਐੱਸ. ਨਗਰ ‘ਚ 53.10 %

ਸੰਗਰੂਰ ‘ਚ 70.43 %

ਐੱਸ.ਬੀ.ਐੱਸ. ਨਗਰ ‘ਚ 50.34 %

ਮੁਕਤਸਰ ‘ਚ 72.01 %

ਤਰਨ ਤਾਰਨ ‘ਚ 60.47 %

4:20 PM ਸ਼ਾਮਚੁਰਾਸੀ ‘ਚ 115 ਸਾਲਾ ਬਜ਼ੁਰਗ ਨੇ ਵੀ ਪਾਈ ਵੋਟ

4:10 PM ਹਲਕਾ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਜੱਲੋਕੇ ਵਿੱਚ ‘ਆਪ’ ਵਰਕਰ ਦੀ ਕੁੱਟਮਾਰ

ਪੰਜਾਬ ‘ਚ 4 ਵਏ ਤੱਕ 52.2 ਫ਼ੀਸਦੀ ਹੋਈ ਚੋਣ ਪੋਲਿੰਗ

3:30 PM ਫਤਿਹਗੜ੍ਹ ਸਾਹਿਬ ਦੇ ਪੋਲਿੰਗ ਬੂਥ ਤੇ ਦੋ ਗੁੱਟਾਂ ਵਿੱਚ ਹੋਈ ਝੜਪ

ਪੰਜਾਬ ’ਚ 3 ਵਜੇ ਤੱਕ 49.81 ਫ਼ੀਸਦੀ ਹੋਈ ਵੋਟਿੰਗ

2:30 PM ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਆਪਣੇ ਪੁੱਤਰਾਂ ਸਮੇਤ ਪਹੁੰਚ ਕੇ ਪਾਈ ਵੋਟ

2:00 PM ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਇਕ ਬੂਥ ‘ਤੇ ਹੋਏ ਇਕੱਠੇ

ਪਠਾਨਕੋਟ ‘ਚ ਵੋਟਿੰਗ ਦੌਰਾਨ ਭਾਜਪਾ ਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਤਿੱਖੀ ਬਹਿਸ

ਇਕ ਵਜੇ ਤੱਕ ਹੋਈ 34.10% ਵੋਟਿੰਗ

12:30 PM ਸੋਨੂੰ ਸੂਦ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ

12:10 PM ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ 2 ਪਿੰਡਾਂ ਨੇ ਕੀਤਾ ਵਿਧਾਨ ਸਭਾ ਚੋਣਾਂ ਦਾ ਪੂਰਨ ਬਾਈਕਾਟ

12:00 PM ਸੁਖਬੀਰ ਸਿੰਘ ਬਾਦਲ ਖੁਦ ਗੱਡੀ ਚਲਾ ਕੇ ਆਪਣੇ ਪਰਿਵਾਰ ਸਮੇਤ ਵੋਟ ਪਉਣ ਪਹੁੰਚੇ, ਉੱਥੇ ਹੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਵੀ ਪਰਿਵਾਰ ਸਮੇਤ ਵੋਟ ਪਾਈ।

11: 40 AM ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਦੀ ਗੱਡੀ ‘ਤੇ ਹਮਲਾ

11:38 AM ਚਰਨਜੀਤ ਸਿੰਘ ਚੰਨੀ ਨੇ ਖਰੜ ‘ਚ ਕੀਤੀ ਆਪਣੇ ਵੋਟਿੰਗ ਅਧਿਕਾਰ ਦੀ ਵਰਤੋਂ

11: 16 AM ਪ੍ਰਨੀਤ ਕੌਰ ਦਾ ਦਾਅਵਾ ਕੈਪਟਨ ਅਮਰਿੰਦਰ ਸਿੰਘ ਜਿੱਤਣਗੇ ਪਟਿਆਲਾ

11:00 AM ਸੁਖਜਿੰਦਰ ਸਿੰਘ ਰੰਧਾਵਾ ਨੇ ਧਾਰੋਵਾਲੀ ਵਿਖੇ ਪਾਈ ਵੋਟ, ਆਮ ਆਦਮੀ ਪਾਰਟੀ ‘ਤੇ ਚੁੱਕੇ ਸਵਾਲ

ਪੰਜਾਬ ‘ਚ 11 ਵਜੇ ਤੱਕ 17.77 ਫੀਸਦ ਵੋਟਿੰਗ

10:30 AM ਇੱਕ ਪਾਸੇ ਮਾਫੀਆ ਸਿਸਟਮ ਤੇ ਦੂਜੇ ਪਾਸੇ ਬਦਲਾਅ, ਹੁਣ ਲੋਕ ਬਦਲਣਗੇ ਸਿਸਟਮ : ਸਿੱਧੂ

10.20 AM ਰਾਘਵ ਚੱਢਾ ਨੇ ਅਕਾਲੀ ‘ਤੇ ਲਾਏ ਬੂਥ ਕੈਪਚਰਿੰਗ ਦੇ ਇਲਜ਼ਾਮ

10.15 AM  ਪੰਜਾਬ ‘ਚ ਹੁਣ ਤਕ 6.5 ਫੀਸਦੀ ਵੋਟਿੰਗ ਹੋ ਚੁੱਕੀ ਹੈ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਦੋ ਘੰਟਿਆ ‘ਚ ਔਸਤਨ 6.50 ਫੀਸਦੀ ਵੋਟਿੰਗ ਦਰਜ ਕੀਤੀ ਗਈ।

10.05 AM: ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੁਧਿਆਣਾ ‘ਚ ਆਪਣੀ ਵੋਟ ਪਾਈ।

9:18 AM ਭਗਵੰਤ ਮਾਨ ਨੇ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਬਾਬਾ ਸਾਹਿਬ ਅਤੇ ਭਗਤ ਸਿੰਘ ਦੇ ਸੁਪਨਿਆਂ ਦੇ ਪੰਜਾਬ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਵੋਟ ਪਾਈ। ਮਾਨ ਨੇ ਵੋਟਰਾਂ ਨੂੰ ਵੀ ਮਤਦਾਨ ਦੀ ਵੀ ਅਪੀਲ ਕੀਤੀ।

9:15 AM ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਜਲੰਧਰ `ਚ ਪਾਈ ਵੋਟ

9:05 AM ਕਾਂਗਰਸੀ ਉਮੀਦਵਾਰ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਪਰਿਵਾਰ ਸਮੇਤ ਪਾਈ ਵੋਟ

9:01 AM ਮੋਗਾ ਤੋਂ ਕਾਂਗਰਸ ਉਮੀਦਵਾਰ ਮਾਲਵਿਕਾ ਸੂਦ ਨੇ ਪਾਈ ਵੋਟ, ਕਿਹਾ ਸਮਾਂ ਆ ਗਿਆ ਹੈ ਕਿ ਨਾਗਰਿਕ ਜਾਗਰੂਕ ਹੋਣ

8:59 AM ਸੋਹਣਾ-ਮੋਹਣਾ ਨੇ ਪਹਿਲੀ ਵਾਰ ਕੀਤੀ ਆਪਣੇ ਵੋਟਿੰਗ ਅਧਿਕਾਰ ਦੀ ਵਰਤੋਂ, ਸਰੀਰ ਇੱਕ ਪਰ ਦੋ ਵੱਖਰੇ ਵੋਟਰ

8:57 AM ਮਨਪ੍ਰੀਤ ਸਿੰਘ ਬਾਦਲ ਨੇ ਵੋਟ ਦੇ ਅਧਿਕਾਰ ਦੀ ਕੀਤੀ ਵਰਤੋਂ

8:56 AM ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਪਰਿਵਾਰ ਸਮੇਤ ਵੋਟ ਪਾਈ

8:50 AM ਆਪ ਉਮੀਦਵਾਰ ਵਿਧਾਇਕਾ ਬਲਜਿੰਦਰ ਕੌਰ ਨੇ ਪਰਿਵਾਰ ਸਮੇਤ ਪਾਈ ਵੋਟ

8:46 AM ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪੋਲਿੰਗ ਬੂਥ ਵਿਖੇ ਤਕਨੀਕੀ ਖ਼ਰਾਬੀ ਕਾਰਨ ਬੂਥ ਨੰਬਰ 103 ,104 ਵਿਚ ਹੁਣ ਤਕ ਵੋਟਿੰਗ ਸ਼ੁਰੂ ਨਹੀਂ ਹੋਈ।

8:40 AM ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਮੋਹਾਲੀ 3ਬੀ2 ਤੋਂ ਪਾਈ ਵੋਟ

 ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਦਿੱਗਜ ਆਗੂਆਂ ਦੀ ਪੰਜਾਬ ਦੇ ਵੋਟਰਾਂ ਨੂੰ ਅਪੀਲ

For more Updates:

Follow us on Twitter: https://twitter.com/global_punjab

Follow us on Instagram: https://www.instagram.com/globalpunjabtv/

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment